12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਮੰਡੀ ਮੁੱਲਾਂਪੁਰ 'ਚ ਡਾ. ਏਜਿੰਦਰ ਸਿੰਘ ਸਰਾਂ ਨਮਿਤ ਅੰਤਿਮ ਅਰਦਾਸ 26 ਨੂੰ

Ad Position 21
No active advertisement
ਅਜੀਤ ਡੈਸਕ 22-11-2025
ਮੁੱਲਾਂਪੁਰ-ਦਾਖਾ, 21 ਨਵੰਬਰ (ਨਿਰਮਲ ਸਿੰਘ ਧਾਲੀਵਾਲ)-ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਮੰਡੀ ਮੁੱਲਾਂਪੁਰ ਸੀਰਤ ਨਰਸਿੰਗ ਹੋਮ ਵਾਲੇ ਡਾ: ਏਜਿੰਦਰ ਸਿੰਘ ਸਰਾਂ ਨਮਿਤ ਆਰੰਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਸਹਿਜ ਪਾਠ ਜੀ ਦੇ ਭੋਗ ਉਪਰੰਤ ਅੰਤਿਮ ਅਰਦਾਸ ਬੁੱਧਵਾਰ 26 ਨਵੰਬਰ ਦੁਪਹਿਰ 12 ਤੋਂ 1:30 ਵਜੇ ਤੱਕ ਗੁਰਦੁਆਰਾ ਹਰਿਗੋਬਿੰਦ ਸਾਹਿਬ ਮੰਡੀ ਮੁੱਲਾਂਪੁਰ (ਲੁਧਿ:) ਵਿਖੇ ਹੋਵੇਗੀ | ਡਾਕਟਰੀ ਖਿੱਤੇ 'ਚ ਮਰੀਜ਼ਾਂ ਲਈ ਬੇਹੱਦ ਭਰੋਸੇ ਵਾਲੇ ਡਾ: ਏਜਿੰਦਰ ਸਿੰਘ ਆਸ਼ਾਵਾਦੀ ਸੋਚ ਵਾਲੇ ਰਹੇ, ਉਨ੍ਹਾਂ ਕੋਰੋਨਾ ਮਹਾਂਮਾਰੀ ਦੌਰਾਨ ਆਪਣੇ ਆਪ ਨੂੰ ਜ਼ੋਖ਼ਮ 'ਚ ਪਾ ਕੇ ਮਰੀਜ਼ਾਂ ਨੂੰ ਸੰਭਾਲਿਆ | ਮੰਡੀ ਮੁੱਲਾਂਪੁਰ ਦਾਖਾ 'ਚ ਸਵ: ਡਾ. ਮੇਹਰ ਸਿੰਘ ਦੇ ਸਪੁੱਤਰ ਡਾ: ਏਜਿੰਦਰ ਸਿੰਘ ਦੇ ਅਕਾਲ ਚਲਾਣੇ 'ਤੇ ਉਨ੍ਹਾਂ ਦੇ ਭਰਾਤਾ ਡਾ: ਭੁਪਿੰਦਰ ਸਿੰਘ ਸਰਾਂ, ਸਪੁੱਤਰ ਡਾ: ਇੰਦਰਵੀਰ ਸਿੰਘ, ਡਾ: ਅਜੇਵੀਰ ਸਿੰਘ ਨਾਲ ਦੁੱਖ ਦੀ ਘੜੀ ਹਲਕਾ ਦਾਖਾ ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ, ਪ੍ਰਧਾਨ ਪ੍ਰੇਮ ਇੰਦਰ ਕੁਮਾਰ ਗੋਗਾ, ਪੈਟਰੋਲੀਅਮ ਡੀਲਰ ਮਨਿੰਦਰ ਸਿੰਘ ਮਿੰਨਾ, ਜਥੇਦਾਰ ਮੱਘਰ ਸਿੰਘ ਬੜੈਚ, ਚੇਅਰਮੈਨ ਅਮਰਜੀਤ ਸਿੰਘ ਮੁੱਲਾਂਪੁਰ, ਕੌਂਸਲਰ ਬਲਵਿੰਦਰ ਸਿੰਘ ਬੱਸਣ, ਡਾ: ਗੁਰਪ੍ਰੀਤ ਸਿੰਘ ਆਸਟ੍ਰੇਲੀਆ, ਆੜ੍ਹਤੀ ਕਿ੍ਸ਼ਨ ਧੋਤੀ ਵਾਲਾ, ਗੁਰਜੀਤ ਸਿੰਘ ਤੂਰ, ਕਰਤਾਰ ਸਿੰਘ ਤੂਰ, ਸਰਪੰਚ ਸਹੌਲੀ ਪਲਵਿੰਦਰ ਸਿੰਘ ਲਿੱਟ, ਸਰਪੰਚ ਸਿਕੰਦਰ ਸਿੰਘ ਧਨੋਆ, ਸਰਾਫਾ ਬਜ਼ਾਰ ਐਸੋਸੀਏਸ਼ਨ ਪ੍ਰਧਾਨ ਕੁਲਦੀਪ ਸਿੰਘ ਰਾਜੂ ਜ਼ਿਊਲਰ, ਹੋਰਨਾਂ ਵਲੋਂ ਦੁੱਖ ਪ੍ਰਗਟਾਇਆ ਗਿਆ |
Ad Position 22
No active advertisement
ਪਿਛਲੀ ਖ਼ਬਰ ਜਤਿੰਦਰਾ ਗਰੀਨਫੀਲਡ ਸਕੂਲ ਵਿਖੇ 350ਵੇਂ ਸ਼ਹੀਦੀ ਦਿਹਾੜੇ ਸੰਬੰਧੀ ਸਮਾਗਮ ਅੱਜ ਅਗਲੀ ਖ਼ਬਰ ਸਵਾ ਕਰੋੜ ਖੁਰਦ-ਬੁਰਦ ਕਰਨ ਵਾਲੇ ਮੁਨਸ਼ੀ ਗੁਰਦਾਸ ਸਿੰਘ ਦੀ ਪੁਲਿਸ ਹਿਰਾਸਤ ਵਧੀ
Ad Position 24