ਰਾਏਕੋਟ, 23 ਨਵੰਬਰ (ਸੁਸ਼ੀਲ)-ਜੈ ਮਾਤਾ ਬਨਭੌਰੀ ਸੇਵਾ ਸਮਿਤੀ ਰਾਏਕੋਟ ਵਲੋਂ ਮੰਦਰ ਸ਼ਿਵਾਲਾ ਖਾਮ ਤਾਲਾਬ ਵਾਲਾ ਦੀ ਪ੍ਰਬੰਧਕੀ ਕਮੇਟੀ ਦੇ ਸਹਿਯੋਗ ਨਾਲ ਮਾਤਾ ਬਨਭੌਰੀ ਜੀ ਦਾ 6ਵਾਂ ਵਿਸ਼ਾਲ ਜਾਗਰਣ ਮੰਦਰ ਸ਼ਿਵਾਲਾ ਖਾਮ ਤਾਲਾਬ ਵਾਲਾ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ | ਜਾਗਰਣ ਦਾ ਉਦਘਾਟਨ ਸਮਾਜਸੇਵੀ ਹੀਰਾ ਲਾਲ ਬਾਂਸਲ ਮੁਸਕਾਨ ਫੀਡ ਵਾਲਿਆਂ ਵਲੋਂ ਕੀਤਾ ਗਿਆ | ਜਾਗਰਣ ਵਿਚ ਹਲਕਾ ਵਿਧਾਇਕ ਠੇਕੇਦਾਰ ਹਾਕਮ ਸਿੰਘ ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ | ਸਨਾਤਨ ਧਰਮ ਦੇ ਝੰਡੇ ਦੀ ਰਸਮ ਲੱਖੀ ਰਾਮ ਬਜਰੰਗ ਦਾਸ ਜੈਨ ਪਰਿਵਾਰ ਵਲੋਂ ਅਦਾ ਕੀਤੀ ਗਈ | ਪੂਜਨ ਅਜੈ ਕੁਮਾਰ, ਸੰਜੀਵ ਕੁਮਾਰ ਵਲੋਂ ਕੀਤਾ ਗਿਆ, ਜੋਤੀ ਪ੍ਰਚੰਡ ਰਾਧਾ ਕਿ੍ਸ਼ਨ ਬੱਸੀਆਂ ਵਾਲਿਆਂ ਵਲੋਂ ਕੀਤੀ ਗਈ | ਭਵਨ ਦੀ ਸੇਵਾ ਰਾਜ ਕੁਮਾਰ ਲਕਸ਼ਮੀ ਫਲੋਰ ਮਿੱਲ ਵਾਲਿਆਂ ਵਲੋਂ ਕਰਵਾਈ ਗਈ, ਕੰਜਕ ਪੂਜਨ ਸੁਰੇਸ਼ ਕੁਮਾਰ ਕੁਤਬੇ ਵਾਲਿਆਂ ਵਲੋਂ ਕਰਵਾਇਆ ਗਿਆ | ਪ੍ਰਸ਼ਾਦ ਦੀ ਸੇਵਾ ਸੁਭਾਸ਼ ਚੰਦ, ਤਰਸੇਮ ਕੁਮਾਰ ਆਂਡਲੂ ਵਾਲਿਆਂ ਵਲੋਂ ਕੀਤੀ ਗਈ | ਜਾਗਰਣ ਦੌਰਾਨ ਮਾਤਾ ਦੀ ਜੋਤੀ ਬਨਭੌਰੀ ਧਾਮ ਤੋਂ ਵਿਸ਼ੇਸ਼ ਤੌਰ 'ਤੇ ਲਿਆਂਦੀ ਗਈ | ਮਾਤਾ ਦਾ ਦਰਬਾਰ ਰੰਗ ਬਿਰੰਗੀ ਲਾਈਟਾਂ ਨਾਲ ਸਜਾਇਆ ਗਿਆ, ਮਨਮੋਹਕ ਦਿ੍ਸ਼ ਪੇਸ਼ ਕਰ ਰਿਹਾ ਸੀ | ਜਾਗਰਣ ਦੌਰਾਨ ਪ੍ਰਸਿੱਧ ਭੇਂਟ ਗਾਇਕ ਰਾਜਪਾਲ ਕੁਚਰਾਨੀਆਂ ਅਤੇ ਪ੍ਰਧਾਨ ਇੰਦਰਪਾਲ ਗੋਲਡੀ ਵਲੋਂ ਮਾਤਾ ਬਨਭੌਰੀ ਜੀ ਦੀ ਮਹਿਮਾ ਦਾ ਗੁਣਗਾਨ ਕਰਕੇ ਮਾਂ ਭਗਤਾਂ ਨੂੰ ਸਾਰੀ ਰਾਤ ਆਪਣੇ ਸੰਗ ਜੋੜੀ ਰੱਖਿਆ ਗਿਆ | ਜੈ ਮਾਤਾ ਬਨਭੌਰੀ ਸੇਵਾ ਸਮਿਤੀ ਦੇ ਪ੍ਰਧਾਨ ਹੁਕਮ ਚੰਦ ਗੋਇਲ, ਮੀਤ ਪ੍ਰਧਾਨ ਰਾਜ ਨਰਿੰਦਰ, ਸੈਕਟਰੀ ਰਾਜ ਕੁਮਾਰ ਸਹਿਬਾਜਪੁਰਾ ਅਤੇ ਖਜ਼ਾਨਚੀ ਮਨੋਜ ਮੌਜੀ ਸਮੇਤ ਹੋਰਨਾਂ ਆਹੁਦੇਦਾਰਾਂ ਵਲੋਂ ਆਏ ਹੋਏ ਮਹਿਮਾਨਾਂ ਅਤੇ ਭੇਂਟ ਗਾਇਕ ਰਾਜਫੂਲ ਕੁਚਰਾਨੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਸੰਗਤਾਂ ਲਈ ਵਿਸ਼ਾਲ ਲੰਗਰ ਵੀ ਲਗਾਇਆ ਗਿਆ | ਇਸ ਮੌਕੇ ਸ਼ਾਮ ਲਾਲ, ਵੀਰ ਭਾਨ, ਸਤੀਸ਼ ਬਾਂਸਲ, ਬਿ੍ਜ ਲਾਲ ਜੈਨ, ਧਰਮਵੀਰ ਜੈਨ, ਸੋਹਣ ਲਾਲ, ਰਾਧਾ ਕਿ੍ਸ਼ਨ ਬੱਸੀਆਂ, ਜੋਤੀ ਪ੍ਰਕਾਸ਼, ਪ੍ਰਧਾਨ ਇੰਦਰਪਾਲ ਗੋਲਡੀ, ਮਨੋਜ ਵਰਮਾ, ਜਗਦੀਸ਼ ਵਰਮਾ, ਪ੍ਰਦੀਪ ਜੈਨ ਦੀਪੀ, ਰਾਜੀਵ ਕਾਂਸਲ, ਸੂਰਜ ਭਾਨ ਜੈਨ, ਰਾਜਿੰਦਰ ਜੈਨ ਬੱਸੀਆਂ ਵਾਲੇ, ਤਰਸੇਮ ਲਾਲ, ਲਕਸ਼ਮੀ ਨਾਰਾਇਣ, ਬਲਵੰਤ ਰਾਏ ਬੱਸੀਆਂ, ਸੁਸ਼ੀਲ ਕੁਮਾਰ, ਮੁਕੰਦ ਲਾਲ, ਖਜ਼ਾਨਚੀ ਲਾਲ ਜੈਨ, ਰਣਦੀਪ ਕੁਮਾਰ ਝੋਰੜਾਂ, ਸੱਤਪਾਲ ਪ੍ਰੇਮ ਵਰਮਾ, ਰਮਨ ਚੋਪੜਾ, ਅਭੀ ਗੋਇਲ, ਤਰਲੋਕ ਜੁਨੇਜਾ, ਬੀਰਬਲ ਵਰਮਾ ਸਮੇਤ ਮਾਂ ਬਨਭੌਰੀ ਸੇਵਾ ਮੰਡਲ, ਸ੍ਰੀ ਸ਼ਿਆਮ ਪਰਿਵਾਰ ਰਾਏਕੋਟ, ਸ੍ਰੀ ਬਾਲਾਜੀ ਪਰਿਵਾਰ, ਮਾਂ ਬਨਭੌਰੀ ਸੇਵਾ ਸਮਿਤੀ, ਸ੍ਰੀ ਵੇਦ ਨਿਕੇਤਨ ਧਾਮ, ਨਵਯੁਵਕ ਸਮਾਜ ਸੇਵਾ ਸੰਸਥਾ ਰਾਏਕੋਟ ਦੇ ਸਮੂਹ ਮੈਂਬਰ ਤੇ ਸ਼ਹਿਰ ਨਿਵਾਸੀ ਹਾਜ਼ਰ ਸਨ |