26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਨਾਗਾਲੈਂਡ ਵਿਚ ਕਥਿਤ ਮਿਲਾਵਟੀ ਸ਼ਰਾਬ ਪੀਣ ਕਾਰਣ 19 ਲੋਕਾਂ ਦੀ ਮੌਤ

ਨਾਗਾਲੈਂਡ, 26 ਸਤੰਬਰ- ਨਾਗਾਲੈਂਡ ਦੇ ਮੋਕੋਕਚੁੰਗ ਅਤੇ ਤੂਏਨਸਾਂਗ ਜ਼ਿਲ੍ਹਿਆਂ ਵਿਚ ਕਥਿਤ ਤੌਰ ’ਤੇ...

Ad Position 21
No active advertisement
ਅਜੀਤ ਡੈਸਕ 26-09-2026

ਨਾਗਾਲੈਂਡ, 26 ਸਤੰਬਰ- ਨਾਗਾਲੈਂਡ ਦੇ ਮੋਕੋਕਚੁੰਗ ਅਤੇ ਤੂਏਨਸਾਂਗ ਜ਼ਿਲ੍ਹਿਆਂ ਵਿਚ ਕਥਿਤ ਤੌਰ ’ਤੇ ਮਿਲਾਵਟੀ ਅਤੇ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਘੱਟੋ-ਘੱਟ 19 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਪੁਲਿਸ ਮੁਤਾਬਕ ਪਿਛਲੇ ਦੋ ਦਿਨਾਂ ਦੌਰਾਨ ਮੋਕੋਕਚੁੰਗ ਵਿਚ 8 ਅਤੇ ਤੂਏਨਸਾਂਗ ਵਿਚ 11 ਮੌਤਾਂ ਦਰਜ ਕੀਤੀਆਂ ਗਈਆਂ ਹਨ।

ਘਟਨਾ ਤੋਂ ਬਾਅਦ ਪ੍ਰਭਾਵਿਤ ਪਿੰਡਾਂ ਵਿਚ ਸੋਗ ਦਾ ਮਾਹੌਲ ਹੈ। ਮ੍ਰਿਤਕਾਂ ਦੇ ਪਰਿਵਾਰਾਂ ਵਿਚ ਗਮ ਦੀ ਲਹਿਰ ਹੈ ਅਤੇ ਇਲਾਕੇ ਵਿਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਪੁਲਿਸ ਦੇ ਮੁੱਢਲੇ ਅਨੁਮਾਨ ਮੁਤਾਬਕ ਮੌਤਾਂ ਦਾ ਸਬੰਧ ਕਥਿਤ ਤੌਰ ’ਤੇ ਗੈਰ-ਕਾਨੂੰਨੀ ਅਤੇ ਮਿਲਾਵਟੀ ਸ਼ਰਾਬ ਦੇ ਸੇਵਨ ਨਾਲ ਹੋ ਸਕਦਾ ਹੈ। ਹਾਲਾਂਕਿ, ਮੌਤਾਂ ਦੇ ਅਸਲ ਕਾਰਨ ਦੀ ਅਧਿਕਾਰਤ ਪੁਸ਼ਟੀ ਅਜੇ ਬਾਕੀ ਹੈ।

ਪੁਲਿਸ ਨੇ ਸ਼ਰਾਬ ਦੇ ਨਮੂਨੇ ਫੋਰੈਂਸਿਕ ਜਾਂਚ ਲਈ ਗੁਵਾਹਾਟੀ ਭੇਜੇ ਹਨ। ਇਸ ਦੇ ਨਾਲ ਹੀ ਜਾਂਚ ਏਜੰਸੀਆਂ ਕਥਿਤ ਗੈਰ-ਕਾਨੂੰਨੀ ਸ਼ਰਾਬ ਦੇ ਸਰੋਤ, ਇਸ ਦੀ ਤਿਆਰੀ ਅਤੇ ਸਪਲਾਈ ਚੇਨ ਨਾਲ ਜੁੜੇ ਪੱਖਾਂ ਦੀ ਜਾਂਚ ਕਰ ਰਹੀਆਂ ਹਨ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਫੋਰੈਂਸਿਕ ਰਿਪੋਰਟ ਮਿਲਣ ਤੋਂ ਬਾਅਦ ਹੀ ਮੌਤਾਂ ਦੇ ਸਹੀ ਕਾਰਨ ਬਾਰੇ ਸਪੱਸ਼ਟ ਤਸਵੀਰ ਸਾਹਮਣੇ ਆ ਸਕੇਗੀ।

 

Ad Position 22
No active advertisement
ਪਿਛਲੀ ਖ਼ਬਰ ਏਸ਼ੀਆਈ ਖੇਡਾਂ 2026: ਪੀ.ਵੀ. ਸਿੰਧੂ ਨੇ ਟੋਮੋਕਾ ਮਿਆਜ਼ਾਕੀ ਨੂੰ ਹਰਾ ਕੇ ਮਹਿਲਾ ਸਿੰਗਲਜ਼ ਦੇ ਕੁਆਰਟਰ ਫਾਈਨਲ ਵਿਚ ਪ੍ਰਵ... ਅਗਲੀ ਖ਼ਬਰ ਮੰਗਲੁਰੂ ’ਚ ਸਮਾਗਮ ਦੌਰਾਨ ਵੱਡਾ ਹਾਦਸਾ, ਇਕ ਬ੍ਰੇਨ-ਡੈੱਡ; 5 ਜ਼ਖ਼ਮੀ
Ad Position 24