27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਵਿਧਾਇਕ ਇਯਾਲੀ ਦੀ ਅਗਵਾਈ ਹੇਠ ਗੁਰਮੀਤ ਸਿੰਘ ਹਾਂਸ ਅਤੇ ਹੋਰ ਉਮੀਦਵਾਰ ਜਿੱਤ ਦਰਜ ਕਰਨਗੇ-ਤੂਰ, ਮਾਨ

Ad Position 21
No active advertisement
ਅਜੀਤ ਡੈਸਕ 08-12-2025
ਸਿੱਧਵਾਂ ਬੇਟ, 7 ਦਸੰਬਰ (ਜਸਵੰਤ ਸਿੰਘ ਸਲੇਮਪੁਰੀ)-ਸੀਨੀਅਰ ਅਕਾਲੀ ਆਗੂ ਅਤੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੇ ਨਜ਼ਦੀਕੀ ਸਾਥੀ ਜਗਦੀਸ਼ ਸਿੰਘ ਤੂਰ ਸਦਰਪੁਰਾ ਅਤੇ ਸਾਬਕਾ ਬਲਾਕ ਸੰਮਤੀ ਮੈਂਬਰ ਜਤਿੰਦਰਪਾਲ ਸਿੰਘ ਬੱਬੀ ਮਾਨ ਨੇ ਆਖਿਆ ਕਿ ਜ਼ਿਲ੍ਹਾ ਪ੍ਰੀਸਦ ਜ਼ੋਨ ਪੁੜੈਣ ਤੋਂ ਵਿਧਾਇਕ ਇਯਾਲੀ ਦੀ ਅਗਵਾਈ ਹੇਠ ਟਰੱਕ ਚੋਣ ਨਿਸ਼ਾਨ 'ਤੇ ਆਜ਼ਾਦ ਚੋਣ ਲੜ ਰਹੇ ਜਥੇਦਾਰ ਗੁਰਮੀਤ ਸਿੰਘ ਹਾਂਸ, ਸੰਮਤੀ ਜ਼ੋਨ ਸਿੱਧਵਾਂ ਬੇਟ ਤੋਂ ਟਾਰਚ ਚੋਣ ਨਿਸ਼ਾਨ 'ਤੇ ਚੋਣ ਲੜ ਰਹੇ ਪਰਮਜੀਤ ਸਿੰਘ ਧਾਲੀਵਾਲ ਅਤੇ ਸੰਮਤੀ ਜ਼ੋਨ ਸਲੇਮਪੁਰਾ ਤੋਂ ਵੀ ਟਾਰਚ ਚੋਣ ਨਿਸ਼ਾਨ 'ਤੇ ਚੋਣ ਲੜ ਰਹੀ ਨੰਬਰਦਾਰ ਹਰਿੰਦਰ ਸਿੰਘ ਕਾਕਾ ਦੀ ਨੂੰ ਹ ਬੀਬੀ ਮਨਦੀਪ ਕੌਰ ਥਿੰਦ ਪਤਨੀ ਅਰਸ਼ਪ੍ਰੀਤ ਸਿੰਘ ਥਿੰਦ ਸਮੇਤ ਹੋਰ ਉਮੀਦਵਾਰ ਵੱਡੀ ਜਿੱਤ ਦਰਜ ਕਰਕੇ ਵਿਧਾਇਕ ਇਯਾਲੀ ਦੇ ਹੋਰ ਹੱਥ ਮਜ਼ਬੂਤ ਕਰਨਗੇ | ਉਕਤ ਆਗੂਆਂ ਨੇ ਆਖਿਆ ਕਿ ਜਿਸ ਤਰ੍ਹਾਂ ਹਲਕਾ ਦਾਖਾ ਵਿਚੋਂ ਵਿਧਾਇਕ ਇਯਾਲੀ ਨੂੰ ਲੋਕਾਂ ਦਾ ਪਹਿਲਾਂ ਨਾਲੋਂ ਵੀ ਵੱਧ ਪਿਆਰ ਮਿਲ ਰਿਹਾ ਹੈ | ਉਸ ਤੋਂ ਜਾਪਦਾ ਹੈ ਕਿ ਇੰਨਾਂ ਚੋਣਾਂ ਵਿਚ ਇਯਾਲੀ ਅਜਿਹਾ ਇਤਿਹਾਸ ਸਿਰਜਣਗੇ ਜਿਸ ਨਾਲ ਉਨਾਂ ਦਾ ਸਿਆਸੀ ਕੱਦ ਪੂਰੇ ਪੰਜਾਬ ਵਿਚ ਹੋਰ ਉੱਚਾ ਹੋ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸੀਨੀ: ਸੈਕੰ: ਸਕੂਲ ਡੱਲਾ ਦੇ ਬੱਚਿਆਂ ਦੀ ਸਿਹਤ ਜਾਂਚ ਲਈ ਕੈਂਪ ਅਗਲੀ ਖ਼ਬਰ ਵਲੀਪੁਰ ਕਲਾਂ 'ਚ ਹਾਂਸ ਪਰਿਵਾਰ ਤੇ ਕਈ ਹੋਰ ਕੈਪਟਨ ਸੰਧੂ ਦੀ ਅਗਵਾਈ ਹੇਠ ਕਾਂਗਰਸ 'ਚ ਸ਼ਾਮਿਲ
Ad Position 24