26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਸ੍ਰੀ ਖਾਟੂ ਸ਼ਿਆਮ ਦੇ ਜਨਮ ਦਿਨ ਮੌਕੇ ਵਿਸ਼ਾਲ ਸੰਕੀਰਤਨ

Ad Position 21
No active advertisement
ਅਜੀਤ ਡੈਸਕ 03-11-2025
ਰਾਏਕੋਟ, 2 ਨਵੰਬਰ (ਸੁਸ਼ੀਲ)-ਸ੍ਰੀ ਸ਼ਿਆਮ ਪਰਿਵਾਰ ਅਤੇ ਸ੍ਰੀ ਰਾਧੇ ਕਿ੍ਸ਼ਨਾ ਸੇਵਾ ਸਮਿਤੀ (ਰਜਿ:) ਰਾਏਕੋਟ ਵਲੋਂ ਭਗਵਾਨ ਸ੍ਰੀ ਖਾਟੂ ਸ਼ਿਆਮ ਜੀ ਦੇ ਜਨਮ ਦਿਵਸ ਦੀ ਖੁਸ਼ੀ 'ਚ ਸ੍ਰੀ ਸ਼ਿਵ ਸ਼ਕਤੀ ਪੰਚਮੁਖੀ ਹਨੂੰਮਾਨ ਮੰਦਰ ਰਾਏਕੋਟ ਵਿਖੇ ਵਿਸ਼ਾਲ ਸੰਕੀਰਤਨ ਕਰਵਾਇਆ ਗਿਆ | ਸਮਾਗਮ ਦਾ ਉਦਘਾਟਨ ਲਾਇਨ ਕਲੱਬ ਦੇ ਪ੍ਰਧਾਨ ਡਾ. ਸੁਬੋਧ ਗੁਪਤਾ, ਸਮਾਜਸੇਵੀ ਹੀਰਾ ਲਾਲ ਬਾਂਸਲ ਮੁਸਕਾਨ ਫੀਡ ਵਾਲੇ ਅਤੇ ਸਮੂਹ ਕਲੱਬ ਮੈਂਬਰਾਂ ਵਲੋਂ ਸਾਂਝੇ ਤੌਰ 'ਤੇ ਕੀਤਾ ਗਿਆ | ਸਨਾਤਨ ਧਰਮ ਦੇ ਝੰਡੇ ਦੀ ਰਸਮ ਮੰਦਰ ਸ਼ਿਵਾਲਾ ਖਾਮ ਤਾਲਾਬ ਵਾਲਾ ਕਮੇਟੀ ਦੇ ਪ੍ਰਧਾਨ ਇੰਦਰਪਾਲ ਗੋਲਡੀ, ਪ੍ਰਦੀਪ ਜੈਨ ਦੀਪੀ, ਮਦਨ ਲਾਲ ਅੱਗਰਵਾਲ ਵਲੋਂ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਨਿਭਾਈ ਗਈ | ਲੰਗਰ ਦਾ ਉਦਘਾਟਨ ਸਤਪਾਲ ਵਰਮਾ ਸਤੱਯਮ ਜਿਊਲਰਜ਼ ਵਾਲੇ, ਸੰਦੀਪ ਅਰੋੜਾ ਵਲੋਂ ਕੀਤਾ ਗਿਆ | ਪੂਜਨ ਚਰਨਜੀਤ ਕੁਮਾਰ ਡੰਗ ਅਤੇ ਆਰਤੀ ਦੀ ਰਸਮ ਅਜੈ ਬਾਂਸਲ ਅਤੇ ਵਿਪਨ ਗੋਇਲ ਵਲੋਂ ਨਿਭਾਈ ਗਈ | ਇਸ ਮੌਕੇ ਸ੍ਰੀ ਸ਼ਿਆਮ ਜੀ ਦੇ ਦਰਬਾਰ ਨੂੰ ਰੰਗ ਬਿਰੰਗੇ ਫੁੱਲਾਂ ਅਤੇ ਲਾਈਟਾਂ ਨਾਲ ਸਜਾਇਆ ਗਿਆ ਸੀ | ਸੰਕੀਰਤਨ ਦੌਰਾਨ ਪ੍ਰਸਿੱਧ ਭਜਨ ਗਾਇਕ ਵਰੁਣ ਅੱਗਰਵਾਲ ਰਾਏਕੋਟ ਵਾਲੇ, ਗੌਰੀ ਸਾਕਸ਼ੀ ਵਰਿੰਦਾਵਨ ਵਾਲੇ ਅਤੇ ਸ਼ਹਿਰ ਦੀਆਂ ਪ੍ਰਮੁੱਖ ਸੰਕੀਰਤਨ ਮੰਡਲੀਆਂ ਵਲੋਂ ਖਾਟੂ ਸ਼ਿਆਮ ਜੀ ਦੀ ਮਹਿਮਾ ਦਾ ਗੁਣਗਾਨ ਕਰਕੇ ਸ਼ਿਆਮ ਭਗਤਾਂ ਨੂੰ ਦੇਰ ਰਾਤ ਤੱਕ ਆਪਣੇ ਸੰਗ ਜੋੜੀ ਰੱਖਿਆ ਗਿਆ | ਆਏ ਹੋਏ ਮਹਿਮਾਨਾਂ ਦਾਨੀ ਸੱਜਣਾ ਅਤੇ ਭਜਨ ਗਾਇਕਾ ਨੂੰ ਸੇਵਾ ਸਮਿਤੀ ਦੇ ਅਹੁਦੇਦਾਰਾਂ ਵਲੋਂ ਸਨਮਾਨਿਤ ਕੀਤਾ ਗਿਆ | ਸੰਗਤਾਂ ਲਈ ਭੰਡਾਰਾ ਵੀ ਅਤੁੱਟ ਵਰਤਿਆ | ਇਸ ਮੌਕੇ ਵਿਸ਼ਾਲ ਜੈਨ, ਦਵਿੰਦਰ ਸਿੰਗਲਾ, ਅਸ਼ੋਕ ਬਾਂਸਲ, ਮੁਨੀਸ਼ ਗੋਇਲ, ਹਰਿੰਦਰ ਗਰਗ, ਮੁਕੇਸ਼ ਗੋਇਲ, ਵਿਕਾਸ ਬਾਂਸਲ, ਪੰਕਜ ਕਾਂਸਲ, ਨਵੀਨ ਗਰਗ, ਵਰੁਣ ਅੱਗਰਵਾਲ, ਹਰਜਿੰਦਰ ਮਲਹੋਤਰਾ, ਗੌਰਵ ਜੈਨ, ਦਿਨੇਸ਼ ਸਿੰਗਲਾ, ਰਮਨ ਚੋਪੜਾ, ਪ੍ਰਧਾਨ ਮਦਨ ਲਾਲ ਅੱਗਰਵਾਲ, ਕੇਵਲ ਕਿ੍ਸ਼ਨ ਅੱਗਰਵਾਲ, ਕਪਿਲ ਡੰਗ, ਪ੍ਰਧਾਨ ਵਿਨੋਦ ਖੁਰਮੀ, ਡਾ: ਸਿਕੰਦਰ, ਮਨੋਜ ਵਰਮਾ, ਐਡਵੋਕੇਟ ਬਲਵੰਤ ਰਾਏ ਸ਼ਰਮਾ, ਰਾਜ ਕੁਮਾਰ ਰਾਜੀ ਵਰਮਾ, ਸ਼ਿਵਮ, ਸੰਦੀਪ ਸ਼ਰਮਾ, ਮੰਗਤ ਰਾਏ ਵਰਮਾ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੱਤਿਆ ਭਾਰਤੀ ਸਕੂਲ ਪੋਨਾ ਵਿਖੇ ਸਾਲਾਨਾ ਅਥਲੈਟਿਕਸ ਮੀਟ ਕਰਵਾਈ ਅਗਲੀ ਖ਼ਬਰ ਪਿੰਡ ਗੋਬਿੰਦਗੜ੍ਹ ਵਿਖੇ ਸੇਵਾ ਸਿਮਰਨ ਟਰੱਸਟ ਦੇ ਸਹਿਯੋਗ ਨਾਲ ਚਮੜ੍ਹੀ ਰੋਗਾਂ ਸੰਬੰਧੀ ਸਪੈਸ਼ਲ ਚੈੱਕਅੱਪ ਕੈਂਪ
Ad Position 24