ਸਿੱਧਵਾਂ ਬੇਟ, 7 ਦਸੰਬਰ (ਜਸਵੰਤ ਸਿੰਘ ਸਲੇਮਪੁਰੀ)-ਬੇਟ ਇਲਾਕੇ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਮਾਰਕੀਟ ਕਮੇਟੀ ਸਿੱਧਵਾਂ ਬੇਟ ਦੇ ਸਾਬਕਾ ਚੇਅਰਮੈਨ ਠੇਕੇਦਾਰ ਸੁਰਿੰਦਰ ਸਿੰਘ ਸਿੱਧਵਾਂ ਨੇ ਚੋਣਾਂ ਨੂੰ ਲੈ ਸਥਾਨਕ ਪਾਰਟੀ ਵਰਕਰਾਂ ਨਾਲ ਕੀਤੀ | ਮੀਟਿੰਗ ਸਮੇਂ ਗੱਲਬਾਤ ਕਰਦੇ ਹੋਏ ਆਖਿਆ ਕਿ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਅਤੇ ਹਲਕ੍ਹਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਪੁੜੈਣ ਤੋਂ ਉਮੀਦਵਾਰ ਸਰਪੰਚ ਸੁਖਵਿੰਦਰ ਸਿੰਘ ਟੋਨੀ, ਸੰਮਤੀ ਜ਼ੋਨ ਸਿੱਧਵਾਂ ਬੇਟ ਤੋਂ ਉਮੀਦਵਾਰ ਨਿਰਮਲ ਸਿੰਘ ਗੱਗ ਕਲਾਂ ਅਤੇ ਸੰਮਤੀ ਜ਼ੋਨ ਸਲੇਮਪੁਰਾ ਤੋਂ ਬੀਬੀ ਕੁਲਦੀਪ ਕੌਰ ਸਮੇਤ ਹਲਕੇ ਦੇ ਬਾਕੀ ਜ਼ਿਲ੍ਹਾ ਪ੍ਰੀਸ਼ਦ ਅਤੇ ਸੰਮਤੀ ਉਮੀਦਵਾਰ ਸ਼ਾਨਦਾਰ ਜਿੱਤ ਦਰਜ ਕਰਕੇ ਨਵਾਂ ਇਤਿਹਾਸ ਕਾਇਮ ਕਰਨਗੇ | ਉਨ੍ਹਾਂ ਵਰਕਰਾਂ ਨੂੰ ਇੱਕਮੁੱਠ ਹੋ ਕੇ ਬਦਲਾਅ ਵਾਲੀ ਸਰਕਾਰ ਵਿਚ ਫੈਲੇ ਭਿ੍ਸ਼ਟਾਚਾਰ ਅਤੇ ਬਦਲਾਖੋਰੀ ਦਾ ਪ੍ਰਚਾਰ ਕਰਨ ਦੀ ਅਪੀਲ ਕਰਦੇ ਹੋਏ ਵੋਟਰਾਂ ਨੂੰ ਚੋਣ ਨਿਸ਼ਾਨ ਪੰਜੇ ਦਾ ਬਟਨ ਦਬਾਉਣ ਲਈ ਆਖਿਆ ਤਾਂ ਜੋ 2027 ਦੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਸਰਕਾਰ ਬਣਨ ਦਾ ਮੁੱਢ ਬੰਨਿ੍ਹਆ ਜਾ ਸਕੇ | ਇਸ ਮੌਕੇ ਕਾਂਗਰਸੀ ਆਗੂ ਗੁਰਮੀਤ ਸਿੰਘ ਬੋਪਾਰਾਏ, ਕਾਂਗਰਸੀ ਆਗੂ ਬਾਬੂ ਬਾਂਸਲ ਅਤੇ ਸਾਬਕਾ ਸਰਪੰਚ ਪਰਮਜੀਤ ਸਿੰਘ ਪੱਪੀ ਨੇ ਵੀ ਪਾਰਟੀ ਉਮੀਦਵਾਰਾਂ ਦੀ ਜਿੱਤ ਦਾ ਦਾਅਵਾ ਕੀਤਾ | ਇਸ ਮੌਕੇ ਗੁਰਪ੍ਰਤਾਪ ਸਿੰਘ, ਰਜੇਸ਼ ਕੁਮਾਰ, ਹਰਸੰਗੀਤ ਸਿੰਘ ਬੋਪਾਰਾਏ, ਸਾਬਕਾ ਪੰਚ ਜਸਵਿੰਦਰ ਸਿੰਘ ਜੱਸੀ ਸਿੱਧੂ, ਰਮੇਸ਼ ਕੁਮਾਰ, ਅਭੀਜੀਤ ਕੰਡਾ, ਅਮਨਪ੍ਰੀਤ ਸਿੰਘ ਬੋਪਾਰਾਏ, ਬੱਬੂ ਕਲਸੀ, ਰਛਪਾਲ ਸਿੰਘ, ਸਗਲ ਬੋਪਾਰਾਏ, ਹਰਸ਼ ਠੇਕੇਦਾਰ, ਸੈਰੀ ਠੇਕੇਦਾਰ, ਹਰੀ ਸਿੰਘ, ਰਕੇਸ ਕੁਮਾਰ ਆਦਿ ਤੋਂ ਇਲਾਵਾ ਕਈ ਹੋਰ ਪਾਰਟੀ ਵਰਕਰ ਹਾਜ਼ਰ ਸਨ |