12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਦਾ ਮੁੱਲਾਂਪੁਰ 'ਚ ਨਿੱਘਾ ਸਵਾਗਤ

Ad Position 21
No active advertisement
ਅਜੀਤ ਡੈਸਕ 22-11-2025
ਮੁੱਲਾਂਪੁਰ-ਦਾਖਾ, 21 ਨਵੰਬਰ (ਨਿਰਮਲ ਸਿੰਘ ਧਾਲੀਵਾਲ)-ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੇ ਸਬੰਧ ਵਿਚ ਫਰੀਦਕੋਟ ਤੋਂ ਵਿਸ਼ਾਲ ਨਗਰ ਕੀਰਤਨ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਜਾਣ ਸਮੇਂ ਅੱਜ ਤੜਕਸਾਰ ਮੁੱਲਾਂਪੁਰ-ਲੁਧਿਆਣਾ ਨੈਸ਼ਨਲ ਹਾਈਵੇ 'ਤੇ ਅਲੌਕਿਕ ਨਗਰ ਕੀਰਤਨ ਦਾ ਪਹਿਲਾਂ ਗੁਰਦੁਆਰਾ ਬਾਬਾ ਵਿਸ਼ਵਕਰਮਾ ਜੀ ਮੁੱਲਾਂਪੁਰ ਦੇ ਬਾਹਰ ਕੌਂਸਲਰ ਬਲਵਿੰਦਰ ਸਿੰਘ ਬੱਸਣ ਦੀ ਅਗਵਾਈ ਹੇਠ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਗਤ ਵਲੋਂ ਨਿੱਘਾ ਸਵਾਗਤ ਹੋਇਆ | ਫਿਰ ਸ਼੍ਰੋਮਣੀ ਅਕਾਲੀ ਦਲ ਦੇ ਮੰਡੀ ਮੁੱਲਾਂਪੁਰ ਦਫ਼ਤਰ ਸਾਹਮਣੇ ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ ਦੀ ਟੀਮ, ਸ਼ਹਿਰ ਦੀ ਸੰਗਤ ਵਲੋਂ ਸ਼ਰਧਾ, ਸਤਿਕਾਰ ਨਾਲ ਪਾਲਕੀ ਸਾਹਿਬ 'ਤੇ ਫੁੱਲਾਂ ਦੀ ਵਰਖਾ ਹੋਈ | ਅੰਮਿ੍ਤ ਵੇਲੇ ਜੈਕਾਰਿਆਂ ਦੀ ਗੂੰਜ 'ਚ ਨਗਰ ਕੀਰਤਨ ਅਲੌਕਿਕ ਨਜ਼ਾਰਾ ਪੇਸ਼ ਕਰ ਰਿਹਾ ਸੀ | ਸੁੰਦਰ ਸਜਾਈ ਗਈ ਪਾਲਕੀ ਸਾਹਿਬ ਨਾਲ ਸੰਗਤ ਵਲੋਂ ਪੂਰਾ ਮਾਹੌਲ ਖ਼ਾਲਸਾਈ ਰੰਗ 'ਚ ਰੰਗਿਆ ਨਜ਼ਰ ਆ ਰਿਹਾ ਸੀ | ਨਗਰ ਕੀਰਤਨ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਬਲੀਦਾਨ ਸਬੰਧੀ ਝਾਕੀਆਂ ਸੰਗਤ ਲਈ ਆਕਰਸ਼ਿਕ ਬਣੀਆਂ ਰਹੀਆਂ | ਨਗਰ ਕੀਰਤਨ ਦੀ ਅਗਵਾਈ ਕਰਦੇ ਪੰਜ ਪਿਆਰੇ ਪੂਰੇ ਜਾਹੋ-ਜਲੌਅ 'ਚ ਵੇਖਣ ਨੂੰ ਮਿਲੇ |
Ad Position 22
No active advertisement
ਪਿਛਲੀ ਖ਼ਬਰ ਸਵਾ ਕਰੋੜ ਖੁਰਦ-ਬੁਰਦ ਕਰਨ ਵਾਲੇ ਮੁਨਸ਼ੀ ਗੁਰਦਾਸ ਸਿੰਘ ਦੀ ਪੁਲਿਸ ਹਿਰਾਸਤ ਵਧੀ ਅਗਲੀ ਖ਼ਬਰ ਪੱਖੋਵਾਲ 'ਚ ਵਿਧਾਇਕ ਹਾਕਮ ਸਿੰਘ ਵਲੋਂ ਵਾਲੀਬਾਲ ਗਰਾਊਾਡ ਦਾ ਨੀਂਹ ਪੱਥਰ ਰੱਖਿਆ
Ad Position 24