ਸਿੱਧਵਾਂ ਬੇਟ, 19 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਸਥਾਨਕ ਕਸਬੇ ਸ਼ਾਂਤੀ ਦੇਵੀ ਮੈਮੋਰੀਅਲ ਪਬਲਿਕ ਹਾਈ ਸਕੂਲ ਵਿਖੇ ਦੀਵਾਲੀ ਦੇ ਤਿਉਹਾਰ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਮੂਹ ਬੱਚਿਆਂ ਨੇ ਰੰਗੋਲੀ ਬਣਾਈ | ਇਸ ਮੌਕੇ ਸਕੂਲ ਇੰਚਾਰਜ ਮੈਡਮ ਕੰਚਣ ਰਾਣੀ ਅਤੇ ਡਾਇ: ਤੇਜਿੰਦਰ ਗੁਪਤਾ ਨੇ ਬੱਚਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਦੇ ਅੰਦਰ ਰਹਿ ਕੇ ਦੀਵਾਲੀ ਦਾ ਤਿਉਹਾਰ ਮਨਾਉਣ ਤਾਂ ਜੋ ਫਜ਼ੂਲ ਖਰਚੇ ਤੋਂ ਬਚਿਆ ਜਾਵੇ | ਆਪਣਾ ਆਲਾ-ਦੁਆਲਾ ਪ੍ਰਦੂਸ਼ਿਤ ਰਹਿਤ ਰੱਖਣ ਲਈ ਵੱਡੇ ਪਟਾਕੇ ਨਾ ਚਲਾਏ ਜਾਣ | ਉਨ੍ਹਾਂ ਬੱਚਿਆਂ ਅਤੇ ਸਮੂਹ ਸਟਾਫ਼ ਨੂੰ ਮਠਿਆਈਆਂ ਵੰਡਦੇ ਹੋਏ ਉਨ੍ਹਾਂ ਨੂੰ ਦੀਵਾਲੀ ਦੀਆਂ ਸ਼ੱੁਭਕਾਮਨਾਵਾਂ ਦਿੱਤੀਆਂ | ਇਸ ਮੌਕੇ ਸਕੂਲ ਪ੍ਰਧਾਨ ਭੁਪਿੰਦਰ ਗੁਪਤਾ ਅਤੇ ਵਾਈਸ ਇੰਚਾਰਜ ਕਮਲੇਸ਼ ਗੁਪਤਾ ਨੇ ਵੀ ਸਮੂਹ ਬੱਚਿਆਂ ਅਤੇ ਸਟਾਫ਼ ਨੂੰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ |