27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਸਨਮਤੀ ਸਕੂਲ ਦੀ ਹਾਕੀ ਟੀਮ ਦਾ ਜ਼ਿਲ੍ਹਾ ਪੱਧਰੀ ਮੁਕਾਬਲਿਆਂ 'ਚ ਪਹਿਲਾ ਸਥਾਨ

Ad Position 21
No active advertisement
ਅਜੀਤ ਡੈਸਕ 08-12-2025
ਜਗਰਾਉਂ, 7 ਦਸੰਬਰ (ਵਿਨੋਦ ਕੁਮਾਰ)-ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜਗਰਾਉਂ ਦੇ ਵਿਦਿਆਰਥੀਆਂ ਨੇ ਸਿੱਖਿਆ ਦੇ ਖੇਤਰ ਦੇ ਨਾਲ-ਨਾਲ ਖੇਡ ਜਗਤ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜ਼ਿਲ੍ਹਾ ਪੱਧਰ 'ਤੇ ਹੋਈਆਂ ਖੇਡਾਂ ਵਿਚ ਹਾਕੀ ਮੁਕਾਬਲਿਆਂ ਦੌਰਾਨ ਸਕੂਲ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਮੈਡਮ ਸੁਪਿ੍ਆ ਖੁਰਾਣਾ ਨੇ ਦੱਸਿਆ ਕਿ ਅੰਡਰ-11 ਵਿਚੋਂ ਹਾਕੀ ਦੀ ਲੜਕਿਆਂ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਸਨਮਾਨ ਚਿੰਨ੍ਹ ਦੇ ਨਾਲ 12 ਸੋਨ ਤਗਮੇ ਹਾਸਲ ਕੀਤੇ | ਇਸ ਮੌਕੇ ਪਿ੍ੰਸੀਪਲ ਮੈਡਮ ਸੁਪਿ੍ਆ ਖੁਰਾਣਾ, ਪ੍ਰਧਾਨ ਰਮੇਸ਼ ਜੈਨ ਅਤੇ ਸੈਕਟਰੀ ਮਹਾਂਵੀਰ ਜੈਨ ਨੇ ਜਿੱਤਣ ਵਾਲੇ ਖਿਡਾਰੀਆਂ ਨੂੰ ਵਧਾਈ ਦਿੱਤੀ | ਉਨ੍ਹਾਂ ਨੇ ਦੱਸਿਆ ਕਿ ਸਾਡੇ ਸਕੂਲ ਦੀ ਹਾਕੀ ਦੀ ਟੀਮ ਵਿਚੋਂ ਪੰਜਵੀਂ ਜਮਾਤ ਦਾ ਮਨਿੰਦਰ ਸਿੰਘ, ਪਵਨਦੀਪ ਸਿੰਘ, ਨਵਜੋਤ ਸਿੰਘ ਅਤੇ ਤੀਜੀ ਜਮਾਤ ਦਾ ਮਨਿੰਦਰ ਸਿੰਘ ਨੇ ਰਾਜ ਪੱਧਰ ਲਈ ਚੁਣੇ ਗਏ ਹਨ | ਇਸ ਜਿੱਤ ਦਾ ਪੂਰਾ ਸਿਹਰਾ ਡੀ.ਪੀ ਅਧਿਆਪਕਾ ਮੈਡਮ ਕੁਲਵਿੰਦਰ ਕੌਰ, ਇੰਦਰਜੀਤ ਸਿੰਘ ਅਤੇ ਮੈਡਮ ਬਬੀਤਾ ਕੁਮਾਰੀ ਨੂੰ ਜਾਂਦਾ ਹੈ, ਜਿੰਨ੍ਹਾਂ ਦੀ ਮਿਹਨਤ ਸਦਕਾ ਵਿਦਿਆਰਥੀ ਸਿਖਰ 'ਤੇ ਪਹੁੰਚੇ | ਜਗਰਾਉਂ ਬਲਾਕ ਦੇ ਇੰਚਾਰਜ ਹਰਵਿੰਦਰ ਸਿੰਘ ਨੇ ਪੂਰੀ ਟੀਮ ਅਤੇ ਸਕੂਲ ਦੇ ਸਟਾਫ਼ ਨੂੰ ਇਸ ਜਿੱਤ ਲਈ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਪ੍ਰਾਇ: ਸਕੂਲ ਹੰਬੜਾਂ ਵਿਖੇ ਬਲਾਕ ਪੱਧਰੀ ਦਿਵਿਆਂਗ ਸੰਬੰਧੀ ਜਾਗਰੂਕਤਾ ਰੈਲੀ ਅਗਲੀ ਖ਼ਬਰ ਸ਼ਾਂਤੀ ਦੇਵੀ ਮੈਮੋਰੀਅਲ ਪਬਲਿਕ ਹਾਈ ਸਕੂਲ ਸਿੱਧਵਾਂ ਬੇਟ ਦਾ ਸਾਲਾਨਾ ਇਨਾਮ ਵੰਡ ਸਮਾਰੋਹ
Ad Position 24