10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਮਨਪ੍ਰੀਤ ਕੌਰ 18ਵੀਂ ਜੀ. ਐਫ. ਆਈ. ਜੂਨੀਅਰ ਨੈਸ਼ਨਲ ਗਰੈਪਲਿੰਗ ਚੈਂਪੀਅਨਸ਼ਿਪ ਵਿਚ ਸੋਨ ਤੇ ਚਾਂਦੀ ਦੇ ਤਗਮੇ ਜਿੱਤਣ ਲਈ ਸਨਮਾਨਿਤ

Ad Position 21
repet_subhas-goyals [Copy P29]
ਅਜੀਤ ਡੈਸਕ 23-11-2025
ਖੰਨਾ, 22 ਨਵੰਬਰ (ਹਰਜਿੰਦਰ ਸਿੰਘ ਲਾਲ)-ਏ. ਐਸ. ਕਾਲਜ ਫਾਰ ਵਿਮੈਨ, ਖੰਨਾ ਦੀ ਬੀ. ਏ. ਪਹਿਲੇ ਸਾਲ ਦੀ ਵਿਦਿਆਰਥਣ ਮਨਪ੍ਰੀਤ ਕੌਰ ਦੀ ਬੇਮਿਸਾਲ ਉਪਲਬਧੀ ਦੀ ਘੋਸ਼ਣਾ ਕਰਦਿਆਂ ਬੇਹੱਦ ਖ਼ੁਸ਼ ਹੈ, ਜਿਸ ਨੇ 14 ਤੋਂ 16 ਨਵੰਬਰ 2025 ਤਕ ਦੇਹਰਾਦੂਨ, ਉੱਤਰਾਖੰਡ ਵਿਚ ਕਰਵਾਏ ਗਏ 18ਵੀਂ ਜੀ. ਐਫ. ਆਈ ਜੂਨੀਅਰ ਨੈਸ਼ਨਲ ਗਰੈਪਲਿੰਗ ਚੈਂਪੀਅਨਸ਼ਿਪ-2025 'ਚ ਕਾਲਜ ਅਤੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ | ਉਦਮ ਅਤੇ ਉਤਸ਼ਾਹ ਨਾਲ, ਮਨਪ੍ਰੀਤ ਕੌਰ ਨੇ ਨੋ ਜੀ ਆਈ ਈਵੈਂਟ 'ਚ ਸੋਨ ਤਗਮਾ ਅਤੇ ਜੀ. ਆਈ. ਈਵੈਂਟ 'ਚ ਚਾਂਦੀ ਦਾ ਤਗਮਾ ਪ੍ਰਾਪਤ ਕਰਨ ਤੇ ਸੰਜੀਵ ਧਮੀਜਾ (ਪ੍ਰਧਾਨ), ਐਡਵੋਕੇਟ ਨਵੀਨ ਥੰਮਨ (ਉਪ ਪ੍ਰਧਾਨ), ਰਾਜੇਸ਼ ਡਾਲੀ (ਜਨਰਲ ਸੈਕਟਰੀ), ਜਤਿੰਦਰ ਦੇਵਗਨ (ਜੁਆਇੰਟ ਜਨਰਲ ਸੈਕਟਰੀ), ਕਵਿਤਾ ਗੁਪਤਾ (ਕਾਲਜ ਸੈਕਟਰੀ), ਕਾਲਜ ਪਿ੍ੰਸੀਪਲ ਰਣਜੀਤ ਕੌਰ ਅਤੇ ਯੁਵਿਕਾ (ਮੁਖੀ ਖੇਡ ਵਿਭਾਗ), ਮਾਨਸੀ (ਅਸਿਸਟੈਂਟ ਪ੍ਰੋ. ਖੇਡ ਵਿਭਾਗ) ਅਤੇ ਰਵਿੰਦਰ ਕੁਮਾਰ (ਆਫ਼ਿਸ ਸੁਪਰਡੈਂਟ) ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਸੰਜੀਵ ਧਮੀਜਾ (ਪ੍ਰਧਾਨ), ਐਡਵੋਕੇਟ ਨਵੀਨ ਥੰਮਨ (ਉਪ ਪ੍ਰਧਾਨ), ਰਾਜੇਸ਼ ਡਾਲੀ (ਜਨਰਲ ਸੈਕਟਰੀ), ਜਤਿੰਦਰ ਦੇਵਗਨ (ਜੁਆਇੰਟ ਜਨਰਲ ਸੈਕਟਰੀ), ਕਵਿਤਾ ਗੁਪਤਾ (ਕਾਲਜ ਸੈਕਟਰੀ) ਨੇ ਕਾਲਜ ਪਿ੍ੰਸੀਪਲ ਰਣਜੀਤ ਕੌਰ, ਅਤੇ ਵਿਦਿਆਰਥੀਆਂ ਨੇ ਮਨਪ੍ਰੀਤ ਕੌਰ ਦੀ ਇਸ ਸ਼ਾਨਦਾਰ ਉਪਲਬਧੀ 'ਤੇ ਤਹਿ ਦਿਲੋਂ ਵਧਾਈ ਦਿੱਤੀ | ਕਾਲਜ ਪਰਿਵਾਰ ਮਨਪ੍ਰੀਤ ਕੌਰ ਅਤੇ ਉਹਦੇ ਮਾਂ-ਪਿਉ ਨੂੰ ਹਾਰਦਿਕ ਮੁਬਾਰਕਬਾਦ ਤੇ ਚੰਗੀ ਭਵਿੱਖ ਦੀ ਕਾਮਨਾ ਕਰਦਾ ਹੈ |
Ad Position 22
No active advertisement
ਪਿਛਲੀ ਖ਼ਬਰ ਓਰੀਐਂਟ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਸਮਾਗਮ ਮੌਕੇ ਵੱਖ-ਵੱਖ ਪੇਸ਼ਕਾਰੀਆਂ ਦਿੱਤੀਆਂ ਅਗਲੀ ਖ਼ਬਰ ਖ਼ਤਰਨਾਕ ਲੁਟੇਰਾ ਗਰੋਹ ਦਾ ਸਰਗਨਾ ਕਾਬੂ
Ad Position 24