ਚੌਂਕੀਮਾਨ, 7 ਦਸੰਬਰ (ਤੇਜਿੰਦਰ ਸਿੰਘ ਚੱਢਾ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ, ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ ਤੇ ਲੁਧਿਆਣਾ ਦਿਹਾਤੀ ਕਾਂਗਰਸ ਦੇ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਵਲੋਂ ਅੱਜ ਅੱਡਾ ਚੌਂਕੀਮਾਨ ਵਿਖੇ ਕਾਂਗਰਸ ਪਾਰਟੀ ਦੇ ਦਫ਼ਤਰ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਐੱਮ.ਪੀ. ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਵਿਚ ਸਮੁੱਚੀ ਕਾਂਗਰਸ ਦੀ ਲੀਡਰਸ਼ਿੱਪ ਨੇ ਜ਼ੋਨ ਹਾਂਸ ਕਲਾਂ ਤੋਂ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਬੀਬੀ ਸੁਖਪ੍ਰੀਤ ਕੌਰ ਬਾਠ ਪਤਨੀ ਜੁਗਰਾਜ ਸਿੰਘ ਬਾਠ (ਨੂੰਹ ਸਾਬਕਾ ਸਰਪੰਚ ਮਲਕੀਤ ਸਿੰਘ ਜੱਸੋਵਾਲ) ਅਤੇ ਜ਼ੋਨ ਚੌਂਕੀਮਾਨ ਤੋਂ ਬਲਾਕ ਸੰਮਤੀ ਉਮੀਦਵਾਰ ਅਮਰੀਕ ਸਿੰਘ ਹੈਪੀ ਸੇਖੂਪੁਰਾ ਡੁਬਈ, ਜ਼ੋਨ ਗੁੜੇ ਤੋਂ ਬੀਬੀ ਗੁਰਪ੍ਰੀਤ ਕੌਰ ਮੰਡਿਆਣੀ (ਸਾਬਕਾ ਸਰਪੰਚ), ਜ਼ੋਨ ਰੂਮੀ ਤੋਂ ਬੀਬੀ ਬਲਜਿੰਦਰ ਕੌਰ ਛੱਜਾਵਾਲ, ਜ਼ੋਨ ਰਕਬਾ ਤੋਂ ਹਰਦੀਪ ਕੌਰ, ਜ਼ੋਨ ਸੋਹੀਆਂ ਤੋਂ ਬੀਬੀ ਸੁਮਨਪ੍ਰੀਤ ਕੌਰ, ਜ਼ੋਨ ਢੋਲਣ ਤੋਂ ਬੀਬੀ ਜਸਪ੍ਰੀਤ ਕੌਰ ਢੋਲਣ, ਜ਼ੋਨ ਦਾਖਾ ਤੋਂ ਬੀਬੀ ਸੁਰਿੰਦਰ ਕੌਰ ਤੇ ਜ਼ੋਨ ਮੁੱਲਾਂਪੁਰ ਤੋਂ ਮਨਵੀਰ ਸਿੰਘ (ਸਾਰੇ ਬਲਾਕ ਸੰਮਤੀ ਉਮੀਦਵਾਰ) ਦਾ ਸਿਰਪਾਉ ਪਾ ਕੇ ਸਨਮਾਨ ਕੀਤਾ ਗਿਆ | ਇਸ ਮੌਕੇ ਐੱਮ.ਪੀ ਰਾਜਾ ਵੜਿੰਗ ਨੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਕਿਹਾ ਕਿ ਉਹ ਘਰ-ਘਰ ਜਾ ਕੇ ਚੋਣ ਪ੍ਰਚਾਰ ਕਰਨ ਤੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਲੋਕਾਂ ਨੂੰ ਜਾਣੂੰ ਕਰਵਾਉਣ | ਇਸ ਮੌਕੇ ਕੈਪਟਨ ਸੰਦੀਪ ਸੰਧੂ, ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਪ੍ਰਧਾਨ ਕਿ੍ਸ਼ਨ ਕੁਮਾਰ ਬਾਵਾ, ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਯੂਥ ਆਗੂ ਮਨਪ੍ਰੀਤ ਸਿੰਘ ਈਸੇਵਾਲ ਤੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਣਜੀਤ ਸਿੰਘ ਕੋਠੇ ਹਾਂਸ ਨੇ ਵੀ ਜਲਸੇ ਨੂੰ ਸੰਬੋਧਨ ਕੀਤਾ | ਇਸ ਮੌਕੇ ਸਾਬਕਾ ਸਰਪੰਚ ਮਲਕੀਤ ਸਿਘ ਜੱਸੋਵਾਲ, ਸਾਬਕਾ ਸਰਪੰਚ ਲਛਮਣ ਸਿੰਘ ਕਾਕਾ ਕੋਠੇ ਪੋਨਾ, ਸਰਪੰਚ ਕੇਵਲ ਸਿੰਘ ਫੌਜੀ ਧਾਲੀਵਾਲ, ਪੰਚ ਗੁਰਪ੍ਰੀਤ ਸਿੰਘ ਉੱਪਲ, ਬਲਵੀਰ ਸਿੰਘ ਹਨੀ ਪੰਡੋਰੀ, ਸਾਬਕਾ ਸਰਪੰਚ ਮਲਵਿੰਦਰ ਸਿੰਘ ਗੁੜੇ, ਹਰਜਾਪ ਸਿੰਘ ਚੌਂਕੀਮਾਨ, ਅਮੋਲਕ ਸਿੰਘ ਮਾਨ, ਸਰਪੰਚ ਰੁਲਦਾ ਸਿੰਘ ਪੰਡੋਰੀ, ਸਵਰਨ ਸਿੰਘ ਸੰਧੂ, ਜਗਪਾਲ ਸਿੰਘ ਧਾਲੀਵਾਲ, ਅਮਰਜੀਤ ਸਿੰਘ ਪੂਨੀਆਂ, ਸਾਬਕਾ ਸਰਪੰਚ ਜਸਮੇਲ ਸਿੰਘ ਸੇਲੀ ਛੱਜਾਵਾਲ, ਪੰਚ ਗੁਰਦੀਪ ਸਿੰਘ ਕਾਲਾ ਕੁਲਾਰ, ਸੁਖਵਿੰਦਰ ਸਿੰਘ ਢੋਲਣ, ਪੀ.ਏ ਸੁਖਪ੍ਰੀਤ ਸਿੰਘ ਜੱਸੋਵਾਲ ਆਦਿ ਹਾਜ਼ਰ ਸਨ |