ਮੁੜ ਸਰਗਰਮ ਹੋਇਆ ਟਰਾਂਸਫਾਰਮਰ ਚੋਰ ਗਰੋਹ
ਅਜੀਤ ਡੈਸਕ
27-09-2025
ਚੋਰ ਗਰੋਹ ਪੂਰੀ ਤਰ੍ਹਾਂ ਬੇਖ਼ੌਫ ਵਾਰਦਾਤ ਨੂੰ ਦਿੱਤਾ ਅੰਜ਼ਾਮ
ਚੋਰਾਂ ਵਲੋਂ ਇਸ ਵਾਰਦਾਤ ਨੂੰ ਬੇਖੌਫ਼ 2 ਘੰਟੇ ਅੰਜ਼ਾਮ ਦਿੱਤਾ, ਜਿਸ ਦੌਰਾਨ ਚੋਰਾਂ ਨੇ ਟ੍ਰਾਂਸਫਾਰਮਰਾਂ ਨੂੰ ਭੰਨ ਕੇ ਤਾਂਬੇ ਨੂੰ ਚੋਰੀ ਕੀਤਾ ਅਤੇ 2 ਘੰਟਿਆਂ ਬਾਅਦ ਆਪਣੀ ਬਲੈਰੋ ਪਿੱਕਅੱਪ ਰਾਹੀਂ ਭੱਜਣ ਵਿਚ ਕਾਮਯਾਬ ਹੋ ਗਏ | ਇਸ ਚੋਰ ਗਿਰੋਹ ਨੇ ਕੁਝ ਦਿਨਾਂ ਪਹਿਲਾਂ ਰਾਜੋਆਣਾ ਖੁਰਦ, ਹਲਵਾਰਾ ਆਦਿ ਪਿੰਡਾਂ ਦੇ ਕਿਸਾਨਾਂ ਦੀਆਂ ਮੋਟਰਾਂ ਨੂੰ ਨਿਸ਼ਾਨਾ ਬਣਾਇਆ ਸੀ |
ਕੀ ਕਹਿਣਾ ਹੈ ਥਾਣਾ ਸਦਰ ਰਾਏਕੋਟ ਐੱਸ.ਐੱਚ.ਓ. ਦਾ
ਇਸ ਚੋਰੀ ਦੇ ਸਬੰਧ ਵਿਚ ਪੀੜਤ ਕਿਸਾਨਾਂ ਵਲੋਂ ਪੁਲਿਸ ਥਾਣਾ ਸਦਰ ਰਾਏਕੋਟ ਵਿਖੇ ਰਿਪੋਰਟ ਦਰਜ ਕਰਵਾਈ ਗਈ ਹੈ | ਇਸ ਸਬੰਧ ਵਿਚੋਂ ਜਦੋਂ ਪੁਲਿਸ ਥਾਣਾ ਸਦਰ ਰਾਏਕੋਟ ਦੇ ਐੱਸ.ਐੱਚ.ਓ ਕੁਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਵਾਰਦਾਤ ਦੇ ਨੇੜਲੇ ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ ਤਾਂ ਜੋ ਪਿਛਲੇ ਕਈ ਦਿਨਾਂ ਤੋਂ ਸਰਗਰਮ ਚੋਰ ਗਿਰੋਹ ਨੂੰ ਕਾਬੂ ਕਰਕੇ ਨਕੇਲ ਪਾਈ ਜਾ ਸਕੇ |