27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਜ਼ਿਲ੍ਹਾ ਪ੍ਰੀਸ਼ਦ ਜ਼ੋਨ ਬਿੰਜਲ ਦੇ ਅਕਾਲੀ ਉਮੀਦਵਾਰ ਦੇ ਹੱਕ 'ਚ ਝੋਰੜਾਂ ਵਿਖੇ ਹੋਈ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 08-12-2025
ਰਾਏਕੋਟ, 7 ਦਸੰਬਰ (ਬਲਵਿੰਦਰ ਸਿੰਘ ਲਿੱਤਰ)-ਜ਼ਿਲ੍ਹਾ ਪ੍ਰੀਸ਼ਦ ਜ਼ੋਨ-15 ਬਿੰਜਲ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪੜ੍ਹੇ-ਲਿਖੇ, ਮਿਹਨਤੀ ਤੇ ਸੂਝਵਾਨ ਉਮੀਦਵਾਰ ਸਾਬਕਾ ਸਰਪੰਚ ਮਨਪ੍ਰੀਤ ਸਿੰਘ ਨੱਥੋਵਾਲ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਯੂਥ ਅਕਾਲੀ ਦਲ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਸੁਖਜੀਤ ਸਿੰਘ ਬੱਗੀ ਝੋਰੜਾਂ ਦੇ ਗ੍ਰਹਿ ਵਿਖੇ ਵੱਖ-ਵੱਖ ਪਿੰਡਾਂ ਦੇ ਮੋਹਤਵਰ ਵਿਅਕਤੀਆਂ ਦੀ ਚੋਣਾਂ ਸਬੰਧੀ ਮੀਟਿੰਗ ਹੋਈ | ਜਿਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ, ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ, ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਕਮੇਟੀ ਵਲੋਂ ਸ਼ਿਰਕਤ ਕੀਤੀ ਗਈ | ਜਿੰਨ੍ਹਾਂ ਸੰਬੋਧਨ ਕਰਦਿਆਂ ਆਖਿਆ ਕਿ ਜ਼ਿਲ੍ਹਾ ਪ੍ਰੀਸ਼ਦ ਜ਼ੋਨ-15 ਬਿੰਜਲ ਤੋਂ ਹਰਮਨ-ਪਿਆਰੇ ਉਮੀਦਵਾਰ ਸਾਬਕਾ ਸਰਪੰਚ ਮਨਪ੍ਰੀਤ ਸਿੰਘ ਨੱਥੋਵਾਲ ਸ਼੍ਰੋਮਣੀ ਅਕਾਲੀ ਦਲ ਤਰਫੋਂ ਚੋਣ ਮੈਦਾਨ ਵਿਚ ਨਿੱਤਰੇ ਹਨ, ਜਿੰਨ੍ਹਾਂ ਦੀ ਹੱਕ 'ਚ ਵੱਧ ਤੋਂ ਵੱਧ ਵੋਟਾਂ ਪਾਈਆਂ ਜਾਣ | ਇਸ ਮੌਕੇ ਯੂਥ ਅਕਾਲੀ ਆਗੂ ਸੁਖਜੀਤ ਸਿੰਘ ਬੱਗੀ ਝੋਰੜਾਂ ਨੇ ਵਿਸ਼ਵਾਸ ਦਿਵਾਇਆ ਕਿ ਅਕਾਲੀ ਉਮੀਦਵਾਰ ਮਨਪ੍ਰੀਤ ਸਿੰਘ ਨੱਥੋਵਾਲ ਨੂੰ ਪਿੰਡ ਝੋਰੜਾਂ ਤੋਂ ਵੱਧ ਤੋਂ ਵੱਧ ਵੋਟਾਂ ਪਵਾ ਕੇ ਸਹਿਯੋਗ ਦਿੱਤਾ ਜਾਵੇਗਾ | ਇਸ ਤੋਂ ਇਲਾਵਾ ਬਲਾਕ ਸੰਮਤੀ ਉਮੀਦਵਾਰ ਬਲਜਿੰਦਰ ਸਿੰਘ ਜ਼ੋਨ ਨੱਥੋਵਾਲ, ਪਰਮਜੀਤ ਕੌਰ ਜ਼ੋਨ ਝੋਰੜਾਂ, ਜਸਵੰਤ ਸਿੰਘ ਭੈਣੀ ਬੜਿੰਗਾ ਜ਼ੋਨ ਜੌਹਲਾਂ, ਹਰਮਿੰਦਰ ਕੌਰ ਕਾਲਸਾਂ ਜ਼ੋਨ ਜਲਾਲਦੀਵਾਲ, ਜਗਰਾਜ ਸਿੰਘ ਰਾਜਾ ਜ਼ੋਨ ਬੱਸੀਆਂ ਨੂੰ ਸਿਰੋਪਾਓ ਦੇ ਕੇ ਆਪੋ-ਆਪਣੇ ਜ਼ੋਨਾਂ ਲਈ ਲਾਮਬੰਦ ਕੀਤਾ | ਇਸ ਮੌਕੇ ਚੇਅਰਮੈਨ ਅਮਰਜੀਤ ਸਿੰਘ ਸਹਿਬਾਜ਼ਪੁਰਾ, ਸਾਬਕਾ ਸਰਪੰਚ ਬਲਵੀਰ ਸਿੰਘ ਅੱਚਰਵਾਲ, ਚੇਅਰਮੈਨ ਇੰਦਰਜੀਤ ਸਿੰਘ ਗੋਂਦਵਾਲ, ਜਥੇਦਾਰ ਗੁਰਮੇਲ ਸਿੰਘ ਆਂਡਲੂ, ਸਰਪੰਚ ਚਮਕੌਰ ਸਿੰਘ ਅੱਚਰਵਾਲ, ਸਾਬਕਾ ਸਰਪੰਚ ਗੁਰਪਾਲ ਸਿੰਘ ਅੱਚਰਵਾਲ, ਪ੍ਰਧਾਨ ਬਲਵਿੰਦਰ ਸਿੰਘ ਸੱਤੋਵਾਲ, ਜਥੇਦਾਰ ਪ੍ਰੇਮ ਸਿੰਘ ਜਲਾਲਦੀਵਾਲ, ਪਿ੍ੰਸੀਪਲ ਹਰਜੀਤ ਸਿੰਘ ਜਲਾਲਦੀਵਾਲ, ਪੰਚ ਤਾਰਾ ਸਿੰੰਘ ਅੱਚਰਵਾਲ, ਪ੍ਰਧਾਨ ਪਿਆਰਾ ਸਿੰਘ ਨੱਥੋਵਾਲ, ਆੜ੍ਹਤੀਆ ਕਰਮਜੀਤ ਸਿੰਘ ਨੱਥੋਵਾਲ, ਹਰਕਿੰਦਰ ਸਿੰਘ ਕਾਲਾ ਨੱਥੋਵਾਲ, ਡਾ: ਬਲਵਿੰਦਰ ਸਿੰਘ ਚੱਕ ਭਾਈਕਾ, ਹਰਮਿੰਦਰ ਸਿੰਘ ਅੱਚਰਵਾਲ, ਗੁਰਜੰਟ ਸਿੰਘ ਅੱਚਰਵਾਲ, ਦਰਸ਼ਨ ਸਿੰਘ ਚੱਕ ਭਾਈਕਾ, ਸਾਬਕਾ ਪੰਚ ਤੇਜਿੰਦਰ ਸਿੰਘ ਝੋਰੜਾਂ, ਸਾਬਕਾ ਪੰਚ ਦਲਵੀਰ ਸਿੰਘ ਝੋਰੜਾਂ, ਗੁਰਚਰਨ ਸਿੰਘ ਝੋਰੜਾਂ, ਜਸਵੰਤ ਸਿੰਘ ਝੋਰੜਾਂ, ਪੰਚ ਇਕਬਾਲ ਸਿੰਘ ਝੋਰੜਾਂ, ਜਗਰਾਜ ਸਿੰਘ ਫੇਰੂਰਾਈ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਜਲਾਲਦੀਵਾਲ ਦੀ ਖਿਡਾਰਨ ਨੂੰ ਹ ਨੇ ਕੌਮਾਂਤਰੀ ਖੇਡਾਂ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਕਾਂਗਰਸ ਪਾਰਟੀ ਹਲਕਾ ਦਾਖਾ ਦੀਆਂ ਸਾਰੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਸੰਮਤੀ ਚੋਣਾਂ 'ਚ ਸ਼ਾਨਦਾਰ ਜਿੱਤ ਦਰਜ ਕਰੇਗੀ-ਸਿੱਧਵਾ...
Ad Position 24