27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਹਰਵੀਰ ਸਿੰਘ ਇਯਾਲੀ ਵਲੋਂ ਸੰਮਤੀ ਉਮੀਦਵਾਰ ਲਖਵਿੰਦਰ ਸਿੰਘ ਲਈ ਵੋਟ ਦੀ ਅਪੀਲ

Ad Position 21
No active advertisement
ਅਜੀਤ ਡੈਸਕ 08-12-2025
ਮੁੱਲਾਂਪੁਰ-ਦਾਖਾ, 7 ਦਸੰਬਰ (ਨਿਰਮਲ ਸਿੰਘ ਧਾਲੀਵਾਲ)-ਮੁੱਲਾਂਪੁਰ ਦੇ ਇਲਾਕੇ ਨਾਲ ਜੁੜੇ ਪੰਚਾਇਤ ਸੰਮਤੀ ਜ਼ੋਨ ਬਸੈਮੀ ਲਈ ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ ਸਮਰਥਕ ਉਮੀਦਵਾਰ ਬਣੇ ਲਖਵਿੰਦਰ ਸਿੰਘ ਦੇਤਵਾਲ ਵਲੋਂ ਆਪਣੇ ਚੋਣ ਨਿਸ਼ਾਨ ਟਾਰਚ ਨੂੰ ਵੋਟ ਦੀ ਮੰਗ ਹੋ ਰਹੀ ਹੈ | ਸੰਮਤੀ ਜ਼ੋਨ ਬਸੈਮੀ ਲਈ ਆਪਣੇ ਉਮੀਦਵਾਰ ਲਖਵਿੰਦਰ ਸਿੰਘ ਲਾਲੀ ਲਈ ਹਰਵੀਰ ਸਿੰਘ ਇਯਾਲੀ, ਅਮਰਜੀਤ ਸਿੰਘ ਮੁੱਲਾਂਪੁਰ, ਸਰਪੰਚ ਲਖਵੀਰ ਸਿੰਘ ਦੇਤਵਾਲ, ਜਸਵੀਰ ਸਿੰਘ ਬੇਪ੍ਰਵਾਹ, ਤਾਰਾ ਸਿੰਘ ਢਿੱਲੋਂ, ਮੋਹਣ ਸਿੰਘ ਮਾਹਲ, ਪੁਸ਼ਪਿੰਦਰ ਸਿੰਘ, ਅਜੀਤ ਸਿੰਘ, ਨਛੱਤਰ ਸਿੰਘ ਭੋਲਾ, ਅਜੀਤ ਸਿੰਘ ਗਿੱਲ, ਬਲਵਿੰਦਰ ਸਿੰਘ ਵਾਲੀਆ, ਰਾਜੂ ਦੇਤਵਾਲ, ਬੇਅੰਤ ਸਿੰਘ, ਬਸੰਤ ਸਿੰਘ, ਹਰਵੀਰ ਸਿੰਘ ਮਾਹਲ, ਸੁਖਵਿੰਦਰ ਸਿੰਘ ਲਾਲੀ, ਬਲਵਿੰਦਰ ਸਿੰਘ, ਜਗਦੇਵ ਸਿੰਘ ਖਾਨ, ਸੁਖਦੇਵ ਸਿੰਘ ਗਹੌਰ, ਮਹਿੰਦਰ ਸਿੰਘ, ਜਗਵੰਤ ਸਿੰਘ ਜੱਗਾ ਈਸੇਵਾਲ, ਬਲਦੇਵ ਸਿੰਘ ਈਸੇਵਾਲ, ਸਰਪੰਚ ਗੁਰਬਚਨ ਸਿੰਘ ਬੀਰਮੀ, ਗਗਨ ਬਸੈਮੀ ਵਲੋਂ ਵੋਟ ਦੀ ਮੰਗ ਕੀਤੀ ਗਈ | ਹਰਵੀਰ ਸਿੰਘ ਇਯਾਲੀ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਦਾਖਾ 'ਚ ਬਲਾਕ ਮੁੱਲਾਂਪੁਰ ਅਧੀਨ 25 ਪੰਚਾਇਤ ਸੰਮਤੀਆਂ ਨਾਲ ਸਬੰਧਿਤ ਤਿੰਨੋਂ ਜ਼ਿਲ੍ਹਾ ਪ੍ਰੀਸ਼ਦ ਮੋਹੀ, ਪੁੜੈਣ, ਹਾਂਸ ਕਲਾਂ 'ਚ ਆਪਣੇ ਉਮੀਦਵਾਰਾਂ ਲਈ ਵੱਡੇ ਚੋਣ ਜਲਸੇ ਹੋਣਗੇ, ਇੰਨ੍ਹਾਂ ਚੋਣ ਜਲਸਿਆਂ ਨੂੰ ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ, ਪੰਥਕ ਕੌਂਸਲ ਅਤੇ ਵਾਰਿਸ ਪੰਜਾਬ ਦੇ ਪ੍ਰਮੁੱਖ ਆਗੂਆਂ ਵਲੋਂ ਸੰਬੋਧਨ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਪਾਰਟੀ ਹਲਕਾ ਦਾਖਾ ਦੀਆਂ ਸਾਰੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਸੰਮਤੀ ਚੋਣਾਂ 'ਚ ਸ਼ਾਨਦਾਰ ਜਿੱਤ ਦਰਜ ਕਰੇਗੀ-ਸਿੱਧਵਾ... ਅਗਲੀ ਖ਼ਬਰ ਅਸਲ੍ਹਾ ਧਾਰਕ ਆਪਣਾ ਅਸਲ੍ਹਾ ਪੁਲਿਸ ਥਾਣਾ ਲਾਡੋਵਾਲ 'ਚ ਜਮ੍ਹਾਂ ਕਰਵਾਉਣ-ਇੰਸ: ਗੁਰਸ਼ਿੰਦਰ ਕੌਰ <br/>
Ad Position 24