01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਸੰਤ ਬਾਬਾ ਪਿਆਰਾ ਸਿੰਘ ਸਟੱਡੀ ਫਾਊਾਡੇਸ਼ਨ ਝਾੜ ਸਾਹਿਬ 'ਚ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਧਾਰਮਿਕ ਸਮਾਗਮ

Ad Position 21
No active advertisement
ਅਜੀਤ ਡੈਸਕ 24-11-2025
ਮਾਛੀਵਾੜਾ ਸਾਹਿਬ, 23 ਨਵੰਬਰ (ਰਾਜਦੀਪ ਸਿੰਘ ਅਲਬੇਲਾ)-ਸੰਤ ਬਾਬਾ ਪਿਆਰਾ ਸਿੰਘ ਸਟੱਡੀ ਫਾਊਾਡੇਸ਼ਨ ਝਾੜ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ ¢ ਸੰਸਥਾ ਦੇ ਚੇਅਰਮੈਨ ਬਾਬੂ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਵਲੋਂ ਜਪੁਜੀ ਸਾਹਿਬ ਅਤੇ ਸਲੋਕ ਮਹੱਲਾ ਨੌਵਾਂ ਦੇ ਉਚਾਰਨ ਕੀਤੇ ਗਏ ¢ ਉਪਰੰਤ ਵਿਦਿਆਰਥੀਆਂ ਵਲੋਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਭਾਸ਼ਣ, ਕਵਿਤਾਵਾਂ, ਲੇਖ, ਕਵੀਸ਼ਰੀ ਅਤੇ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨਾਲ ਸਬੰਧਿਤ ਕੁਇਜ਼ ਮੁਕਾਬਲੇ ਦੀ ਪੇਸ਼ਕਾਰੀ ਕੀਤੀ ਗਈ¢ ਸਕੂਲ ਦੇ ਡਾਇਰੈਕਟਰ ਦੀਦਾਰ ਸਿੰਘ ਵਲੋਂ ਬੱਚਿਆਂ ਨੂੰ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਸ਼ਹੀਦੀ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ ਗਿਆ ¢ ਸਮਾਗਮ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ¢ ਇਸ ਮੌਕੇ ਅਮਨਦੀਪ ਕੌਰ, ਮਨਜੀਤ ਸਿੰਘ, ਰਾਜਪਾਲ ਸਿੰਘ, ਸੰਯੋਗਤਾ ਕੁਮਾਰੀ, ਦੀਪਕਾ ਸ਼ਰਮਾ, ਜਸਲੀਨ ਕੌਰ, ਜੈਸਮੀਨ ਕੌਰ, ਜਸਵੀਰ ਕੌਰ, ਦਿਲਜੋਤ ਕੌਰ, ਰੂਬੀ ਵਰਮਾ, ਪਲਵਿੰਦਰ ਕੌਰ ਆਦਿ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ ਸਾਬਕਾ ਮੰਤਰੀ ਗੁਰਕੀਰਤ ਸਿੰਘ ਦੀ ਅਗਵਾਈ 'ਚ ਰੋਹਣੋ ਖ਼ੁਰਦ ਦੇ ਪ੍ਰਮੁੱਖ 'ਆਪ' ਆਗੂ ਕਾਂਗਰਸ 'ਚ ਸ਼ਾਮਿਲ ਅਗਲੀ ਖ਼ਬਰ ਅਕਾਲੀ ਦਲ ਨੇ ਸਿਆਸੀ ਰੰਜਿਸ਼ ਕਾਰਨ ਝੂਠਾ ਪਰਚਾ ਦਰਜ ਕਰਨ ਦੇ ਦੋਸ਼ ਲਗਾਏ
Ad Position 24