ਗੁਰੂਸਰ ਸੁਧਾਰ, 21 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)-ਜਤਿੰਦਰਾ ਗਰੀਨਫੀਲਡ ਸਕੂਲ ਗੁਰੂਸਰ ਸੁਧਾਰ ਵਿਖੇ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਅੱਜ 22 ਨਵੰਬਰ ਨੂੰ ਸਕੂਲ ਕੈਂਪਸ ਵਿਚ ਕਰਵਾਇਆ ਜਾਵੇਗਾ | ਪ੍ਰਧਾਨ ਡਾ: ਐੱਚ.ਐੱਸ. ਧਾਲੀਵਾਲ ਅਨੁਸਾਰ ਸਵੇਰੇ 10 ਵਜੇ ਸ਼ੁਰੂ ਹੋਣ ਵਾਲੇ ਸਮਾਗਮ ਦੌਰਾਨ ਕੀਰਤਨੀ ਜਥੇ ਸ਼ਬਦ ਗੁਰਬਾਣੀ ਦਾ ਗਾਇਨ ਕਰਨਗੇ ਜਦਕਿ ਕਵੀਸ਼ਰੀ ਜਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਸਬੰਧੀ ਵਾਰਾਂ ਪੇਸ਼ ਕਰਨਗੇ | ਸਮੂਹ ਸਕੂਲ ਸਟਾਫ਼, ਵਿਦਿਆਰਥੀਆਂ, ਮਾਪਿਆਂ ਅਤੇ ਪਹੁੰਚਣ ਵਾਲੀਆਂ ਹੋਰਨਾਂ ਸਖ਼ਸ਼ੀਅਤਾਂ, ਸੰਗਤਾਂ ਨਾਲ ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਗੁਰੂਸਰ ਸੁਧਾਰ ਦੇ ਹਜ਼ੂਰੀ ਕਥਾਵਾਚਕ ਭਾਈ ਰਵਿੰਦਰਪਾਲ ਸਿੰਘ ਕਥਾ ਵਿਚਾਰਾਂ ਦੀ ਸਾਂਝ ਪਾਉਣਗੇ |