27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਹਲਕਾ ਦਾਖਾ 'ਚ ਇਯਾਲੀ ਚੋਣ ਮੁਹਿੰਮ ਵਿਚ ਮੋਹਰੀ ਬਣੇ

Ad Position 21
No active advertisement
ਦਾਖਾ ਪੰਚਾਇਤ ਸੰਮਤੀ ਲਈ ਆਪਣੇ ਉਮੀਦਵਾਰ ਵੀਰਪਾਲ ਕੌਰ ਸੇਖੋਂ ਨੂੰ ਵੋਟ ਦੀ ਅਪੀਲ ਸਮੇਂ ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ ਨਾਲ ਚੇਅਰਮੈਨ ਅਮਰਜੀਤ ਸਿੰਘ, ਦਾਖਾ ਸਰਪੰਚ ਜਗਜੀਤ ਸਿੰਘ, ਇਕਬਾਲ ਸਿੰਘ ਬਾਲੀ, ਜਥੇਦਾਰ ਗੁਰਦੇਵ ਸਿੰਘ ਭੱਟੀਆ, ਸਰਪੰਚ ਲਖਵੀਰ ਸਿੰਘ, ਹੋਰ | ਤਸਵੀਰ: ਕ੍ਰਿਪਾਲ ਹੰਬੜਾਂ <br/> 08-12-2025
ਮੁੱਲਾਂਪੁਰ-ਦਾਖਾ, 7 ਦਸੰਬਰ (ਨਿਰਮਲ ਸਿੰਘ ਧਾਲੀਵਾਲ)-ਦਸੰਬਰ 14 ਨੂੰ ਹੋਣ ਵਾਲੀਆਂ ਜ਼ਿਲ੍ਹਾ ਪੀ੍ਰਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਹਲਕਾ ਦਾਖਾ ਐੱਮ.ਐੱਲ.ਏ ਮਨਪ੍ਰੀਤ ਸਿੰਘ ਇਯਾਲੀ ਆਉਂਦੀਆਂ ਵਿਧਾਨ ਸਭਾ ਚੋਣਾਂ ਦਾ ਅਧਾਰ ਅਤੇ ਪੈਮਾਨਾ ਮੰਨ ਕੇ ਬਲਾਕ ਮੁੱਲਾਂਪੁਰ ਅਧੀਨ 25 ਸੰਮਤੀ ਜ਼ੋਨਾਂ ਲਈ ਸਮੁੱਚੇ ਉਮੀਦਵਾਰਾਂ ਦੇ ਨਾਲ ਜ਼ਿਲ੍ਹਾ ਪ੍ਰੀਸ਼ਦ ਜੋਨ ਮੋਹੀ, ਪੁੜੈਣ, ਹਾਂਸ ਕਲਾਂ ਲਈ ਚੋਣ ਮੁਹਿੰਮ ਦੇ ਖੁਦ ਮੋਹਰੀ ਬਣੇ ਹੋਏ ਹਨ | ਜ਼ਿਲ੍ਹਾ ਪ੍ਰੀਸ਼ਦ ਜ਼ੋਨ ਮੋਹੀ ਲਈ ਉਮੀਦਵਾਰ ਪ੍ਰਦੀਪ ਕੌਰ ਲਤਾਲਾ, ਜ਼ਿਲ੍ਹਾ ਪ੍ਰੀਸ਼ਦ ਜੋਨ ਹਾਂਸ ਕਲਾਂ ਲਈ ਇਯਾਲੀ ਸਮਰਥਕ ਉਮੀਦਵਾਰ ਸਾਬਕਾ ਸਰਪੰਚ ਰੂਮੀ ਅਮਨਦੀਪ ਕੌਰ ਪਤਨੀ ਪਾਲੀ ਰੂਮੀ ਦੇ ਨਾਲ ਜ਼ਿਲ੍ਹਾ ਪ੍ਰੀਸ਼ਦ ਜੋਨ ਪੁੜੈਣ ਉਮੀਦਵਾਰ ਜਥੇਦਾਰ ਗੁਰਮੀਤ ਸਿੰਘ ਹਾਂਸ ਸਿੱਧਵਾ ਬੇਟ ਤਿੰਨਾਂ ਦੇ ਚੋਣ ਨਿਸ਼ਾਨ ਟਰੱਕ ਲਈ ਵੋਟ ਦੀ ਮੰਗ ਕਰਦਿਆਂ ਕਿਹਾ ਕਿ ਪੰਥਕ ਕੌਂਸਲ ਦੀ ਅਗਵਾਈ ਹੇਠ ਮੁਹਿੰਮ ਸਿੱਖ ਮਸਲਿਆਂ ਅਤੇ ਪੰਜਾਬ ਦੇ ਗੁੰਝਲਦਾਰ ਮਾਮਲਿਆਂ ਨੂੰ ਲੈ ਕੇ ਮੇਰੀ ਪਿਛਲੇ ਸਮੇਂ ਕਾਰਗੁਜਾਰੀ ਦਾ ਅੰਦਾਜ਼ਾ ਇਹ ਚੋਣਾਂ ਬਣਨਗੀਆਂ | ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰਾਂ ਦੇ ਚੋਣ ਨਿਸ਼ਾਨ ਟਰੱਕ, ਪੰਚਾਇਤ ਸੰਮਤੀ ਉਮੀਦਵਾਰਾਂ ਲਈ ਚੋਣ ਨਿਸ਼ਾਨ ਟਾਰਚ ਨੂੰ ਵੋਟ ਦੀ ਮੰਗ ਕਰਦਿਆਂ ਇਯਾਲੀ ਨੇ ਕਿਹਾ ਕਿ ਚੋਣਾਂ ਪਾਰਦਰਸ਼ੀ ਹੋਣ ਹਲਕਾ ਦਾਖਾ 'ਚ ਬਲਾਕ ਮੁੱਲਾਂਪੁਰ ਲਈ ਪੰਚਾਇਤ ਸੰਮਤੀ ਚੇਅਰਮੈਨ ਸਾਡਾ ਬਣੇਗਾ, ਇਸ ਲਈ ਸਾਰੇ ਸੰਮਤੀ ਉਮੀਦਵਾਰ ਜਿਤਾਉਣ ਲਈ ਹਰ ਜ਼ੋਨ ਦੇ ਹਰ ਪਿੰਡ ਵੋਟਰ ਨਾਲ ਚੋਣ ਨਿਸ਼ਾਨ ਟਾਰਚ/ਟਰੱਕ ਨੂੰ ਵੋਟ ਲਈ ਅਪੀਲ ਹੋਵੇਗੀ | ਪੰਚਾਇਤ ਸੰਮਤੀ ਜ਼ੋਨ ਦਾਖਾ ਲਈ ਆਪਣੇ ਉਮੀਦਵਾਰ ਵੀਰਪਾਲ ਕੌਰ ਦਾਖਾ ਅਤੇ ਜ਼ੋਨ ਬਸੈਮੀ ਲਈ ਉਮੀਦਵਾਰ ਲਖਵਿੰਦਰ ਸਿੰਘ ਦੇਤਵਾਲ ਲਈ ਐੱਮ.ਐੱਲ.ਏ ਮਨਪ੍ਰੀਤ ਸਿੰਘ ਇਯਾਲੀ, ਹਰਵੀਰ ਸਿੰਘ ਇਯਾਲੀ, ਸਰਪੰਚ ਦਾਖਾ ਜਗਜੀਤ ਸਿੰਘ ਭੋਲਾ, ਸਾਬਕਾ ਸਰਪੰਚ ਗੁਰਜੀਤ ਸਿੰਘ, ਪਰਵੰਤ ਸਿੰਘ ਸੇਖੋਂ ਕੈਨੇਡਾ, ਚੇਅਰਮੈਨ ਅਮਰਜੀਤ ਸਿੰਘ, ਸਿਮਰਨ ਸੇਖੋਂ, ਇਕਬਾਲ ਸਿੰਘ ਬਾਲੀ, ਜਥੇਦਾਰ ਗੁਰਦੇਵ ਸਿੰਘ ਭੱਟੀਆਂ, ਸਤਨਾਮ ਸਿੰਘ ਭੱਟੀਆਂ, ਪ੍ਰਧਾਨ ਜੀਤ ਸਿੰਘ ਭੱਟੀਆਂ, ਸਰਪੰਚ ਲਖਵੀਰ ਸਿੰਘ ਮਾਹਲ, ਜਸਵੀਰ ਸਿੰਘ ਬੇਪ੍ਰਵਾਹ, ਹੋਰਨਾ ਵਲੋਂ ਟਾਰਚ ਚੋਣ ਨਿਸ਼ਾਨ ਲਈ ਵੋਟ ਦੀ ਮੰਗ ਕੀਤੀ |
Ad Position 22
No active advertisement
ਪਿਛਲੀ ਖ਼ਬਰ ਵਲੀਪੁਰ ਕਲਾਂ 'ਚ ਹਾਂਸ ਪਰਿਵਾਰ ਤੇ ਕਈ ਹੋਰ ਕੈਪਟਨ ਸੰਧੂ ਦੀ ਅਗਵਾਈ ਹੇਠ ਕਾਂਗਰਸ 'ਚ ਸ਼ਾਮਿਲ ਅਗਲੀ ਖ਼ਬਰ ਹਰ ਸਿੱਖ ਆਪਣੀ ਹੱਕ ਸੱਚ ਦੀ ਕਮਾਈ ਤੇ ਸੁਆਸਾਂ ਦਾ ਦਸਵੰਧ ਕੱਢੇ-ਸੰਤ ਬਾਬਾ ਗੁਰਜੀਤ ਸਿੰਘ ਨਾਨਕਸਰ
Ad Position 24