27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਪਿੰਡ ਜਲਾਲਦੀਵਾਲ ਦੀ ਖਿਡਾਰਨ ਨੂੰ ਹ ਨੇ ਕੌਮਾਂਤਰੀ ਖੇਡਾਂ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 08-12-2025

ਰਾਏਕੋਟ, 7 ਦਸੰਬਰ (ਬਲਵਿੰਦਰ ਸਿੰਘ ਲਿੱਤਰ)-ਪਿਛਲੇ ਦਿਨੀਂ ਹਾਂਗਕਾਂਗ ਵਿਖੇ ਹੋਈ 'ਏਸ਼ੀਅਨ ਮਾਸਟਰਜ਼ ਹਾਕੀ ਕੱਪ' ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਭਾਰਤ ਦੀਆਂ ਮਰਦਾਂ ਤੇ ਔਰਤਾਂ ਦੀਆਂ ਦੋਵੇਂ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਏਸ਼ੀਆਈ ਚੈਂਪੀਅਨਸ਼ਿਪ ਦਾ ਸੋਨ ਤਗਮਾ ਜਿੱਤ ਕੇ ਇਤਿਹਾਸ ਰਚਿਆ, ਸਗੋਂ ਭਾਰਤ ਦੀ ਔਰਤ ਟੀਮ ਵਿਚ ਸ਼ਾਮਿਲ ਰਾਏਕੋਟ ਦੇ ਪਿੰਡ ਜਲਾਲਦੀਵਾਲ ਦੀ ਨੂੰ ਹ ਹਾਕੀ ਕੋਚ ਬਲਜੀਤ ਕੌਰ ਨੇ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਦਿਆਂ ਪਿੰਡ ਅਤੇ ਰਾਏਕੋਟ ਇਲਾਕੇ ਦਾ ਨਾਮ ਮਾਣ ਨਾਲ ਦੇਸ਼ ਹੀ ਨਹੀਂ, ਸਗੋਂ ਕੌਮਾਂਤਰੀ ਪੱਧਰ 'ਤੇ ਰੌਸ਼ਨ ਕੀਤਾ ਹੈ, ਉੱਥੇ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਜਲਾਲਦੀਵਾਲ ਦੀ ਹੋਣਹਾਰ ਹਾਕੀ ਕੋਚ ਤੇ ਖਿਡਾਰਨ ਬਲਜੀਤ ਕੌਰ ਦਾ ਪਿੰਡ ਪੁੱਜਣ 'ਤੇ ਗ੍ਰਾਮ ਪੰਚਾਇਤ, ਪਿੰਡ ਦੇ ਮੋਹਤਵਰਾਂ ਤੇ ਸਕੂਲ ਸਟਾਫ਼ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਸਰਪੰਚ ਪਿ੍ਤਪਾਲ ਸਿੰਘ ਜੇਪੀ ਜਲਾਲਦੀਵਾਲ ਤੇ ਸਕੂਲ ਪਿ੍ੰਸੀਪਲ ਨੇ ਸੰਬੋਧਨ ਕਰਦਿਆਂ ਕਿਹਾ ਇਹ ਸਾਡੇ ਪਿੰਡ ਲਈ ਬੜੀ ਫਖ਼ਰ ਵਾਲੀ ਗੱਲ ਹੈ ਕਿ ਭਾਰਤੀ ਹਾਕੀ ਟੀਮ (ਔਰਤ) ਵਿਚ ਸਾਡੇ ਪਿੰਡ ਦੇ ਸਰਦਾਰ ਬੰਤ ਸਿੰਘ ਮਰਾਹੜ੍ਹ ਦੀ ਨੂੰ ਹ ਅਤੇ ਸਰਬਜੀਤ ਸਿੰਘ ਮਰਾਹੜ੍ਹ ਦੀ ਜੀਵਨ ਸਾਥਣ ਹਾਕੀ ਕੋਚ ਬਲਜੀਤ ਕੌਰ ਨੇ ਹਿੱਸਾ ਲੈ ਕੇ ਨਾ ਸਿਰਫ਼ ਘਰ-ਪਰਿਵਾਰ ਦਾ ਨਾਮ ਰੌਸ਼ਨ ਕੀਤਾ, ਸਗੋਂ ਪੂਰੇ ਪਿੰਡ ਦਾ ਨਾਮ ਮਾਣ ਨਾਲ ਉੱਚਾ ਕੀਤਾ ਹੈ | ਇਸ ਮੌਕੇ ਸਰਬਜੀਤ ਸਿੰਘ ਗੋਰਾ ਮਰਾਹੜ੍ਹ, ਡਾ.ਕੇਵਲ ਸਿੰਘ, ਕਾਮਰੇਡ ਸੁਰਿੰਦਰ ਸਿੰਘ ਜਲਾਲਦੀਵਾਲ, ਪੰਚ ਗੁਰਪ੍ਰੀਤ ਸਿੰਘ, ਦਲਬਾਰਾ ਸਿੰਘ, ਮੈਨੇਜਰ ਹਰਦੀਪ ਕੌਰ ਪੂਨੀਆਂ, ਸੁਖਬੀਰ ਸਿੰਘ, ਗੁਰਮੀਤ ਕੌਰ ਪੂਨੀਆਂ, ਪੰਚ ਬੂਟਾ ਸਿੰਘ, ਪੰਚ ਬਲਵੀਰ ਸਿੰਘ, ਅਮਨਦੀਪ ਕੌਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਾਬਾ ਚੰਨਣ ਸਿੰਘ ਲੋਹਟਬੱਦੀ ਵਾਲਿਆਂ ਦੀ 21ਵੀਂ ਬਰਸੀ ਸੰਬੰਧੀ ਗੁਰਮਤਿ ਬਰਸੀ ਸਮਾਗਮ 10 ਤੋਂ ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਬਿੰਜਲ ਦੇ ਅਕਾਲੀ ਉਮੀਦਵਾਰ ਦੇ ਹੱਕ 'ਚ ਝੋਰੜਾਂ ਵਿਖੇ ਹੋਈ ਮੀਟਿੰਗ <br/>
Ad Position 24