12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਪਿੰਡ ਚੱਕ ਭਾਈਕਾ ਵਿਖੇ ਕਿਰਤੀ ਕਿਸਾਨ ਯੂਨੀਅਨ ਵਲੋਂ ਕਿਸਾਨ ਇਕੱਤਰਤਾ ਹੋਈ

Ad Position 21
No active advertisement
ਪਿੰਡ ਚੱਕ ਭਾਈਕਾ ਵਿਖੇ ਕਿਰਤੀ ਕਿਸਾਨ ਯੂਨੀਅਨ ਵਲੋਂ ਕੀਤੀ ਕਿਸਾਨ ਇਕੱਤਰਤਾ ਸਮੇਂ ਦੀ ਤਸਵੀਰ | ਤਸਵੀਰ: ਬਲਵਿੰਦਰ ਸਿੰਘ ਲਿੱਤਰ <br/> 22-11-2025
ਰਾਏਕੋਟ, 21 ਨਵੰਬਰ (ਬਲਵਿੰਦਰ ਸਿੰਘ ਲਿੱਤਰ)-ਕਿਰਤੀ ਕਿਸਾਨ ਯੂਨੀਅਨ ਪੰਜਾਬ ਵਲੋਂ ਪਿੰਡ ਚੱਕ ਭਾਈਕਾ ਵਿਖੇ ਕਿਸਾਨਾਂ ਦੀ ਇਕੱਤਰਤਾ ਕੀਤੀ ਗਈ | ਇਸ ਮੀਟਿੰਗ ਦੀ ਪ੍ਰਧਾਨਗੀ ਸਾਬਕਾ ਸਰਪੰਚ ਅਮਰਜੀਤ ਸਿੰਘ ਵਲੋਂ ਕੀਤੀ ਗਈ ਇਸ ਸਮੇਂ ਸੰਬੋਧਨ ਕਰਦਿਆਂ ਜਥੇਬੰਦੀ ਦੇ ਪ੍ਰਧਾਨ ਹਰਦੇਵ ਸਿੰਘ ਸੰਧੂ ਨੇ ਆਖਿਆ ਕਿ ਸਾਮਰਾਜ ਤਾਕਤਾਂ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਇਕਜੁੱਟ ਹੋਣ ਲਈ ਜਮਹੂਰੀ ਜਥੇਬੰਦੀਆਂ ਦਾ ਸਰਗਰਮ ਹੋਣਾ ਬੜਾ ਜ਼ਰੂਰੀ ਹੈ | ਇਸੇ ਮੰਤਵ ਤਹਿਤ ਪਿੰਡ ਚੱਕ ਭਾਈਕਾ ਵਿਖੇ ਸਰਬਸੰਮਤੀ ਨਾਲ ਜਥੇਬੰਦੀ ਦੀ ਕਮੇਟੀ ਦਾ ਗਠਨ ਕੀਤਾ, ਜਿਸ ਵਿਚ ਕਿ੍ਪਾਲ ਸਿੰਘ ਨੂੰ ਪ੍ਰਧਾਨ ਅਤੇ ਜਗਸੀਰ ਸਿੰਘ ਨੂੰ ਸਕੱਤਰ ਸਮੇਤ 18 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ | ਆਗੂਆਂ ਨੇ ਆਖਿਆ ਕਿ ਮੀਟਿੰਗ ਦੌਰਾਨ ਇਹ ਵੀ ਫ਼ੈਸਲਾ ਕੀਤਾ ਕਿ 26 ਨਵੰਬਰ ਨੂੰ ਇਤਿਹਾਸਕ ਦਿੱਲੀ ਮੋਰਚੇ ਦੀ ਪੰਜਵੀਂ ਵਰ੍ਹੇਗੰਢ ਮੌਕੇ ਚੰਡੀਗੜ੍ਹ ਰੈਲੀ 'ਚ ਸ਼ਾਮਿਲ ਹੋਣ ਲਈ ਪਿੰਡ ਚੱਕ ਭਾਈਕਾ ਤੋਂ ਵਿਸ਼ਾਲ ਕਾਫ਼ਲਾ ਰਵਾਨਾ ਹੋਵੇਗਾ | ਪਾਸ ਮਤੇ ਵਿਚ ਹਰਦੇਵ ਸਿੰਘ ਸੰਧੂ ਨਾਲ ਹੋਏ ਵਿਸ਼ਵਾਸ ਘਾਤ ਦੀ ਨਿੰਦਾ ਕੀਤੀ ਗਈ, ਜੋ ਬੈਂਕ ਵਿਚ ਫਰਜ਼ੀਵਾੜਾ ਹੋਇਆ ਹੈ, 2018 ਦਾ ਰਿਕਾਰਡ ਬੈਂਕ ਮੈਨੇਜਰ ਨੇ ਇਧਰ-ਓਧਰ ਕਰ ਦਿੱਤਾ ਸੀ, ਸੰਬੰਧੀ ਜੇਕਰ ਪੁਲਿਸ ਨੇ ਟਾਲ-ਮਟੋਲ ਜਾਰੀ ਰੱਖੀ ਤਾਂ ਜਨਤਕ ਜਮਹੂਰੀ ਜਥੇਬੰਦੀਆਂ ਦੀ 25 ਨਵੰਬਰ ਨੂੰ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਹਾਲ ਜਗਰਾਉਂ ਵਿਖੇ ਹੋਣ ਵਾਲੀ ਮੀਟਿੰਗ ਵਿਚ ਸੰਘਰਸ਼ ਦੇ ਅਗਲੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ | ਇਸ ਮੌਕੇ ਇਕੱਠ ਨੂੰ ਹੋਰਨਾਂ ਤੋਂ ਇਲਾਵਾ ਊਧਮ ਸਿੰਘ ਝੋਰੜਾਂ ਨੇ ਵੀ ਸੰਬੋਧਨ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਰਾਮ ਕਾਲਜ ਡੱਲਾ ਦਾ ਬੀ.ਕਾਮ ਭਾਗ ਪਹਿਲਾ (ਸਮੈਸਟਰ-2) ਦਾ ਨਤੀਜਾ ਸ਼ਾਨਦਾਰ ਅਗਲੀ ਖ਼ਬਰ ਸ਼ਹਾਦਤਾਂ ਨੂੰ ਸਮਰਪਿਤ ਸਜਾਏ ਨਗਰ ਕੀਰਤਨ ਦਾ ਨਾਨਕਸਰ ਅਤੇ ਜਗਰਾਉਂ ਸ਼ਹਿਰ 'ਚ ਹੋਇਆ ਭਰਵਾਂ ਸਵਾਗਤ
Ad Position 24