ਖੰਨਾ, 23 ਨਵੰਬਰ (ਹਰਜਿੰਦਰ ਸਿੰਘ ਲਾਲ)-ਤਰਨਤਾਰਨ ਦੀ ਜ਼ਿਮਨੀ ਚੋਣ ਤੋਂ ਬਾਅਦ ਜਿੱਥੇ ਅਕਾਲੀ ਆਗੂਆਂ ਦੇ ਹੌਸਲੇ ਬੁਲੰਦ ਹਨ, ਉੱਥੇ ਹੀ ਲੋਕਾਂ ਦੀ ਦਿਲਚਸਪੀ ਅਕਾਲੀ ਦਲ ਵਧਣ ਲੱਗੀ ਹੈ | ਜਿਸ ਕਰਕੇ ਅਕਾਲੀ ਦਲ ਦਿਨੋਂ ਦਿਨ ਮਜ਼ਬੂਤ ਹੁੰਦਾ ਨਜ਼ਰ ਆ ਰਿਹਾ ਹੈ | ਵਿਧਾਨ ਸਭਾ ਹਲਕਾ ਖੰਨਾ 'ਚ ਵੀ ਅਕਾਲੀ ਦਲ ਉਸ ਮਜ਼ਬੂਤ ਹੋਣ ਦੀ ਦਿਸ਼ਾ ਵੱਲ ਵਧਣਾ ਨਜ਼ਰ ਆਇਆ, ਜਦੋਂ ਸੀਨੀਅਰ ਅਕਾਲੀ ਆਗੂ ਵਾਰਡ ਨੰਬਰ ਇਕ ਰਹੋਣ ਤੋਂ ਜਸਵੰਤ ਸਿੰਘ ਰਹੌਣ ਤੇ ਵਿੱਕੀ ਭਟੋਏ ਦੀ ਅਗਵਾਈ 'ਚ 30 ਤੋਂ ਵੱਧ ਪਰਿਵਾਰ ਆਮ ਆਦਮੀ ਪਾਰਟੀ ਨੂੰ ਛੱਡ ਕੇ ਸ਼ੋ੍ਰਮਣੀ ਅਕਾਲੀ ਦਲ 'ਚ ਸ਼ਾਮਿਲ ਹੋਏ | ਜਿਸ ਨਾਲ ਵਾਰਡ ਨੰਬਰ ਇੱਕ ਰਹੋਣ 'ਚ ਆਮ ਆਦਮੀ ਪਾਰਟੀ ਨੂੰ ਵੱਡਾ ਸਿਆਸੀ ਝਟਕਾ ਲੱਗਿਆ ਹੈ | ਸ਼ੋ੍ਰਮਣੀ ਅਕਾਲੀ ਦਲ 'ਚ ਆਉਣ ਵਾਲਿਆ ਦਾ ਯਾਦਵਿੰਦਰ ਸਿੰਘ ਯਾਦੂ ਵੱਲੋਂ ਸਿਰਪਾਓ ਪਾ ਕੇ ਸਨਮਾਨ ਕੀਤਾ ਗਿਆ | ਸ਼ਾਮਿਲ ਹੋਣ ਵਾਲਿਆ 'ਚ ਜੱਗਾ ਸਾਊਾਡ, ਬਾਬੂ ਸਿੰਘ ਫੌਜੀ, ਪਿੰਦਰ ਸਿੰਘ, ਡਾਕਟਰ ਗੁਰਵਿੰਦਰ ਸਿੰਘ, ਡਾਕਟਰ ਜਸਵੀਰ ਸਿੰਘ, ਜਰਨੈਲ ਸਿੰਘ, ਫੌਜੀ ਹਰਨੇਕ ਸਿੰਘ, ਕੁਲਵਿੰਦਰ ਸਿੰਘ ਬਿੱਟੂ, ਮਨਪ੍ਰੀਤ ਸਿੰਘ, ਚਰਨ ਸਿੰਘ, ਅਮਨਦੀਪ ਸਿੰਘ, ਬਿਕਰਮਜੀਤ ਸਿੰਘ, ਸਤਬੀਰ ਸਿੰਘ ਫ਼ੌਜੀ, ਲਾਭ ਸਿੰਘ, ਹਰਨਾਨਕ ਸਿੰਘ, ਹਰਮੇਸ਼ ਸਿੰਘ, ਕਾਕਾ, ਸੁਰਜੀਤ ਸਿੰਘ, ਬੀਬੀ ਕੁਲਵੰਤ ਕੌਰ, ਬੀਬੀ ਬੇਅੰਤ ਕੌਰ ਲੱਖੀ, ਜਸਵੰਤ ਸਿੰਘ, ਰਵੀ ਭੱਟੀ, ਪਾਲੀ, ਜਰਨੈਲ ਸਿੰਘ ਲੋਟੇ, ਪਿੰਦਰ ਰਹੌਣ 'ਚ ਸ਼ਾਮਿਲ ਹਨ | ਅਕਾਲੀ ਦਲ 'ਚ ਸ਼ਾਮਿਲ ਹੋਣ ਵਾਲੇ ਪਰਿਵਾਰਾਂ ਨੇ ਕਿਹਾ ਕਿ ਉਹ ਅਕਾਲੀ ਦਲ ਦੀ ਮਜ਼ਬੂਤੀ ਲਈ ਹਲਕੇ 'ਚ ਜੀਅ ਜਾਨ ਨਾਲ ਮਿਹਨਤ ਕਰਨਗੇ | ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਕਿ ਆਪ ਦੀ ਸਰਕਾਰ ਨੇ ਕਰੀਬ ਚਾਰ ਸਾਲਾਂ 'ਚ ਕੋਈ ਕੰਮ ਨਹੀਂ ਕੀਤਾ ਸਿਰਫ਼ ਇਸ਼ਤਿਹਾਰਬਾਜ਼ੀ ਕਰਕੇ ਹੀ ਝੂਠੇ ਵਿਕਾਸ ਕਾਰਜਾਂ ਦਾ ਦਾਅਵਾ ਕੀਤਾ ਗਿਆ ਹੈ | ਇਸ ਮੌਕੇ ਵਾਰਡ ਨੰਬਰ 1 ਰਹੋਣ ਤੋਂ ਜਗਤਾਰ ਸਿੰਘ ਗਿੱਲ, ਪ੍ਰਦੀਪ ਸਿੰਘ ਗਿੱਲ, ਚਮਕੌਰ ਸਿੰਘ ਗਿੱਲ, ਤੇਜਿੰਦਰ ਸਿੰਘ ਗਾਂਧੀ, ਹਰਮੇਲ ਸਿੰਘ, ਲਖਬੀਰ ਸਿੰਘ ਲੱਖੀ, ਮੁਖਤਿਆਰ ਸਿੰਘ ਲੰਬੜਦਾਰ, ਜੱਗੀ ਮਾਨ ਜਗਜੀਤ ਸਿੰਘ, ਪਰਮਿੰਦਰ ਸਿੰਘ, ਪਵਨ, ਚੰਨੀ ਗਿੱਲ ਸਮੇਤ ਵਕੀਲ ਜਤਿੰਦਰਪਾਲ ਸਿੰਘ, ਤਜਿੰਦਰ ਸਿੰਘ ਇਕੋਲਾਹਾ ਜਗਦੀਪ ਸਿੰਘ ਦੀਪੀ, ਪਵਨਜੋਤ ਸਿੰਘ ਮਾਂਗਟ ਸਰਕਲ ਪ੍ਰਧਾਨ, ਹਰਪ੍ਰੀਤ ਸਿੰਘ ਕਾਲਾ ਮਾਣਕ ਮਾਜਰਾ, ਬਲਜਿੰਦਰ ਸਿੰਘ ਬਿੰਦੀ ਸੇਖੋ, ਮਨਜੋਤ ਸਿੰਘ ਮੋਨੂ ਨਵਾਂ ਪਿੰਡ, ਗਰੇਵਾਲ ਨੌਲੜੀ ਆਦਿ ਹਾਜ਼ਰ ਸਨ |