ਮਾਛੀਵਾੜਾ ਸਾਹਿਬ, 22 ਨਵੰਬਰ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਰੋਪੜ ਰੋਡ 'ਤੇ ਸਥਿਤ ਓਰੀਐਂਟ ਇੰਟਰਨੈਸ਼ਨਲ ਸਕੂਲ ਅਤੇ ਸਪੋਰਟਸ ਅਕੈਡਮੀ ਵਲੋਂ ਆਪਣਾ ਸਾਲਾਨਾ ਸਮਾਗਮ ਕਰਵਾਇਆ ਗਿਆ | ਜਿਸ ਦੀ ਸ਼ੁਰੂਆਤ ਚੇਅਰਮੈਨ ਵਿਕਰਮ ਸ਼ਰਮਾ, ਮੈਨੇਜਿੰਗ ਡਾਇਰੈਕਟਰ ਸ਼ਾਰਦਾ ਸ਼ਰਮਾ, ਡਾਇਰੈਕਟਰ ਰਜਤ ਸ਼ਰਮਾ, ਮਿ੍ਦੁਲਾ, ਸ਼ੁਭਮ ਸ਼ਰਮਾ, ਸ਼ਰੂਤੀ ਸ਼ਰਮਾ ਅਤੇ ਪਿ੍ੰਸੀਪਲ ਦੀਪਾਲੀ ਨੰਦਾ ਵਲੋਂ ਰਸਮੀ ਦੀਵੇ ਜਗਾ ਕੇ ਕੀਤੀ¢ ਇਸ ਮੌਕੇ ਕਾਰਜ ਸਾਧਕ ਅਫ਼ਸਰ ਵਿਕਰਮਜੀਤ ਸ਼ਰਮਾ, ਕੌਂਸਲਰ ਅਸ਼ੋਕ ਸੂਦ, ਅਮਨਦੀਪ ਸਿੰਘ ਤਨੇਜਾ, ਨਗਿੰਦਰ ਸਿੰਘ ਆਦਿ ਹਾਜ਼ਰ ਸਨ¢ ਉਦਘਾਟਨ ਤੋਂ ਬਾਅਦ ਵਿਦਿਆਰਥੀਆਂ ਵਲੋਂ ਰੂਹਾਨੀ ਸ਼ਬਦ ਗੁਰਬਾਣੀ ਪੇਸ਼ ਕੀਤਾ ਉਪਰੰਤ ਸਵਾਗਤੀ ਗੀਤ ਗਾਇਆ¢ ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਲੁਧਿਆਣਾ ਦੇ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ, ਕੌਂਸਲਰ ਡਾ. ਦੀਪਕ ਮਾਨ, ਜਥੇਦਾਰ ਬਾਬਾ ਕੁਲਵਿੰਦਰ ਸਿੰਘ (ਨਿਹੰਗ ਸਿੰਘ ਖ਼ਾਲਸਾ ਦਲ, ਚਮਕੌਰ ਸਾਹਿਬ), ਪੰਕਜ ਸ਼ਾਰਦਾ ਚੇਅਰਮੈਨ ਬ੍ਰਾਹਮਣ ਭਲਾਈ ਬੋਰਡ, ਮੋਹਿਤ ਕੁੰਦਰਾ ਪ੍ਰਧਾਨ ਨਗਰ ਕੌਂਸਲ ਮਾਛੀਵਾੜਾ, ਸੁਖਵਿੰਦਰ ਸਿੰਘ ਗਿੱਲ ਚੇਅਰਮੈਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ¢ ਇਸ ਸਾਲਾਨਾ ਸਮਾਗਮ ਦਾ ਥੀਮ 'ਸੁਪਨਿਆਂ ਦਾ ਪਾਲਣ-ਪੋਸ਼ਣ, ਵਿਭਿੰਨਤਾ ਵਿਚ ਏਕਤਾ ਅਤੇ ਸਭਿਆਚਾਰਕ ਵਿਰਾਸਤ' ਨੂੰ ਇੱਕ ਨਸ਼ਾ ਜਾਗਰੂਕਤਾ ਸਕਿੱਟ, ਕਾਮੇਡੀ ਨਾਟਕ, ਕਲਾਸੀਕਲ ਡਾਂਸ, ਲੋਕ ਨਾਚ, ਗਿੱਧਾ ਅਤੇ ਭੰਗੜਾ ਪੇਸ਼ ਕੀਤਾ ¢ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ¢ ਮੁੱਖ ਮਹਿਮਾਨ ਨੇ ਸਕੂਲ ਪ੍ਰਬੰਧਕਾਂ ਦੀ ਪ੍ਰਸ਼ੰਸਾ ਕੀਤੀ ¢ ਪਿ੍ੰਸੀਪਲ ਦੀਪਾਲੀ ਨੰਦਾ ਨੇ ਸਾਲਾਨਾ ਰਿਪੋਰਟ ਪੇਸ਼ ਕੀਤੀ ਜਿਸ ਵਿਚ ਸਕੂਲ ਦੀਆਂ ਪ੍ਰਾਪਤੀਆਂ, ਨਵੀਆਂ ਪਹਿਲਕਦਮੀਆਂ, ਜ਼ਿਲ੍ਹਾ, ਰਾਜ ਅਤੇ ਰਾਸ਼ਟਰੀ ਪੱਧਰ 'ਤੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਦੀ ਰੂਪਰੇਖਾ ਦਿੱਤੀ ਗਈ¢ ਸਮਾਗਮ ਦੀ ਸਮਾਪਤੀ ਭੰਗੜਾ ਦੀ ਪੇਸ਼ਕਾਰੀ ਨਾਲ ਹੋਈ, ਜਿਸ ਤੋਂ ਬਾਅਦ ਚੇਅਰਮੈਨ ਵਿਕਰਮ ਸ਼ਰਮਾ ਨੇ ਪਤਵੰਤਿਆਂ, ਮਾਪਿਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ¢