ਚੌਂਕੀਮਾਨ, 19 ਅਕਤੂਬਰ (ਤੇਜਿੰਦਰ ਸਿੰਘ ਚੱਢਾ)-ਬਾਬਾ ਨਾਗਾ ਦੇ ਅਸਥਾਨ ਪਿੰਡ ਸਿੱਧਵਾਂ ਕਲਾਂ ਵਿਖੇ ਸਮੂਹ ਰਾਮਗੜ੍ਹੀਆ ਪਰਿਵਾਰਾਂ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬਾਬਾ ਵਿਸ਼ਵਕਰਮਾ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ | ਇਸ ਮੌਕੇ ਸਮਾਜ ਸੇਵੀ ਡਾ. ਅਮਰਜੀਤ ਸਿੰਘ ਸਿੱਧਵਾਂ ਅਤੇ ਕੁਲਦੀਪ ਸਿੰਘ ਸੀਹਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 20 ਅਕਤੂਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ ਜਾਣਗੇ | ਜਿਨ੍ਹਾਂ ਦੇ ਭੋਗ ਮਿਤੀ 22 ਅਕਤੂਬਰ, ਦਿਨ ਬੁੱਧਵਾਰ ਨੂੰ ਪਾਏ ਜਾਣਗੇ | ਉਪਰੰਤ ਸਜਾਏ ਦੀਵਾਨਾਂ ਵਿਚ ਸੰਤ ਰਾਮ ਤੀਰਥ ਜਲਾਲ ਵਾਲੇ 11 ਵਜੇ ਤੋਂ 1 ਵਜੇ ਤੱਕ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਨਾਲ ਜੋੜਨਗੇ |