01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਅਕਾਲੀ ਦਲ ਨੇ ਸਿਆਸੀ ਰੰਜਿਸ਼ ਕਾਰਨ ਝੂਠਾ ਪਰਚਾ ਦਰਜ ਕਰਨ ਦੇ ਦੋਸ਼ ਲਗਾਏ

Ad Position 21
No active advertisement
ਅਜੀਤ ਡੈਸਕ 24-11-2025
ਮਲੌਦ, 23 ਨਵੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ/ਦਿਲਬਾਗ ਸਿੰਘ ਚਾਪੜਾ)-ਅੱਜ ਸ਼ੋ੍ਰਮਣੀ ਅਕਾਲੀ ਦਲ ਦੇ ਆਗੂਆਂ ਵਲੋਂ ਦਾਣਾ ਮੰਡੀ ਮਲੌਦ ਵਿਖੇ ਪੈੱ੍ਰਸ ਕਾਨਫ਼ਰੰਸ ਕੀਤੀ ਗਈ | ਜਿਸ ਵਿੱਚ ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ ਨੇ ਕੌਮੀ ਮੀਤ ਪ੍ਰਧਾਨ ਇੰਜੀ. ਜਗਦੇਵ ਸਿੰਘ ਬੋਪਾਰਾਏ, ਸ਼ੋ੍ਰਮਣੀ ਕਮੇਟੀ ਮੈਂਬਰ ਜਥੇ. ਰਘਵੀਰ ਸਿੰਘ ਸਹਾਰਨ ਮਾਜਰਾ ਅਤੇ ਸਰਕਲ ਸ਼ਹਿਰੀ ਪ੍ਰਧਾਨ ਜਗਜੀਤ ਸਿੰਘ ਦੌਲਤਪੁਰ ਦੀ ਹਾਜ਼ਰੀ ਵਿੱਚ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਇੱਕ ਅਮਨ ਕਾਨੂੰਨ ਪਸੰਦ ਪਾਰਟੀ ਹੈ ਜੋ ਪਿਛਲੇ ਦਿਨੀਂ ਨਗਰ ਪੰਚਾਇਤ ਮਲੌਦ ਦੇ ਸੀਨੀਅਰ ਮੀਤ ਪ੍ਰਧਾਨ ਰਛਪਾਲ ਸਿੰਘ ਪਾਲਾ ਸੋਮਲ ਖੇੜੀ ਨਾਲ ਕੁੱਟਮਾਰ ਦੀ ਘਟਨਾ ਵਾਪਰੀ ਹੈ, ਉਹ ਬੇਹੱਦ ਨਿੰਦਣਯੋਗ ਹੈ ਅਤੇ ਅਕਾਲੀ ਦਲ ਕਿਸੇ ਵੀ ਤਰ੍ਹਾਂ ਇਸ ਦਾ ਸਮਰਥਨ ਨਹੀਂ ਕਰਦਾ ਪਰ ਵਿਧਾਇਕ ਗਿਆਸਪੁਰਾ ਵਲੋਂ ਅੱਖ ਕੱਢਣ ਅਤੇ ਉਂਗਲ ਵੱਢਣ ਦਾ ਬਿਆਨ ਦਿੱਤਾ ਉਹ ਵੀ ਵਿਧਾਇਕ ਦੇ ਅਹੁਦੇ ਨੂੰ ਸ਼ੋਭਾ ਨਹੀਂ ਦਿੰਦਾ | ਉਨ੍ਹਾਂ ਕਿਹਾ ਕਿ ਉਸ ਦਿਨ ਵਿਧਾਇਕ ਗਿਆਸਪੁਰਾ ਵੱਲੋਂ ਇਸ ਘਟਨਾ ਦਾ ਇਲਜ਼ਾਮ ਕਾਂਗਰਸ ਪਾਰਟੀ 'ਤੇ ਲਗਾਇਆ ਗਿਆ ਪੰ੍ਰਤੂ ਪਰਚਾ ਦਰਜ਼ ਕਰਨ ਸਮੇਂ ਸ਼ੋ੍ਰਮਣੀ ਅਕਾਲੀ ਦਲ ਦੇ ਸਾਬਕਾ ਕੌਂਸਲਰ ਨਿਰਮਲ ਸਿੰਘ ਨਿੰਮਾਂ ਦਾ ਨਾਮ ਦਰਜ਼ ਕਰਵਾਇਆ ਗਿਆ ਜੋ ਕਿ ਸਰਾਸਰ ਗਲਤ ਹੈ | ਉਨ੍ਹਾਂ ਕਿਹਾ ਕਿ ਨਿਰਮਲ ਸਿੰਘ ਨਿੰਮਾ ਨੇ ਸੀਨੀਅਰ ਮੀਤ ਪ੍ਰਧਾਨ ਖ਼ਿਲਾਫ਼ ਇਲੈੱਕਸ਼ਨ ਲੜੀ ਸੀ ਜਿਸ ਦੀ ਸਿਆਸੀ ਰੰਜਸ਼ ਕਾਰਣ ਇਹ ਝੂਠਾ ਪਰਚਾ ਦਰਜ਼ ਕੀਤਾ ਗਿਆ ਹੈ, ਕਿਉਂਕਿ ਉਕਤ ਲੜਾਈ ਦਾ ਨਿਰਮਲ ਸਿੰਘ ਨਿੰਮਾ ਨਾਲ ਕੋਈ ਲੈਣ ਦੇਣ ਹੀ ਨਹੀਂ ਹੈ | ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ ਨੇ ਕਿਹਾ ਕਿ ਹਲਕਾ ਵਿਧਾਇਕ ਅਕਾਲੀ ਦਲ ਦੀ ਚੜਤ ਵੇਖ ਕੇ ਬੌਖਲਾਹਟ ਵਿੱਚ ਅਜਿਹੀ ਕਾਰਵਾਈ ਕਰ ਰਹੇ ਹਨ | ਉਨ੍ਹਾਂ ਅਸੀਂ ਐਸ. ਐਸ. ਪੀ. ਖੰਨਾ ਤੋਂ ਮੰਗ ਕੀਤੀ ਕਿ ਇਸ ਮਸਲੇ ਵਿਚੋਂ ਸਿਆਸੀ ਰੰਜਸ਼ ਕਾਰਣ ਦਰਜ਼ ਕੀਤੇ ਨਿਰਮਲ ਸਿੰਘ ਨਿੰਮਾ ਦੇ ਨਾਮ ਨੂੰ ਕੱਢਿਆ ਜਾਵੇ | ਇਸ ਮੌਕੇ ਜਸਪ੍ਰੀਤ ਸਿੰਘ ਮਾਲੋਦੌਦ, ਮਨਪ੍ਰੀਤ ਸਿੰਘ ਬਿੱਲਾ, ਬਲਜਿੰਦਰ ਸਿੰਘ ਸਹਾਰਨ ਮਾਜਰਾ, ਬੇਅੰਤ ਸਿੰਘ ਪੰਧੇਰ ਖੇੜੀ ਆਦਿ ਹਾਜ਼ਰ ਸਨ |
ਨਿਰਮਲ ਸਿੰਘ ਨਿੰਮਾ ਨੇ ਰਚੀ ਸੀ ਹਮਲੇ ਦੀ ਸਾਜ਼ਿਸ- ਰਛਪਾਲ ਸਿੰਘ ਪਾਲਾ ਖੇੜੀ
ਸੀਨੀਅਰ ਮੀਤ ਪ੍ਰਧਾਨ ਰਛਪਾਲ ਸਿੰਘ ਪਾਲਾ ਨੇ ਕਿਹਾ ਕਿ ਇਸ ਮਸਲੇ ਦਾ ਪਾਰਟੀ ਨਾਲ ਕੋਈ ਸੰਬੰਧ ਨਹੀਂ ਹੈ ਪ੍ਰੰਤੂ ਨਿਰਮਲ ਸਿੰਘ ਨਿੰਮਾ ਨੇ ਹੀ ਇਸ ਮਸਲੇ ਦੀ ਸਾਜ਼ਿਸ਼ ਰਚੀ ਹੈ, ਜਿਸ ਤੋਂ ਮਲੌਦ, ਖੇੜੀ ਅਤੇ ਰੋੜੀਆਂ ਦੇ ਅਕਾਲੀ ਆਗੂ ਵੀ ਵਾਕਫ਼ ਹਨ, ਜਿਸ ਕਾਰਨ ਉਨ੍ਹਾਂ ਅਕਾਲੀ ਦਲ ਦੀ ਪੈੱ੍ਰਸ ਕਾਨਫ਼ਰੰਸ ਵਿਚ ਸ਼ਮੂਲੀਅਤ ਨਹੀਂ ਕੀਤੀ | ਉਨ੍ਹਾਂ ਕਿਹਾ ਕਿ ਜਦੋਂ ਮੇਰੇ 'ਤੇ ਉਕਤ ਪਰਿਵਾਰ ਵਲੋਂ ਹਮਲਾ ਕੀਤਾ ਗਿਆ ਤਾਂ ਉਸ ਤੋਂ ਐਨ ਪਹਿਲਾਂ ਨਿਰਮਲ ਸਿੰਘ ਨਿੰਮਾ ਉਨ੍ਹਾਂ ਦੀ ਦੁਕਾਨ 'ਤੇ ਗਿਆ ਹੈ, ਜਿਸ ਦੇ ਵੀਡੀਓ ਸਬੂਤ ਉਨ੍ਹਾਂ ਕੋਲ ਮੌਜੂਦ ਹੈ | ਇਸੇ ਤਰ੍ਹਾਂ ਜਦੋਂ ਪਹਿਲਾਂ ਵੀ ਉਕਤ ਪਰਿਵਾਰ ਨਾਲ 751 ਹੋਈ ਸੀ ਤਾਂ ਨਿਰਮਲ ਸਿੰਘ ਨਿੰਮਾ ਉਸ ਵਿੱਚ ਵੀ ਸ਼ਾਮਿਲ ਸੀ | ਉਨ੍ਹਾਂ ਕਿਹਾ ਕਿ ਨਿਰਮਲ ਸਿੰਘ ਨਿੰਮਾ ਦੀ ਇਸ ਸ਼ਮੂਲੀਅਤ ਸਬੰਧੀ ਉਹ ਪ੍ਰਸ਼ਾਸਨ ਅਤੇ ਮਾਨਯੋਗ ਅਦਾਲਤ ਵਿੱਚ ਸਬੂਤ ਪੇਸ਼ ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਪਿਆਰਾ ਸਿੰਘ ਸਟੱਡੀ ਫਾਊਾਡੇਸ਼ਨ ਝਾੜ ਸਾਹਿਬ 'ਚ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਧਾਰਮਿਕ ਸਮਾਗਮ ਅਗਲੀ ਖ਼ਬਰ ਨਗਰ ਕੌਂਸਲ ਅਤੇ ਬੈਨੀਪਾਲ ਕਿਸਾਨ ਸੇਵਾ ਕੇਂਦਰ ਵਲੋਂ ਲੰਗਰ ਲਗਾਏ
Ad Position 24