27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਅਸਲ੍ਹਾ ਧਾਰਕ ਆਪਣਾ ਅਸਲ੍ਹਾ ਪੁਲਿਸ ਥਾਣਾ ਲਾਡੋਵਾਲ 'ਚ ਜਮ੍ਹਾਂ ਕਰਵਾਉਣ-ਇੰਸ: ਗੁਰਸ਼ਿੰਦਰ ਕੌਰ <br/>

Ad Position 21
No active advertisement
ਅਜੀਤ ਡੈਸਕ 08-12-2025
ਹੰਬੜਾਂ, 7 ਦਸੰਬਰ (ਮੇਜਰ ਹੰਬੜਾਂ)-ਪੁਲਿਸ ਥਾਣਾ ਲਾਡੋਵਾਲ ਤੇ ਪੁਲਿਸ ਚੌਂਕੀ ਹੰਬੜਾਂ ਦੇ ਘੇਰੇ 'ਚ ਪੈਂਦੇ ਪਿੰਡਾਂ ਦੇ ਅਸਲਾ ਧਾਰਕ ਲੋਕ ਆਪਣਾ ਅਸਲਾ ਅੱਜ ਮਿਤੀ 8 ਦਸੰਬਰ ਸ਼ਾਮ ਤੱਕ ਪੁਲਿਸ ਥਾਣਾ ਲਾਡੋਵਾਲ ਵਿਖੇ ਜਮ੍ਹਾਂ ਕਰਵਾਉਣ | ਇਹ ਪ੍ਰਗਟਾਵਾ ਪੁਲਿਸ ਥਾਣਾ ਲਾਡੋਵਾਲ ਦੇ ਐੱਸ.ਐੱਚ.ਓ. ਗੁਰਸ਼ਿੰਦਰ ਕੌਰ ਨੇ ਪੁਲਿਸ ਚੌਂਕੀ ਹੰਬੜਾਂ ਵਿਖੇ ਅਸਲਾ ਧਾਰਕਾਂ ਨੂੰ ਅਸਲਾ ਜਮ੍ਹਾਂ ਕਰਨ ਸਬੰਧੀ ਅਪੀਲ ਕਰਦਿਆਂ ਕਿਹਾ ਕਿ ਚੋਣਾਂ ਦੇ ਮੱਦੇਨਜ਼ਰ ਪੁਲਿਸ ਕਮਿਸ਼ਨਰ ਲੁਧਿਆਣਾ ਦੀਆਂ ਹਦਾਇਤਾਂ 'ਤੇ ਅਸਲਾ ਧਾਰਕਾਂ ਨੂੰ ਅਸਲਾ ਥਾਣੇ ਅੰਦਰ ਜਮ੍ਹਾਂ ਕਰਨ ਦੀਆਂ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜਿਸ ਦੀ ਪਾਲਣਾ ਕੀਤੀ ਜਾਣੀ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਜੋ ਵੀ ਹਦਾਇਤਾਂ ਦੀ ਪਾਲਣਾ ਨਹੀਂ ਕਰੇਗਾ ਉਸ ਵਿਰੁੱਧ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ | ਇਸ ਮੌਕੇ ਥਾਣੇਦਾਰ ਸੁਰਿੰਦਰ ਸਿੰਘ, ਥਾਣੇਦਾਰ ਨਰੈਣ ਸਿੰਘ ਮੁੱਖ ਮੁਨਸ਼ੀ ਥਾਣਾ ਲਾਡੋਵਾਲ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਹਰਵੀਰ ਸਿੰਘ ਇਯਾਲੀ ਵਲੋਂ ਸੰਮਤੀ ਉਮੀਦਵਾਰ ਲਖਵਿੰਦਰ ਸਿੰਘ ਲਈ ਵੋਟ ਦੀ ਅਪੀਲ ਅਗਲੀ ਖ਼ਬਰ ਹਲਕਾ ਅਜਨਾਲਾ ਅੰਦਰ ਬਲਾਕ ਸੰਮਤੀ ਚੋਣਾਂ ਲਈ 51 ਉਮੀਦਵਾਰ ਚੋਣ ਮੈਦਾਨ 'ਚ ਨਿੱਤਰੇ * ਬਲਾਕ ਸੰਮਤੀ ਅਜਨਾਲਾ 'ਚ 31 ਅਤੇ...
Ad Position 24