ਸਮਰਾਲਾ, 23 ਨਵੰਬਰ (ਗੋਪਾਲ ਸੋਫਤ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਲੌੜੀ ਕਲਾਂ ਦੀ ਸਲਾਨਾ ਐਥਲੈਟਿਕ ਮੀਟ ਦਾ ਉਦਘਾਟਨੀ ਸਮਾਰੋਹ ਨੂੰ ਸ਼ਾਨਦਾਰ ਤਰੀਕੇ ਨਾਲ ਹੋਇਆ¢ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ ਹਰਮਨਜੋਤ ਸਿੰਘ ਗਰੇਵਾਲ, ਗਰੇਵਾਲ ਕੋਲਡ ਸਟੋਰ ਲਲੌੜੀ ਕਲਾਂ ਨੇ ਐਥਲੈਟਿਕ ਮੀਟ ਦਾ ਉਦਘਾਟਨ ਕੀਤਾ ਅਤੇ ਵਿਦਿਆਰਥੀਆਂ ਨੂੰ ਖੇਡ ਭਾਵਨਾ ਨਾਲ ਭਾਗ ਲੈਣ ਲਈ ਪ੍ਰੇਰਿਤ ਕੀਤਾ¢ ਇਸ ਐਥਲੈਟਿਕ ਮੀਟ ਨੂੰ ਪਿੰਡ ਲਲੌੜੀ ਕਲਾਂ ਅਤੇ ਨੇੜਲੇ ਪਿੰਡਾਂ ਦੇ ਵਸਨੀਕਾਂ ਤੇ ਵਿਦਿਆਰਥੀਆਂ ਦੇ ਮਾਪਿਆਂ ਨੇ ਪੂਰਾ ਸਮਰਥਨ ਦਿੱਤਾ ਅਤੇ ਵੱਧ ਚੜ ਕੇ ਸਮਾਗਮ ਨੂੰ ਵੇਖਣ ਲਈ ਪਹੁੰਚੇ ¢ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਦੂਸਰੇ ਦਿਨ ਵਿਸ਼ੇਸ਼ ਤੌਰ 'ਤੇ ਸਮਾਗਮ ਵਿਚ ਪਹੁੰਚੇ ਅਤੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਅਤੇ ਸਕੂਲ ਦੇ ਇਸ ਵੱਡੇ ਉਪਰਾਲੇ ਦੀ ਸ਼ਲਾਘਾ ਕੀਤੀ¢ ਪਿ੍ੰਸੀਪਲ ਪ੍ਰਦੀਪ ਸਿੰਘ ਰੰਧਾਵਾ ਨੇ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ ¢ ਇਸ ਅਥਲੈਟਿਕ ਮੀਟ ਵਿਚ ਸਕੂਲ ਦੇ ਤੀਜੇ ਹਾਊਸ ਰਾਵੀ ਹਾਊਸ ਨੇ ਟਰਾਫ਼ੀ ਜਿੱਤੀ | ਸਕੂਲ ਮੈਨੇਜਮੈਂਟ ਕਮੇਟੀ ਵਲੋਂ ਸਕੂਲ ਪਿ੍ੰਸੀਪਲ ਅਤੇ ਸਮੂਹ ਸਟਾਫ਼ ਦੀ ਮਿਹਨਤ ਦੀ ਪ੍ਰਸ਼ੰਸਾ ਕੀਤੀ ਗਈ ¢ ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਗੁਰਮੀਤ ਸਿੰਘ, ਕਮੇਟੀ ਮੈਂਬਰ ਤੇ ਸਮਾਜ ਸੇਵੀ ਗੁਰਿੰਦਰ ਸਿੰਘ ਸਵੈਚ, ਦਲਜੀਤ ਸਿੰਘ ਸਵੈਚ ਘੋੜੀ ਵਾਲੇ, ਤੇਜਿੰਦਰ ਸਿੰਘ, ਗੁਰਮੀਤ ਕੌਰ ਸਰਪੰਚ, ਪਲਵਿੰਦਰ ਸਿੰਘ ਭੱਟੀ, ਵਰਿੰਦਰ ਪਾਲ ਸਿੰਘ ਵਿਕੀ, ਹਰਭਜਨ ਸਿੰਘ ਸਵੈਚ, ਤਰਲੋਚਨ ਸਿੰਘ ਭੱਟੀ, ਪਰਮਜੀਤ ਸਿੰਘ ਗਰੇਵਾਲ, ਪਰਮਜੀਤ ਸਿੰਘ ਭੱਟੀ, ਅਗਰਸੈਨ ਐਗਰੋ ਫੂਡਜ਼ ਲਲੌੜੀ ਕਲਾਂ, ਕਿਰਨਜੋਤ ਸਿੰਘ ਸਾਬਕਾ ਸਰਪੰਚ ਲਲੌੜੀ ਖ਼ੁਰਦ ਸਕੂਲ ਦਾ ਸਟਾਫ਼, ਪੰਚਾਇਤ ਮੈਂਬਰ, ਸਕੂਲ ਮੈਨੇਜਮੈਂਟ ਕਮੇਟੀ ਮੈਂਬਰ ਅਤੇ ਵਿਦਿਆਰਥੀਆਂ ਦੇ ਮਾਪੇ ਵੀ ਹਾਜ਼ਰ ਸਨ¢