ਹਠੂਰ, 7 ਦਸੰਬਰ (ਜਸਵਿੰਦਰ ਸਿੰਘ ਛਿੰਦਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਲਾ ਵਿਖੇ ਸਿਹਤ ਵਿਭਾਗ, ਸੀ.ਐੱਚ.ਸੀ. ਹਠੂਰ ਵਲੋਂ ਐੱਸ.ਐੱਮ.ਓ. ਡਾਕਟਰ ਅਮਨ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਆਰ.ਬੀ.ਐੱਸ.ਕੇ. ਦੀ ਟੀਮ ਵਲੋਂ ਸਕੂਲ ਦੇ ਬੱਚਿਆਂ ਦਾ ਸਿਹਤ ਚੈੱਕਅੱਪ ਕੀਤਾ ਗਿਆ | ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਲੈਕਚਰਾਰ ਮਨਜਿੰਦਰ ਸਿੰਘ ਖ਼ਾਲਸਾ ਨੇ ਦੱਸਿਆ ਕਿ ਇਸ ਕੈਂਪ 'ਚ ਡਾਕਟਰ ਗੌਰਵ ਜੈਨ, ਸੀਮਾ ਮਹਿਤਾ ਫਾਰਮੇਸੀ ਅਫ਼ਸਰ ਦੀ ਅਗਵਾਈ ਵਿਚ ਟੀਮ ਨੇ ਆਰ.ਬੀ.ਐੱਸ.ਕੇ. ਸਕੀਮ ਅਧੀਨ ਬੱਚਿਆਂ ਦਾ ਜਨਰਲ ਹੈੱਲਥ ਅਤੇ ਅੱਖਾਂ ਦਾ ਚੈੱਕਅੱਪ ਕੀਤਾ ਗਿਆ | ਸੀਮਾ ਮਹਿਤਾ ਫਾਰਮਾਸਿਸਟ ਨੇ ਲੜਕੀਆਂ ਨੂੰ ਪਰਸਨਲ ਹਾਈਜੀਨ ਸਬੰਧੀ ਲੈਕਚਰ ਵੀ ਦਿੱਤਾ ਗਿਆ | ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਲਾ ਦੇ ਮੁਖੀ ਕੁਲਦੀਪ ਕੌਰ ਨੇ ਸਿਹਤ ਵਿਭਾਗ ਅਤੇ ਆਰ.ਬੀ.ਐੱਸ.ਕੇ. ਦੀ ਟੀਮ ਦਾ ਧੰਨਵਾਦ ਕੀਤਾ | ਇਸ ਮੌਕੇ ਸਮੂਹ ਅਧਿਆਪਕ ਹਾਜ਼ਰ ਸਨ |