ਮੰਗਲੁਰੂ (ਕਰਨਾਟਕ), 26 ਸਤੰਬਰ- ਮੰਗਲੁਰੂ ਦੇ ਸਭਾ ਭਵਨ ਵਿਖੇ ਅਹੁਦੇਦਾਰਾਂ ਦੇ ਸਮਾਗਮ ਦੌਰਾਨ ਇਕ ਸਹਾਰਾ ਦੇਣ ਵਾਲੀ ਕੰਧ ਡਿੱਗਣ ਕਾਰਨ ਇਕ ਵਿਅਕਤੀ 'ਬ੍ਰੇਨ-ਡੈੱਡ' (ਦਿਮਾਗ ਵੱਲੋਂ ਕੰਮ ਕਰਨਾ ਬੰਦ ਕਰ ਦੇਣਾ) ਹੋ ਗਿਆ ਹੈ ਅਤੇ ਪੰਜ ਹੋਰ ਵਿਅਕਤੀ ਜ਼ਖ਼ਮੀ ਹੋ ਗਏ ਹਨ।
ਭੀੜ ਜ਼ਿਆਦਾ ਹੋਣ ਕਾਰਨ ਗਲਿਆਰੇ ਵਿਚ ਖੜ੍ਹੇ ਵਿਦਿਆਰਥੀ ਕਮਜ਼ੋਰ ਕੰਧ ਦੇ ਸਹਾਰੇ ਖੜ੍ਹੇ ਹੋ ਗਏ, ਜਿਸ ਨਾਲ ਕੰਧ ਡਿੱਗ ਪਈ ਅਤੇ ਵਿਦਿਆਰਥੀ ਹੇਠਾਂ ਡਿੱਗ ਗਏ। ਸਿਟੀ ਪੁਲਿਸ ਕਮਿਸ਼ਨਰ ਸੁਧੀਰ ਕੁਮਾਰ ਰੈੱਡੀ ਦਾ ਕਹਿਣਾ ਹੈ ਕਿ ਜ਼ਖ਼ਮੀ ਹੋਏ ਪੰਜਾਂ ਵਿਅਕਤੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ।