27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਸੁਧਾਰ 'ਚ 75ਵੀਂ ਪੰਜਾਬ ਰਾਜ ਜੂਨੀਅਰ ਬਾਸਕਿਟਬਾਲ ਚੈਂਪੀਅਨਸ਼ਿਪ ਜਾਰੀ

Ad Position 21
No active advertisement
ਅਜੀਤ ਡੈਸਕ 03-11-2025
ਗੁਰੂਸਰ ਸੁਧਾਰ, 2 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)-ਪਿੰਡ ਸੁਧਾਰ (ਪੱਤੀ ਗਿੱਲ) ਵਿਖੇ ਗੁਰੂ ਹਰਿਗੋਬਿੰਦ ਸਪੋਰਟਸ ਕਲੱਬ (ਰਜਿ:) ਅਤੇ ਪੰਜਾਬ ਬਾਸਕਿਟਬਾਲ ਐਸੋਸ਼ੀਏਸ਼ਨ ਵਲੋਂ ਗ੍ਰਾਮ ਪੰਚਾਇਤ, ਐੱਨ.ਆਰ.ਆਈਜ਼. ਵੀਰਾਂ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 75ਵੀਂ ਪੰਜਾਬ ਰਾਜ ਜੂਨੀਅਰ ਬਾਸਕਿਟਬਾਲ ਚੈਂਪੀਅਨਸ਼ਿਪ ਜਾਰੀ ਹੈ | ਚੱਲ ਰਹੀ ਚੈਂਪੀਅਨਸ਼ਿਪ ਦੌਰਾਨ ਲੜਕਿਆਂ ਅੰਦਰ ਬਠਿੰਡਾ ਨੇ ਮੋਗਾ ਨੂੰ 45-26, ਫ਼ਤਹਿਗੜ੍ਹ ਸਾਹਿਬ ਨੇ ਗੁਰਦਾਸਪੁਰ ਨੂੰ 41-39, ਪਟਿਆਲਾ ਨੇ ਜਲੰਧਰ ਨੂੰ 48-28, ਲੁਧਿਆਣਾ ਅਕੈਡਮੀ ਨੇ ਸੰਗਰੂਰ ਨੂੰ 68-45 ਜਦਕਿ ਲੜਕੀਆਂ ਅੰਦਰ ਲੁਧਿਆਣਾ ਅਕੈਡਮੀ ਨੇ ਮੁਕਤਸਰ ਸਾਹਿਬ ਨੂੰ 44-12, ਲੁਧਿਆਣਾ ਨੇ ਜਲੰਧਰ ਨੂੰ 34-22, ਪਟਿਆਲਾ ਨੇ ਹੁਸ਼ਿਆਰਪੁਰ ਦੀ ਟੀਮ ਨੂੰ 16-8 ਅੰਕਾਂ ਨਾਲ ਹਰਾਇਆ | ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਲਈ ਡੀ.ਐੱਸ.ਪੀ.ਦਾਖਾ ਵਰਿੰਦਰ ਸਿੰਘ ਖੋਸਾ ਦੇ ਨਾਲ ਥਾਣਾ ਮੁਖੀ ਸੁਧਾਰ ਸਬ ਇੰਸਪੈਕਟਰ ਗੁਰਦੀਪ ਸਿੰਘ ਪਹੁੰਚੇ | ਸ੍ਰੀ ਵਰਿੰਦਰ ਸਿੰਘ ਖੋਸਾ ਨੇ ਆਪਣੇ ਸੰਬੋਧਨ ਵਿਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ | ਪ੍ਰਬੰਧਕਾਂ ਵਲੋਂ ਇਸ ਮੌਕੇ ਡੀ.ਐੱਸ.ਪੀ.ਦਾਖਾ ਵਰਿੰਦਰ ਸਿੰਘ ਖੋਸਾ ਤੇ ਥਾਣਾ ਮੁਖੀ ਸੁਧਾਰ ਗੁਰਦੀਪ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਸਪੋਰਟਸ ਕਲੱਬ ਪ੍ਰਧਾਨ ਚਰਨਜੀਤ ਸਿੰਘ ਗਿੱਲ, ਇੰਦਰਜੀਤ ਸਿੰਘ ਗਿੱਲ, ਪ੍ਰਧਾਨ ਪਵਨਜੀਤ ਸਿੰਘ ਗਿੱਲ, ਪ੍ਰਧਾਨ ਹਰਮੇਲ ਸਿੰਘ ਗਿੱਲ, ਅਵਤਾਰ ਸਿੰਘ ਗਿੱਲ, ਪ੍ਰਧਾਨ ਹਰਿੰਦਰਪਾਲ ਸਿੰਘ ਲਾਲੀ, ਸਰਪੰਚ ਹਰਜਿੰਦਰ ਕੌਰ ਗਿੱਲ, ਕਰਮਜੀਤ ਕੌਰ ਗਰੇਵਾਲ, ਜਗਦੀਸ਼ ਕੌਰ, ਗੁਰਵਿੰਦਰ ਕੌਰ, ਕੁਲਦੀਪ ਕੌਰ, ਰਛਪਾਲ ਸਿੰਘ ਮਾਹਣੀ, ਸੁਰਿੰਦਰ ਸਿੰਘ, ਜਤਿੰਦਰ ਸਿੰਘ ਤਿੰਦੀ, ਇਕਬਾਲ ਸਿੰਘ, ਕੁਲਦੀਪ ਸਿੰਘ (ਸਾਰੇ ਪੰਚ), ਕਲੱਬ ਮੈਂਬਰ ਸੁਖਜੰਤ ਸਿੰਘ ਗਿੱਲ, ਜਗਰੂਪ ਸਿੰਘ ਰੂਪ, ਸਤਵੀਰ ਸਿੰਘ, ਸੋਨੀ ਗਿੱਲ, ਮੁਖਤਿਆਰ ਸਿੰਘ, ਪੰਜਾਬ ਰਾਜ ਬਾਸਕਿਟਬਾਲ ਐਸੋਸ਼ੀਏਸ਼ਨ ਦੇ ਸਕੱਤਰ ਤੇਜਾ ਸਿੰਘ ਧਾਲੀਵਾਲ, ਜੈਪਾਲ ਸਿੰਘ, ਸਲੋਨੀ, ਨਰਿੰਦਰਪਾਲ, ਰਵਿੰਦਰ ਗਿੱਲ (ਚਾਰੇ ਕੋਚ) ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੱਸੀਆਂ ਦੇ ਪ੍ਰਾਇਮਰੀ ਖਿਡਾਰੀਆਂ ਦੀ 92 ਮੈਡਲਾਂ ਨਾਲ ਹੂੰਝਾ ਫੇਰ ਜਿੱਤ ਅਗਲੀ ਖ਼ਬਰ ਭੱਟੀਆਂ ਢਾਹਾ 'ਚ ਬੀਕੇਯੂ ਡਕੌਂਦਾ ਵਲੋਂ ਚਿੱਪ ਵਾਲੇ ਮੀਟਰਾਂ ਦੀ ਰੀਡਿੰਗ ਲੈਣ ਪੁੱਜੇ ਕਰਮਚਾਰੀਆਂ ਦਾ ਡੱਟਵਾਂ ਵਿਰੋਧ
Ad Position 24