ਲੋਹਟਬੱਦੀ, 7 ਦਸੰਬਰ (ਕੁਲਵਿੰਦਰ ਸਿੰਘ ਡਾਂਗੋਂ)-ਦਸਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਵਰੋਸਾਈ ਨਿਰਮਲੇ ਸੰਪਰਦਾਇ (ਸ੍ਰੀ ਮੁਕਤਸਰ ਸਾਹਿਬ ਵਾਲੀ) ਨਾਲ ਸਬੰਧਿਤ ਪਰਮ ਸੰਤ ਤਪੱਸਵੀ ਮਹਾਂਪੁਰਸ਼ ਸੰਤ ਬਾਬਾ ਧਿਆਨ ਸਿੰਘ ਜੀ ਲੋਹਟਬੱਦੀ ਵਾਲਿਆਂ ਦੇ ਅਸਥਾਨ ਗੁਰਦੁਆਰਾ ਬਾਬਾ ਬੁੱਢਾ ਸਰ ਸਾਹਿਬ ਲੋਹਟਬੱਦੀ ਵਿਖੇ 10 ਦਸੰਬਰ ਤੋਂ ਗੁਰਮਤਿ ਬਰਸੀ ਸਮਾਗਮਾਂ ਅਧੀਨ ਵਾਹਿਗੁਰੂ ਮਿਲਾਪ ਕੀਰਤਨ ਦਰਬਾਰ ਸਜਾਏ ਜਾ ਰਹੇ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਗਮ ਦੇ ਸਰਪ੍ਰਸਤ ਸੰਤ ਬਾਬਾ ਜਸਦੇਵ ਸਿੰਘ ਲੋਹਟਬੱਦੀ ਵਾਲਿਆਂ ਨੇ ਦੱਸਿਆ ਕਿ ਇਹ ਸਮਾਗਮ ਸੰਤ ਬਾਬਾ ਚੰਨਣ ਸਿੰਘ ਲੋਹਟਬੱਦੀ ਵਾਲਿਆਂ ਦੀ 21ਵੀਂ ਬਰਸੀ, ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ, ਸੰਤ ਬਾਬਾ ਮਾਨ ਸਿੰਘ, ਸੰਤ ਬਾਬਾ ਦਲੀਪ ਸਿੰਘ, ਸੰਤ ਬਾਬਾ ਬਲਵੰਤ ਸਿੰਘ ਸਿੱਧਸਰ ਸਿਹੌੜਾ ਸਾਹਿਬ ਵਾਲਿਆਂ ਦੀ ਨਿੱਘੀ-ਮਿੱਠੀ ਯਾਦ ਨੂੰ ਸਮਰਪਿਤ ਹੋਣਗੇ | ਇਹ ਸਮਾਗਮ 10 ਤੋਂ 15 ਦਸੰਬਰ (ਪੋਹ ਸੰਗਰਾਂਦ) ਤੱਕ ਜਾਰੀ ਰਹਿਣਗੇ | ਜਿੰਨ੍ਹਾਂ 'ਚ 10 ਦਸੰਬਰ ਨੂੰ ਭਾਈ ਜਗਤਾਰ ਸਿੰਘ ਹਜੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ ਸਵੇਰੇ 10 ਤੋਂ 12 ਵਜੇ ਤੱਕ ਕੀਰਤਨ ਕਰਨਗੇ | 13 ਦਸੰਬਰ ਨੂੰ ਸ੍ਰੀ ਅਖੰਡ ਪਾਠਾਂ ਦੀ ਅੰਤਿਮ ਲੜੀ ਆਰੰਭ ਹੋਵੇਗੀ, ਰੋਜ਼ਾਨਾ ਅੰਮਿ੍ਤ ਵੇਲੇ ਆਸਾ ਦੀ ਵਾਰ ਦੇ ਕੀਰਤਨ ਹੋਣਗੇ | 14 ਦਸੰਬਰ ਨੂੰ ਸਵੇਰੇ 10 ਵਜੇ ਤੋਂ ਸੰਤ ਸਮਾਗਮ ਹੋਣਗੇ | 15 ਦਸੰਬਰ ਨੂੰ ਸਵੇਰੇ 10 ਵਜੇ ਸ੍ਰੀ ਅਖੰਡ ਪਾਠਾਂ ਦੀ ਲੜੀ ਦੇ ਭੋਗ ਪੈਣਗੇ ਉਪਰੰਤ ਪੰਥ ਪ੍ਰਸਿੱਧ ਕਵੀਸ਼ਰ ਭਾਈ ਸੁਖਵਿੰਦਰ ਸਿੰਘ ਗੁਰਦਾਸਪੁਰ ਵਾਲੇ ਹਾਜ਼ਰੀ ਭਰਨਗੇ | ਸਰਪ੍ਰਸਤ ਸੰਤ ਬਾਬਾ ਜਸਦੇਵ ਸਿੰਘ ਲੋਹਟਬੱਦੀ ਵਾਲੇ ਸੰਗਤਾਂ ਨੂੰ ਕਥਾ ਕੀਰਤਨ ਦੁਆਰਾ ਨਿਹਾਲ ਕਰਨਗੇ | ਰੋਜ਼ਾਨਾ ਆਸਾ ਦੀ ਵਾਰ ਭਾਈ ਕੇਵਲ ਸਿੰਘ ਦੇ ਰਾਗੀ ਜਥੇ ਵਲੋਂ ਕੀਤੀ ਜਾਵੇਗੀ | ਮੁੱਖ ਗ੍ਰੰਥੀ ਭਾਈ ਅਵਤਾਰ ਸਿੰਘ ਨੇ ਦੱਸਿਆ ਕਿ ਇੰਨ੍ਹਾਂ ਸਮਾਗਮਾਂ ਦੇ ਨਾਲ-ਨਾਲ ਅੱਖਾਂ ਦੀ ਜਾਂਚ ਅਤੇ ਲੈਨਜ਼ ਪਾਉਣ ਲਈ ਕੈਂਪ ਅਤੇ ਮੁੁਫ਼ਤ ਮੈਡੀਕਲ ਕੈਂਪ ਵੀ ਲਗਾਏ ਜਾਣਗੇ |