ਮਾਛੀਵਾੜਾ ਸਾਹਿਬ, 23 ਨਵੰਬਰ (ਰਾਜਦੀਪ ਸਿੰਘ ਅਲਬੇਲਾ)-ਨੌਵੀਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਅਤੇ ਭਾਈ ਦਿਆਲਾ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਆਸਾਮ ਦੇ ਗੁਰਦੁਆਰਾ ਧੋਬੜੀ ਸਾਹਿਬ ਤੋਂ ਸਜਾਏ ਨਗਰ ਕੀਰਤਨ ਦਾ ਮਾਛੀਵਾੜਾ ਸਾਹਿਬ ਦੀ ਇਤਿਹਾਸਕ ਧਰਤੀ ਵਿਖੇ ਪੁੱਜਣ 'ਤੇ ਨਗਰ ਕੌਂਸਲ ਵਲੋਂ ਅਤੇ ਬੈਨੀਪਾਲ ਕਿਸਾਨ ਸੇਵਾ ਕੇਂਦਰ ਵਲੋਂ ਲੰਗਰ ਲਗਾਏ ਗਏ ਅਤੇ ਭਰਵਾਂ ਸਵਾਗਤ ਕੀਤਾ ¢ ਨਗਰ ਕੌਂਸਲ ਦਫ਼ਤਰ ਮਾਛੀਵਾੜਾ ਦੇ ਨਗਰ ਕੀਰਤਨ ਬਾਹਰ ਪੁੱਜਣ 'ਤੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ, ਪ੍ਰਧਾਨ ਮੋਹਿਤ ਕੁੰਦਰਾ, ਚੇਅਰਮੈਨ ਸੁਖਵਿੰਦਰ ਸਿੰਘ ਗਿੱਲ, ਕਾਰਜ ਸਾਧਕ ਅਫ਼ਸਰ ਵਿਕਰਮਜੀਤ ਸਿੰਘ, ਜਗਮੀਤ ਸਿੰਘ ਮੱਕੜ, ਅਮਨਦੀਪ ਸਿੰਘ ਤਨੇਜਾ, ਪ੍ਰਕਾਸ਼ ਕੌਰ, ਨੀਰਜ, ਨਿਰਮਲ ਸਿੰਘ, ਜਸਵੀਰ ਸਿੰਘ ਭੱਟੀਆਂ ਵਾਲੇ (ਸਾਰੇ ਕੌਂਸਲਰ), ਨਿਰੰਜਨ ਨੂਰ, ਪ੍ਰਵੀਨ ਮੱਕੜ, ਪੀ. ਏ. ਨਵਜੀਤ ਸਿੰਘ ਉਟਾਲਾਂ ਅਤੇ ਸਮੂਹ ਸਟਾਫ਼ ਵਲੋਂ ਫੁੱਲਾਂ ਦੀ ਵਰਖਾ ਕਰ ਸਵਾਗਤ ਕੀਤਾ ਗਿਆ¢ ਸੰਗਤਾਂ ਲਈ ਫਰੂਟ, ਬਿਸਕੁਟ ਅਤੇ ਜਲਜੀਰਾ ਦਾ ਲੰਗਰ ਲਗਾਇਆ ਗਿਆ¢ ਇਸੇ ਤਰ੍ਹਾਂ ਗੜ੍ਹੀ ਤਰਖਾਣਾ ਪੁਲ 'ਤੇ ਬੈਨੀਪਾਲ ਕਿਸਾਨ ਸੇਵਾ ਕੇਂਦਰ ਵਲੋਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਉਜਾਗਰ ਸਿੰਘ ਬੈਨੀਪਾਲ ਨੇ ਨਗਰ ਕੀਰਤਨ ਦਾ ਸਵਾਗਤ ਕੀਤਾ ¢