27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਸਰਕਾਰੀ ਪ੍ਰਾਇ: ਸਕੂਲ ਹੰਬੜਾਂ ਵਿਖੇ ਬਲਾਕ ਪੱਧਰੀ ਦਿਵਿਆਂਗ ਸੰਬੰਧੀ ਜਾਗਰੂਕਤਾ ਰੈਲੀ

Ad Position 21
No active advertisement
ਅਜੀਤ ਡੈਸਕ 08-12-2025
ਹੰਬੜਾਂ, 7 ਦਸੰਬਰ (ਮੇਜਰ ਹੰਬੜਾਂ)-ਸਰਕਾਰੀ ਪ੍ਰਾਇਮਰੀ ਸਕੂਲ ਹੰਬੜਾਂ ਵਿਖੇ ਮੁੱਖ ਅਧਿਆਪਕਾ ਮੈਡਮ ਹਰਮੀਤ ਕੌਰ ਦੀ ਅਗਵਾਈ ਹੇਠ ਦਿਵਿਆਂਗ ਬੱਚਿਆਂ ਦੇ ਹੋਏ ਬਲਾਕ ਪੱਧਰੀ ਸਮਾਗਮ ਸਮੇਂ ਬੀ.ਪੀ.ਈ.ਓ. ਰਮਨਦੀਪ ਸਿੰਘ ਸੰਧੂ, ਸੈਂਟਰ ਹੈੱਡ ਟੀਚਰ ਜਸਪਾਲ ਸਿੰਘ ਭੱਠਾਧੂਹਾ, ਸੈਂਟਰ ਹੈੱਡ ਟੀਚਰ ਰਛਪਾਲ ਸਿੰਘ ਈਸੇਵਾਲ ਨੇ ਸ਼ਮੂਲੀਅਤ ਕੀਤੀ | ਬਲਾਕ ਪੱਧਰੀ ਮਨਾਏ ਗਏ ਵਿਸ਼ਵ ਦਿਵਿਆਂਗ ਦਿਵਸ ਸਬੰਧੀ ਬੱਚਿਆਂ ਅਤੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਬੀ.ਪੀ.ਈ.ਓ. ਸੰਧੂ ਨੇ ਇਸ ਸਮੱਸਿਆ ਨਾਲ ਜੂਝ ਰਹੇ ਵਿਦਿਆਰਥੀਆਂ ਅਤੇ ਵਿਅਕਤੀਆਂ ਦੇ ਹੌਂਸਲੇ ਅਤੇ ਪੱਕੇ ਇਰਾਦਿਆਂ ਦੀ ਤਾਰੀਫ਼ ਕੀਤੀ | ਸੈਂਟਰ ਹੈੱਡ ਟੀਚਰ ਰਛਪਾਲ ਸਿੰਘ ਈਸੇਵਾਲ, ਮੁੱਖ ਅਧਿਆਪਕਾ ਹਰਮੀਤ ਕੌਰ ਨੇ ਵੱਖ-ਵੱਖ ਸਕੂਲਾਂ ਤੋਂ ਆਏ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਸਵਾਗਤ ਕੀਤਾ ਤੇ ਮਾਪਿਆਂ ਨੂੰ ਦਿਵਿਆਂਗ ਦਿਵਸ ਬਾਰੇ ਜਾਗਰੂਕ ਕੀਤਾ | ਇਸ ਮੌਕੇ ਸਕੂਲੀ ਬੱਚਿਆਂ ਅਤੇ ਮਾਪਿਆਂ ਵਲੋਂ ਹੰਬੜਾਂ ਕਸਬੇ ਵਿਚ ਦਿਵਿਆਂਗ ਸਬੰਧੀ ਜਾਗਰੂਕਤਾ ਚੇਤਨਾ ਮਾਰਚ ਕੱਢਿਆ ਗਿਆ, ਜਿਸ ਨੂੰ ਬੀ.ਪੀ.ਈ.ਓ. ਸੰਧੂ, ਸੈਂਟਰ ਹੈੱਡ ਟੀਚਰ ਭੱਠਾਧੂਹਾ, ਈਸੇਵਾਲ ਤੇ ਹਰਮੀਤ ਕੌਰ ਨੇ ਝੰਡੀ ਦਿਖਾਕੇ ਰਵਾਨਾ ਕੀਤਾ | ਇਸ ਮੌਕੇ ਵਿਸ਼ੇਸ਼ ਲੋੜਾਂ ਨਾਲ ਸਬੰਧਿਤ ਬਲਾਕ ਕੋਆਰਡੀਨੇਟਰ ਮੈਡਮ ਗੁਰਪ੍ਰੀਤ ਕੌਰ, ਮਾ. ਸੁਖਦੀਪ ਸਿੰਘ ਢਿੱਲੋਂ, ਮਾ. ਦਵਿੰਦਰ ਸਿੰਘ, ਮਾ. ਸਤਨਾਮ ਸਿੰਘ,.ਮੈਡਮ ਮੌਸਮੀ, ਮੈਡਮ ਰਮਨਦੀਪ ਕੌਰ, ਮੈਡਮ ਹਰਪ੍ਰੀਤ ਕੌਰ, ਮੈਡਮ ਭਜਨ ਕੌਰ ਕਲੇਰ ਸਮੇਤ ਹੋਰ ਵਿਦਿਆਰਥੀ ਤੇ ਮਾਪੇ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਗੁੜੇ ਵਿਖੇ ਖੋ-ਖੋ ਲੜਕੀਆਂ ਲਈ ਇਕ ਕੈਂਪ ਅਗਲੀ ਖ਼ਬਰ ਸਨਮਤੀ ਸਕੂਲ ਦੀ ਹਾਕੀ ਟੀਮ ਦਾ ਜ਼ਿਲ੍ਹਾ ਪੱਧਰੀ ਮੁਕਾਬਲਿਆਂ 'ਚ ਪਹਿਲਾ ਸਥਾਨ
Ad Position 24