ਹਲਵਾਰਾ, 19 ਅਕਤੂਬਰ (ਮਨਦੀਪ ਸਿੰਘ ਉੱਭੀ)-ਸਹਾਇਕ ਖੁਰਾਕ ਸਪਲਾਈ ਅਫ਼ਸਰ ਚਰਨਜੀਤ ਸਿੰਘ ਧਾਲੀਵਾਲ ਵਲੋਂ ਆਪਣੇ ਪਿਤਾ ਸਵ: ਸਰਬਜੀਤ ਸਿੰਘ ਧਾਲੀਵਾਲ (ਸਾਬਕਾ ਸਰਪੰਚ) ਦੀ ਯਾਦ ਵਿਚ ਭਾਈ ਘਨੱਈਆ ਜੀ ਵੈੱਲਫੇਅਰ ਸੁਸਾਇਟੀ ਪਿੰਡ ਹਲਵਾਰਾ ਦੀ ਸਰਕਾਰੀ ਡਿਸਪੈਂਸਰੀ ਵਿਚ ਲੈਬੋਰਟਰੀ ਲਈ ਤਿੰਨ ਲੱਖ ਰੁਪਏ ਦੀ ਸੈਲ ਕਾਂਉਟਿੰਗ ਮਸ਼ੀਨ ਭੇਟ ਕੀਤੀ ਗਈ | ਇਸ ਮੌਕੇ ਡਾ: ਗੁਰਜੋਤ ਸਿੰਘ ਨੇ ਦੱਸਿਆ ਕਿ ਇਹ ਮਸ਼ੀਨ ਨੇੜੇ ਕਿਸੇ ਵੀ ਸਰਕਾਰੀ ਹਸਪਤਾਲ ਵਿਚ ਨਹੀਂ ਹੈ | ਕੇਵਲ ਲੁਧਿਆਣਾ ਦੇ ਸਿਵਲ ਹਸਪਤਾਲ ਵਿਚ ਹੈ ਅਤੇ ਇਹ ਨਾਲ ਪਿੰਡ ਹਲਵਾਰਾ ਤੋਂ ਇਲਾਵਾ ਨਾਲ ਦੇ ਪਿੰਡਾਂ ਦੇ ਮਰੀਜ਼ਾਂ ਨੂੰ ਵੀ ਕਾਫ਼ੀ ਲਾਭ ਪ੍ਰਾਪਤ ਹੋਵੇਗਾ | ਇਸ ਮਸ਼ੀਨ ਨਾਲ ਖੂਨ ਦੇ ਸਾਰੇ ਟੈਸਟ ਚੈਰੀਟੇਬਲ ਰੇਟਾਂ 'ਤੇ ਕੀਤੇ ਜਾਣਗੇ | ਇਸ ਮੌਕੇ ਸਹਾਇਕ ਖੁਰਾਕ ਸਪਲਾਈ ਅਫ਼ਸਰ ਚਰਨਜੀਤ ਸਿੰਘ, ਉਨ੍ਹਾਂ ਬੇਟੀ ਮੁਸਕਾਨਪ੍ਰੀਤ ਕੌਰ ਅਤੇ ਲੜਕੇ ਦਮਨਪ੍ਰਤਾਪ ਸਿੰਘ ਧਾਲੀਵਾਲ ਨੂੰ ਹਲਕਾ ਵਿਧਾਇਕ ਹਾਕਮ ਸਿੰਘ ਠੇਕੇਦਾਰ ਵਲੋਂ ਸਨਮਾਨ ਕੀਤਾ ਗਿਆ ਤੇ ਕਿਹਾ ਚਰਨਜੀਤ ਸਿੰਘ ਧਾਲੀਵਾਲ ਵਲੋਂ ਜੋ ਖ਼ੂਨ ਦੇ ਟੈਸਟਾਂ ਲਈ ਮਸ਼ੀਨ ਭੇਟ ਕੀਤੀ ਹੈ | ਉਸ ਨਾਲ ਪੂਰੇ ਇਲਾਕੇ ਨੂੰ ਲਾਭ ਪ੍ਰਾਪਤ ਹੋਵੇਗਾ | ਇਸ ਸਮੇਂ ਸਰਪੰਚ ਸੁਖਵਿੰਦਰ ਸਿੰਘ, ਥਾਣਾ ਸੁਧਾਰ ਮੁਖੀ ਗੁਰਦੀਪ ਸਿੰਘ, ਸਾਬਕਾ ਸਰਪੰਚ ਚਰਨ ਸਿੰਘ, ਪੀ.ਏ. ਕਮਲ ਸੁਖਾਣਾ, ਬਿੰਦਰਜੀਤ ਸਿੰਘ ਪ੍ਰਧਾਨ ਟਰੱਕ ਯੂਨੀਅਨ ਰਾਏਕੋਟ, ਭਾਈ ਘਨ੍ਹੱਈਆ ਜੀ ਵੈੱਲਫੇਅਰ ਸੁਸਾਇਟੀ ਦੇ ਸਰਪ੍ਰਸਤ ਸ: ਧਨਵੰਤ ਸਿੰਘ, ਪ੍ਰਧਾਨ ਚਰਨਜੀਤ ਸਿੰਘ, ਜੁਆਇੰਟ ਸਕੱਤਰ ਕਿਰਪਾਲ ਸਿੰਘ, ਸਹਾਇਕ ਖਜ਼ਾਨਚੀ ਚਰਨ ਸਿੰਘ, ਜਨਰਲ ਸਕੱਤਰ ਹਰਭਜਨ ਸਿੰਘ, ਪ੍ਰੈੱਸ ਸਕੱਤਰ ਅਮਨਦੀਪ ਸਿੰਘ, ਮੁੱਖ ਬੁਲਾਰਾ ਰੇਸ਼ਮ ਸਿੰਘ, ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਸਿੰਘ, ਮੀਤ ਪ੍ਰਧਾਨ ਹਰਵਿੰਦਰ ਸਿੰਘ, ਰਮਨਦੀਪ ਸਿੰਘ ਲਿੱਤਰ, ਗੁਰਮੁੱਖ ਸਿੰਘ ਲਿੱਤਰ, ਸੁੱਖਾ ਹਲਵਾਰਾ, ਕੁਲਵਿੰਦਰ ਸਿੰਘ ਰਿੱਕੀ ਹਲਵਾਰਾ, ਰਜ਼ਾਕ ਹਲਵਾਰਾ, ਜੋਤ ਹਲਵਾਰਾ, ਵਿਸ਼ਾਲ ਹਲਵਾਰਾ, ਸ਼ਿੰਗਾਰਾ ਸਿੰਘ, ਬਲਵੀਰ ਸਿੰਘ, ਬਲਵੰਤ ਸਿੰਘ ਧਾਲੀਵਾਲ, ਜਸਵਿੰਦਰ ਸਿੰਘ ਧਾਲੀਵਾਲ ਨੰਬਰਦਾਰ, ਜਗਦੀਪ ਸਿੰਘ ਦੀਪੂ, ਬਿੱਲਾ ਹਲਵਾਰਾ ਆਦਿ ਹਾਜ਼ਰ ਸਨ |