ਚੌਂਕੀਮਾਨ, 19 ਅਕਤੂਬਰ (ਤੇਜਿੰਦਰ ਸਿੰਘ ਚੱਢਾ)-ਪਿੰਡ ਸਵੱਦੀ ਕਲਾਂ ਵਿਖੇ ਸਿੰਮਕ ਜਠੇਰਿਆਂ ਦੇ ਅਸਥਾਨ 'ਤੇ ਸਿੰਮਕ ਗੋਤ ਵਲੋਂ ਹਰ ਸਾਲ ਵੱਡੀ ਪੱਧਰ 'ਤੇ ਮੇਲਾ ਕਰਵਾਇਆ ਜਾਂਦਾ ਹੈ | ਇਹ ਜਾਣਕਾਰੀ ਦਿੰਦਿਆਂ ਆਰਕੀਟੈਕਟ ਰਣਧੀਰ ਸਿੰਘ ਲੁਧਿਆਣਾ, ਪ੍ਰਧਾਨ ਗੁਰਸੇਵਕ ਸਿੰਘ ਸਵੱਦੀ (ਇਲੈਕਟ੍ਰੀਕਲ ਇੰਜੀਨੀਅਰ), ਕੁਲਦੀਪ ਸਿੰਘ ਸੋਨੀ ਸਵੱਦੀ, ਸਰਪ੍ਰਸਤ ਹਰਬੰਸ ਸਿੰਘ, ਗੁਰਦੀਪ ਸਿੰਘ ਨੀਟਾ ਤੇ ਖ਼ਜ਼ਾਨਚੀ ਦਲਜੀਤ ਸਿੰਘ ਸਵੱਦੀ ਨੇ ਦੱਸਿਆ ਕਿ ਸਿੰੰਮਕ ਜਠੇਰਿਆਂ ਦੇ ਅਸਥਾਨ ਪਿੰਡ ਸਵੱਦੀ ਕਲਾਂ ਵਿਖੇ ਦੀਵਾਲੀ ਦੇ ਦੂਜੇ ਦਿਨ ਹਰ ਸਾਲ ਮੇਲਾ ਕਰਵਾਇਆ ਜਾਂਦਾ ਹੈ ਤੇ ਇਸ ਵਾਰ ਵੀ ਦੀਵਾਲੀ ਦੇ ਦੂਜੇ ਦਿਨ ਮਿਤੀ 22 ਅਕਤੂਬਰ ਨੂੰ ਮੇਲਾ ਕਰਵਾਇਆ ਜਾਵੇਗਾ ਤੇ ਮੇਲੇ ਵਿਚ ਪੂਰੇ ਪੰਜਾਬ ਵਿਚੋਂ ਸਿੰੰਮਕ ਗੋਤ ਵਾਲੇ ਆ ਕੇ ਜਠੇਰਿਆਂ ਦੇ ਅਸਥਾਨ 'ਤੇ ਮੱਥਾ ਟੇਕਦੇ ਹਨ |