27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਵਲੀਪੁਰ ਕਲਾਂ 'ਚ ਹਾਂਸ ਪਰਿਵਾਰ ਤੇ ਕਈ ਹੋਰ ਕੈਪਟਨ ਸੰਧੂ ਦੀ ਅਗਵਾਈ ਹੇਠ ਕਾਂਗਰਸ 'ਚ ਸ਼ਾਮਿਲ

Ad Position 21
No active advertisement
ਪਿੰਡ ਵਲੀਪੁਰ ਕਲਾਂ ਵਿਖੇ ਕੈਪਟਨ ਸੰਦੀਪ ਸਿੰਘ ਸੰਧੂ, ਪ੍ਰਧਾਨ ਪ੍ਰੇਮ ਸਿੰਘ ਸੇਖੋਂ, ਪ੍ਰਧਾਨ ਮਨਜੀਤ ਸਿੰਘ ਹੰਬੜਾਂ, ਸਾਬਕਾ ਸਰਪੰਚ ਭੁਪਿੰਦਰਪਾਲ ਸਿੰਘ ਚਾਵਲਾ, ਕੁਲਦੀਪ ਸਿੰਘ ਧਾਲੀਵਾਲ ਕਾਂਗਰਸ ਪਾਰਟੀ 'ਚ ਸ਼ਾਮਿਲ ਹੋਏ ਹਾਂਸ ਪਰਿਵਾਰ ਸਮੇਤ ਹੋਰ ਪਰਿਵਾਰਾਂ ਦਾ ਸਵਾਗਤ ਕਰਦੇ ਹੋਏ | ਤਸਵੀਰ: ਮੇਜਰ ਹੰਬੜਾਂ <br/> 08-12-2025
ਹੰਬੜਾਂ, 7 ਦਸੰਬਰ (ਮੇਜਰ ਹੰਬੜਾਂ)-ਕਾਂਗਰਸ ਦੇ ਹਲਕਾ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ, ਕਾਂਗਰਸ ਦੇ ਬਲਾਕ ਪ੍ਰਧਾਨ ਪ੍ਰੇਮ ਸਿੰਘ ਸੇਖੋਂ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਪੁੜੈਣ ਤੋਂ ਕਾਂਗਰਸ ਦੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਸੁਖਵਿੰਦਰ ਸਿੰਘ ਟੋਨੀ ਭੱਠਾਧੂਹਾ ਅਤੇ ਬਲਾਕ ਸੰਮਤੀ ਜ਼ੋਨ ਆਲੀਵਾਲ ਤੋਂ ਬਲਾਕ ਸੰਮਤੀ ਉਮੀਦਵਾਰ ਲਖਵਿੰਦਰ ਸਿੰਘ ਘਮਣੇਵਾਲ ਦੀ ਚੋਣ ਨੂੰ ਉਸ ਸਮੇਂ ਹੋਰ ਬਲ ਮਿਲਿਆ ਜਦੋਂ ਪਿੰਡ ਵਲੀਪੁਰ ਕਲਾਂ 'ਚ ਹਾਂਸ ਪਰਿਵਾਰ ਸਮੇਤ ਕਈ ਹੋਰ ਪਰਿਵਾਰ ਆਮ ਆਦਮੀ ਪਾਰਟੀ ਸਮੇਤ ਹੋਰ ਪਾਰਟੀਆਂ ਨੂੰ ਛੱਡ ਕੇ ਕਾਂਗਰਸ ਪਾਰਟੀ 'ਚ ਸ਼ਾਮਿਲ ਹੋ ਗਏ | ਕੈਪਟਨ ਸੰਧੂ ਵਲੋਂ ਨੰਬਰਦਾਰ ਰਛਪਾਲ ਸਿੰਘ ਹਾਂਸ, ਨੰਬਰਦਾਰ ਜਸਵਿੰਦਰ ਸਿੰਘ ਹਾਂਸ ਦੇ ਘਰ ਰੱਖੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿੰਡਾਂ ਅੰਦਰ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਪੁੜੈਣ ਤੋਂ ਕਾਂਗਰਸ ਦੇ ਉਮੀਦਵਾਰ ਟੋਨੀ ਭੱਠਾਧੂਹਾ ਅਤੇ ਜ਼ੋਨ ਆਲੀਵਾਲ ਤੋਂ ਬਲਾਕ ਸੰਮਤੀ ਉਮੀਦਵਾਰ ਘਮਣੇਵਾਲ ਨੂੰ ਵੋਟਰਾਂ ਦਾ ਵੱਡਾ ਸਮਰਥਨ ਮਿਲ ਰਿਹਾ ਹੈ ਤੇ ਉਹ ਵੱਡੀ ਲੀਡ ਨਾਲ ਸੀਟ ਜਿੱਤਣਗੇ | ਕੈਪਟਨ ਸੰਧੂ ਨੇ ਕਿਹਾ ਕਿ ਸੂਬੇ ਅੰਦਰ ਕਾਂਗਰਸ ਸਰਕਾਰ ਆਉਣ ਤੇ 'ਆਪ' ਸਰਕਾਰ ਦੇ ਰਾਜ ਜੋ ਵੀ ਧੱਕੇਸ਼ਾਹੀਆਂ ਹੋਈਆਂ ਹਨ ਉਨ੍ਹਾਂ ਦਾ ਪੂਰਾ ਹਿਸਾਬ ਲਿਆ ਜਾਵੇਗਾ ਅਤੇ ਲੋਕਾਂ ਨੂੰ ਪੂਰਾ ਇਨਸਾਫ਼ ਮਿਲੇਗਾ | ਬਲਾਕ ਪ੍ਰਧਾਨ ਪ੍ਰੇਮ ਸਿੰਘ ਸੇਖੋਂ ਬਾਸੀਆਂ, ਪ੍ਰਧਾਨ ਮਨਜੀਤ ਸਿੰਘ ਹੰਬੜਾਂ, ਸਾਬਕਾ ਸਰਪੰਚ ਭੁਪਿੰਦਰਪਾਲ ਸਿੰਘ ਚਾਵਲਾ ਨੇ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਉਮੀਦਵਾਰ ਵੋਟਰਾਂ ਦੇ ਮਿਲ ਰਹੇ ਸਹਿਯੋਗ ਸਦਕਾ ਸ਼ਾਨਦਾਰ ਜਿੱਤ ਦਰਜ ਕਰਨਗੇ | ਕਾਂਗਰਸ 'ਚ ਸ਼ਾਮਿਲ ਹੋਏ ਨੰਬਰਦਾਰ ਰਛਪਾਲ ਸਿੰਘ ਹਾਂਸ, ਨੰਬਰਦਾਰ ਜਸਵਿੰਦਰ ਹਾਂਸ, ਪੰਚ ਭਗਵੰਤ ਸਿੰਘ ਹਾਂਸ, ਪੰਚ ਨਿਰਮਲ ਸਿੰਘ ਸੰਧੀ, ਸਾਬਕਾ ਪੰਚ ਜਗਜੀਤ ਸਿੰਘ, ਮੇਵਾ ਸਿੰਘ ਧਾਲੀਵਾਲ, ਜਗਜੀਤ ਸਿੰਘ ਖਹਿਰਾ, ਗੁਰਪ੍ਰੀਤ ਸਿੰਘ ਧਾਲੀਵਾਲ, ਕਾਲਾ ਅਹੂਜਾ, ਸਾਬਕਾ ਪੰਚ ਹਰਿੰਦਰ ਸਿੰਘ, ਸਾਬਕਾ ਪੰਚ ਜਗਦੀਸ਼ ਸਿੰਘ ਅਹੂਜਾ, ਦਵਿੰਦਰ ਸਿੰਘ ਅਹੂਜਾ, ਨੰਦ ਸਿੰਘ ਹਾਂਸ, ਗੋਰਾ ਧਾਲੀਵਾਲ, ਹਰਸ਼ਪ੍ਰੀਤ ਸਿੰਘ ਹਾਂਸ, ਨੌਰੰਗ ਸਿੰਘ ਹਾਂਸ, ਸੁਖਜੀਤ ਸਿੰਘ ਸੁੱਖਾ, ਸਾਵਣ ਸਿੰਘ ਧਾਲੀਵਾਲ, ਰਾਜਾ ਹਾਂਸ, ਜਗਪਾਲ ਸਿੰਘ ਹਾਂਸ, ਕੁਲਦੀਪ ਸਿੰਘ, ਨਾਹਰ ਸਿੰਘ ਧਾਲੀਵਾਲ ਸਮੇਤ ਹੋਰ ਨੌਜਵਾਨਾਂ ਨੇ ਕਿਹਾ ਕਿ ਉਹ ਕਾਂਗਰਸ ਦੇ ਉਮੀਦਵਾਰਾਂ ਦੀ ਜਿੱਤ ਨੂੰ ਯਕੀਨੀ ਬਣਾਉਣਗੇ | ਇਸ ਮੌਕੇ ਸਾਬਕਾ ਸਰਪੰਚ ਉਜਾਗਰ ਸਿੰਘ, ਕਾਂਗਰਸੀ ਆਗੂ ਕੁਲਦੀਪ ਸਿੰਘ ਧਾਲੀਵਾਲ, ਪ੍ਰਭਜੀਤ ਸਿੰਘ ਚਾਵਲਾ, ਸਾਬਕਾ ਸਰਪੰਚ ਬਲਵੰਤ ਸਿੰਘ ਰਾਣਕੇ, ਸਾਬਕਾ ਸਰਪੰਚ ਪ੍ਰੀਤਮ ਸਿੰਘ ਆਲੀਵਾਲ, ਸਾਬਕਾ ਸਰਪੰਚ ਜਗੀਰ ਸਿੰਘ ਵਲੀਪੁਰ, ਨੰਬਰਦਾਰ ਗੁਰਚਰਨ ਸਿੰਘ, ਪੰਚ ਰੇਸ਼ਮ ਸਿੰਘ ਗਰਚਾ, ਜਗਮਿੰਦਰ ਸਿੰਘ ਜੱਗਾ, ਹਰਜੀਤ ਸਿੰਘ ਧਾਲੀਵਾਲ, ਹਰਵੀਰ ਸਿੰਘ ਘਮਣੇਵਾਲ, ਕੁਲਦੀਪ ਸਿੰਘ ਮਾਨ, ਗੁਰਮੁੱਖ ਸਿੰਘ, ਕਰਨੈਲ ਸਿੰਘ ਆਲੀਵਾਲ, ਕੇਹਰ ਸਿੰਘ ਬਾਣੀਏਵਾਲ, ਮਨੀ ਧਾਲੀਵਾਲ, ਹਰਨੇਕ ਸਿੰਘ, ਡਾ: ਪ੍ਰੀਤਮ ਸਿੰਘ ਬਾਣੀਏਵਾਲ, ਭਜਨ ਸਿੰਘ ਬਾਣੀਏਵਾਲ, ਕੈਪਟਨ ਅਮਰਜੀਤ ਸਿੰਘ ਘਮਣੇਵਾਲ, ਮਨਪ੍ਰੀਤ ਸਿੰਘ ਭੰਗੂ ਆਦਿ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਅੱਡਾ ਚੌਂਕੀਮਾਨ ਵਿਖੇ ਚੋਣਾਂ ਲਈ ਖੋਲੇ੍ਹ ਦਫ਼ਤਰ ਦਾ ਵੜਿੰਗ ਨੇ ਕੀਤਾ ਉਦਘਾਟਨ ਅਗਲੀ ਖ਼ਬਰ ਹਲਕਾ ਦਾਖਾ 'ਚ ਇਯਾਲੀ ਚੋਣ ਮੁਹਿੰਮ ਵਿਚ ਮੋਹਰੀ ਬਣੇ
Ad Position 24