20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਜੀ.ਟੀ.ਬੀ. ਨੈਸ਼ਨਲ ਕਾਲਜ ਦਾਖਾ ਵਿਖੇ ਨਵੰਬਰ ਮਹੀਨਾ ਨੂੰ ਕਿਤਾਬ ਦਾਨ ਮਹੀਨੇ ਵਜੋਂ ਮਨਾਉਣ ਦੀ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 05-11-2025
ਮੁੱਲਾਂਪੁਰ-ਦਾਖਾ, 4 ਨਵੰਬਰ (ਨਿਰਮਲ ਸਿੰਘ ਧਾਲੀਵਾਲ)-ਪੇਂਡੂ-ਸ਼ਹਿਰੀ ਖੇਤਰ ਅੰਦਰ ਉਚੇਰੀ ਪੜ੍ਹਾਈ ਵਾਲੇ ਨਾਮਵਰ ਵਿੱਦਿਅਕ ਅਦਾਰੇ ਗੁਰੂ ਤੇਗ ਬਹਾਦਰ ਨੈਸਨਲ ਕਾਲਜ ਦਾਖਾ (ਲੁਧਿ:) ਵਿਖੇ ਕਾਲਜ ਦੀ ਪ੍ਰਬੰਧਕ ਕਮੇਟੀ, ਪਿ੍ੰਸੀਪਲ, ਪ੍ਰੋਫ਼ੈਸਰਾਂ-ਵਿਦਿਆਰਥੀਆਂ ਵਲੋਂ ਰਲ ਕੇ ਨਵੰਬਰ ਮਹੀਨੇ ਨੂੰ 'ਕਿਤਾਬ ਦਾਨ ਮਹੀਨੇ' ਵਜੋਂ ਮਨਾਉਣ ਦੀ ਸ਼ੁਰੂਆਤ ਕੀਤੀ ਗਈ | 'ਕਿਤਾਬ ਦਾਨ ਮਹੀਨੇ' ਦੀ ਆਰੰਭਤਾ ਕਾਲਜ ਦੇ ਪ੍ਰਬੰਧਕੀ ਪ੍ਰਧਾਨ ਰਣਧੀਰ ਸਿੰਘ ਸੇਖੋਂ, ਪਿ੍ੰਸੀਪਲ ਡਾ: ਸੰਦੀਪ ਕਟਾਰੀਆ ਵਲੋਂ ਕੀਤੀ ਗਈ | ਪ੍ਰੋ: ਪ੍ਰਵੀਨ ਲਤਾ ਵਲੋਂ ਸਮਾਰੋਹ ਵਿਚ ਪਹੁੰਚੇ ਮਹਿਮਾਨਾਂ, ਪ੍ਰੋਫੈਸਰ, ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਮਹੀਨੇ ਭਰ ਦੀਆਂ ਗਤੀਵਿਧੀਆਂ ਬਾਰੇ ਅਗਾਂਹੂ ਜਾਣਕਾਰੀ ਦਿੱਤੀ | ਇਸ ਮੌਕੇ ਪ੍ਰਧਾਨ ਰਣਧੀਰ ਸਿੰਘ ਸੇਖੋਂ ਨੇ ਕਿਹਾ ਕਿ ਕਿਤਾਬਾਂ ਸਾਡੇ ਜੀਵਨ ਦਾ ਅਹਿਮ ਹਿੱਸਾ ਹਨ, ਕਿਤਾਬਾਂ ਜਿਥੇ ਸਾਡੇ ਗਿਆਨ ਵਿਚ ਵਾਧਾ ਕਰਦੀਆਂ ਹਨ, ਉਥੇ ਇਕ ਕਿਤਾਬ ਪੂਰਾ ਜੀਵਨ ਬਦਲਣ ਵਿਚ ਸਹਾਈ ਬਣ ਸਕਦੀ ਹੈ | ਲਾਇਬ੍ਰੇਰੀਅਨ ਰਾਜਵਿੰਦਰ ਕੌਰ ਨੇ ਕਿਹਾ ਕਿ ਜਦੋਂ ਅਸੀਂ ਇਕ ਕਿਤਾਬ ਦਾਨ ਕਰਦੇ ਹਾਂ ਤਾਂ ਅਸੀਂ ਕਿਸੇ ਪਾਠਕ ਦੇ ਜੀਵਨ ਵਿਚ ਗਿਆਨ ਦੀ ਰੌਸ਼ਨੀ ਜਗਾਉਣ ਦਾ ਕੰਮ ਕਰਦੇ ਹਾਂ | ਪਿ੍ੰਸੀਪਲ ਡਾ: ਸੰਦੀਪ ਕਟਾਰੀਆ ਨੇ ਕਿਹਾ ਕਿ ਸਾਡੇ, ਖਾਸਕਰ ਵਿਦਿਆਰਥੀ ਜੀਵਨ ਵਿਚ ਕਿਤਾਬਾਂ ਦੀ ਮਹੱਤਤਾ ਵਿਸ਼ੇਸ਼ ਹੈ, ਨੌਜਵਾਨ ਵਰਗ ਕਿਤਾਬਾਂ ਦੇ ਗਿਆਨ ਰਾਹੀਂ ਸਹੀ ਦਿਸ਼ਾ ਦੀ ਚੋਣ ਕਰਨ ਦੇ ਯੋਗ ਬਣਦੇ ਹਨ | ਜੀ.ਟੀ.ਬੀ ਕਾਲਜ ਦਾਖਾ ਵਿਖੇ 'ਇਕ ਕਿਤਾਬ ਦਾਨ ਕਰੋ, ਗਿਆਨ ਦੀ ਰੌਸ਼ਨੀ ਫੈਲਾਓ' ਥੀਮ 'ਤੇ ਅਧਾਰਿਤ ਕਿਤਾਬ ਦਾਨ ਪ੍ਰੋਗਰਾਮ ਸਮੇਂ ਪੂਰੇ ਨਵੰਬਰ ਮਹੀਨੇ ਵਿਚ ਵਿਦਿਆਰਥੀ ਅਤੇ ਪ੍ਰੋਫੈਸਰ ਕਾਲਜ ਦੀ ਲਾਇਬਰੇਰੀ ਲਈ ਪੁਸਤਕਾਂ ਦਾਨ ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਸਰਕਾਰਾਂ ਦੀਆਂ ਨਾਕਾਮੀਆਂ ਕਰਕੇ ਹਾੜ੍ਹੀ ਫ਼ਸਲ ਬਿਜਾਈ ਸਮੇਂ ਡੀ.ਏ.ਪੀ. ਦੀ ਥੁੜ ਆਈ-ਦਿਓਲ ਅਗਲੀ ਖ਼ਬਰ ਤਰਨ ਤਾਰਨ ਜ਼ਿਮਨੀ ਚੋਣ 'ਚ ਪੰਥਕ ਉਮੀਦਵਾਰ ਭਾਈ ਮਨਦੀਪ ਸਿੰਘ ਖ਼ਾਲਸਾ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ-ਸੇਖੂਪੁਰਾ ਯ...
Ad Position 24