12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਸਵਾ ਕਰੋੜ ਖੁਰਦ-ਬੁਰਦ ਕਰਨ ਵਾਲੇ ਮੁਨਸ਼ੀ ਗੁਰਦਾਸ ਸਿੰਘ ਦੀ ਪੁਲਿਸ ਹਿਰਾਸਤ ਵਧੀ

Ad Position 21
No active advertisement
ਅਜੀਤ ਡੈਸਕ 22-11-2025
ਸਿੱਧਵਾਂ ਬੇਟ, 21 ਨਵੰਬਰ (ਜਸਵੰਤ ਸਿੰਘ ਸਲੇਮਪੁਰੀ)-ਬੀਤੇ ਦਿਨੀਂ ਥਾਣਾ ਸਿੱਧਵਾਂ ਬੇਟ ਦੇ ਮਾਲਖਾਨੇ 'ਚੋਂ ਕਰੀਬ 1.25 ਕਰੋੜ ਦੀ ਭਾਰਤੀ ਕਰੰਸੀ ਦੀ ਹੇਰਾਫੇਰੀ ਕਰਨ ਵਾਲੇ ਹੌਲਦਾਰ ਗੁਰਦਾਸ ਸਿੰਘ ਦੇ 4 ਦਿਨ ਦੇ ਰਿਮਾਂਡ ਅਤੇ ਉਸ ਦੇ ਸਾਥੀ ਮਨੋਜ ਕੁਮਾਰ ਉਰਫ਼ ਮੰਗੂ ਦੇ 2 ਦਿਨ ਲਏ ਰਿਮਾਂਡ ਖ਼ਤਮ ਹੋਣ ਉਪਰੰਤ ਅੱਜ ਸਿੱਧਵਾਂ ਬੇਟ ਦੀ ਪੁਲਿਸ ਵਲੋਂ ਦੋਹਾਂ ਦੋਸ਼ੀਆਂ ਨੂੰ ਮਾਣਯੋਗ ਜਗਰਾਉਂ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਮਾਨਯੋਗ ਅਦਾਲਤ ਵਲੋਂ ਮਨੋਜ ਕੁਮਾਰ ਉਰਫ਼ ਮੰਗੂ ਨੂੰ 14 ਦਿਨ ਦੀ ਅਦਾਲਤੀ ਹਿਰਾਸਤ ਵਿਚ ਭੇਜ ਦਿੱਤਾ ਗਿਆ, ਜਦਕਿ ਮਾਮਲੇ ਦੇ ਮੁੱਖ ਦੋਸ਼ੀ ਹੌਲਦਾਰ ਗੁਰਦਾਸ ਸਿੰਘ ਨੂੰ 3 ਦਿਨ ਦੀ ਮੁੜ ਪੁਲਿਸ ਹਿਰਾਸਤ ਵਿਚ ਭੇਜਣ ਦਾ ਹੁਕਮ ਦਿੱਤਾ | ਹੁਣ ਵੇਖਣਾ ਹੋਵੇਗਾ ਕਿ ਸਿੱਧਵਾਂ ਬੇਟ ਦੀ ਪੁਲਿਸ ਇਸ ਮੁੱਖ ਦੋਸ਼ੀ ਤੋਂ ਹੋਰ ਕੀ-ਕੀ ਰਾਜ ਕਢਵਾ ਸਕਦੀ ਹੈ, ਪਰ ਜਿਸ ਤਰ੍ਹਾਂ ਐੱਸ.ਪੀ.ਡੀ. ਹਰਕਮਲ ਕੌਰ ਦੀ ਅਗਵਾਈ ਹੇਠ ਅਧਿਕਾਰੀ ਇਸ ਮਾਮਲੇ ਦੀ ਬਹੁਤ ਹੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ ਉਸ ਤੋਂ ਜਾਪਦਾ ਹੈ ਕਿ ਇਸ ਮਾਮਲੇ ਵਿਚ ਹੋਰ ਲੋਕਾਂ ਦੀ ਐਂਟਰੀ ਦੇ ਵੱਡੇ ਖੁਲਾਸੇ ਹੋ ਸਕਦੇ ਹਨ |
Ad Position 22
No active advertisement
ਪਿਛਲੀ ਖ਼ਬਰ ਮੰਡੀ ਮੁੱਲਾਂਪੁਰ 'ਚ ਡਾ. ਏਜਿੰਦਰ ਸਿੰਘ ਸਰਾਂ ਨਮਿਤ ਅੰਤਿਮ ਅਰਦਾਸ 26 ਨੂੰ ਅਗਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਦਾ ਮੁੱਲਾਂਪੁਰ 'ਚ ਨਿੱਘਾ ਸਵਾਗਤ
Ad Position 24