ਰਾਏਕੋਟ, 1 ਨਵੰਬਰ (ਸੁਸ਼ੀਲ)-ਅੱਜ ਸਵੇਰੇ ਸਥਾਨਕ ਮੁਹੱਲਾ ਵਾਲਮੀਕਿ ਨੇੜੇ ਨਗਰ ਕੌਂਸਲ ਦਫ਼ਤਰ ਵਿਖੇ ਕੁਝ ਅਣਪਛਾਤੇ ਕਾਰ ਸਵਾਰ ਲੁਟੇਰਿਆਂ ਵਲੋਂ ਇਕ ਬਜ਼ੁਰਗ ਅÏਰਤ ਦੇ ਕੰਨਾਂ ਵਿਚ ਪਾਈਆਂ ਸੋਨੇ ਦੀਆਂ ਵਾਲੀਆਂ ਖੋਹ ਕੇ ਫ਼ਰਾਰ ਹੋ ਜਾਣ ਦੀ ਖ਼ਬਰ ਹੈ | ਲੁੱਟ ਦਾ ਸ਼ਿਕਾਰ ਹੋਈ ਬਜ਼ੁਰਗ ਅÏਰਤ ਗੁਰਮੀਤ ਕੌਰ ਵਾਸੀ ਮੁਹੱਲਾ ਵਾਲਮੀਕਿ ਨੇ ਦੱਸਿਆ ਕਿ ਅੱਜ ਸਵੇਰੇ ਸਾਢੇ ਸੱਤ ਵਜੇ ਦੇ ਕਰੀਬ ਜਦ ਉਹ ਬਾਜ਼ਾਰ ਵੱਲ ਕੁਝ ਚੀਜ਼ ਲੈਣ ਲਈ ਜਾ ਰਹੀ ਸੀ ਤਾਂ ਪਿੱਛੋਂ ਆਈ ਇਕ ਸਵਿਫਟ ਕਾਰ ਉਸ ਦੇ ਕੋਲ ਆ ਕੇ ਰੁਕੀ, ਜਿਸ ਨੂੰ ਇਕ ਵਿਅਕਤੀ ਚਲਾ ਰਿਹਾ ਸੀ ਅਤੇ ਦੋ ਅÏਰਤਾਂ ਪਿੱਛੇ ਬੈਠੀਆਂ ਹੋਈਆਂ ਸਨ | ਪੀੜਤਾ ਨੇ ਦੱਸਿਆ ਕਿ ਕਾਰ ਸਵਾਰ ਅÏਰਤਾਂ ਨੇ ਉਸ ਨੂੰ ਦੱਸਿਆ ਕਿ ਉਹ ਬੈਂਕ ਕਾਲੋਨੀ ਰਾਏਕੋਟ ਦੀਆਂ ਨਿਵਾਸੀ ਹਨ ਅਤੇ ਉਸ ਦੇ ਪੁੱਤਰ ਦੀਪਕ ਨੂੰ ਮਿਲਣਾ ਹੈ, ਜਦ ਉਹ ਉਨ੍ਹਾਂ ਅÏਰਤਾਂ ਕੋਲ ਜਾ ਕੇ ਦੱਸਣ ਲੱਗੀ ਤਾਂ ਅÏਰਤਾਂ ਨੇ ਉਸਨੂੰ ਕੋਈ ਨਸ਼ੀਲੀ ਚੀਜ਼ ਸੁੰਘਾ ਕੇ ਬੇਹੋਸ਼ ਕਰ ਦਿੱਤਾ | ਹੋਸ਼ ਵਿਚ ਆਉਣ ਤੋਂ ਬਾਅਦ ਉਸ ਨੂੰ ਪਤਾ ਲੱਗਾ ਕਿ ਉਸ ਦੇ ਕੰਨਾਂ ਵਿਚ ਪਾਈਆਂ ਇਕ ਤੋਲੇ ਦੇ ਕਰੀਬ ਸੋਨੇ ਦੀਆਂ ਵਾਲੀਆਂ ਗਾਇਬ ਹਨ ਅਤੇ ਉਸਦੇ ਚਿਹਰੇ 'ਤੇ ਵੀ ਜ਼ਖ਼ਮ ਦੇ ਨਿਸ਼ਾਨ ਸਨ | ਪੀੜਤ ਗੁਰਮੀਤ ਕੌਰ ਨੇ ਦੱਸਿਆ ਕਿ ਉਸਦੀਆਂ ਵਾਲੀਆਂ ਦੀ ਕੀਮਤ ਡੇਢ ਲੱਖ ਰੁਪਏ ਦੇ ਕਰੀਬ ਸੀ ਇਸ ਸਬੰਧ ਵਿਚ ਪੀੜਤ ਦੇ ਪਰਿਵਾਰ ਵਲੋਂ ਥਾਣਾ ਸਿਟੀ ਰਾਏਕੋਟ ਵਿਚ ਇਸ ਘਟਨਾ ਦੀ ਸੂਚਨਾ ਦਿੱਤੀ ਗਈ | ਮਾਮਲੇ ਦੀ ਜਾਂਚ ਕਰ ਰਹੇ ਏ.ਐੱਸ.ਆਈ. ਅਲਬੇਲ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਦੀ ਭਾਲ ਲਈ ਪੁਲਿਸ ਵਲੋਂ ਸੀ.ਸੀ.ਟੀ.ਵੀ. ਕੈਮਰਿਆਂ ਦੀ ਸਹਾਇਤਾ ਲਈ ਜਾ ਰਹੀ ਹੈ ਅਤੇ ਛੇਤੀ ਹੀ ਦੋਸ਼ੀ ਪੁਲਿਸ ਦੇ ਕਾਬੂ ਵਿਚ ਹੋਣਗੇ |