ਚੌਂਕੀਮਾਨ, 7 ਦਸੰਬਰ (ਤੇਜਿੰਦਰ ਸਿੰਘ ਚੱਢਾ)-ਸਰਕਾਰੀ ਪ੍ਰਾਇਮਰੀ ਸਕੂਲ ਗੁੜੇ ਵਿਖੇ ਖੋ-ਖੋ ਲੜਕੀਆਂ ਲਈ ਰਾਜ ਪੱਧਰੀ ਕੈਂਪ ਦਾ ਆਯੋਜਿਨ ਕੀਤਾ ਗਿਆ, ਜਿਸ ਦਾ ਉਦਘਾਟਨ ਸੀ.ਐੱਚ.ਟੀ. ਮੈਡਮ ਅੰਮਿ੍ਤਪਾਲ ਕੌਰ ਵਲੋਂ ਕੀਤਾ ਗਿਆ | ਇਸ ਮੌਕੇ ਕੈਂਪ ਵਿਚ ਵਿਸ਼ੇਸ਼ ਤੌਰ 'ਤੇ ਸਾਬਕਾ ਸਰਪੰਚ ਮਲਵਿੰਦਰ ਸਿੰਘ ਗੁੜੇ, ਮਾ: ਭਵਨਦੀਪ ਸਿੰਘ ਮਾਨ ਤੇ ਹਰਪਿੰਦਰ ਸਿੰਘ ਮਾਨ ਨੇ ਪਹੁੰਚ ਕੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ ਤੇ ਨਗਦ ਰਾਸ਼ੀ ਦੇ ਕੇ ਬੱਚਿਆਂ ਦੀ ਹੌਂਸਲਾ ਅਫ਼ਜਾਈ ਕੀਤੀ | ਇਸ ਮੌਕੇ ਮਾ: ਕੁਲਦੀਪ ਸਿੰਘ ਗੁੜੇ ਨੇ ਦੱਸਿਆ ਕਿ ਇਸ ਕੈਂਪ ਵਿਚ ਰਾਜ ਪੱਧਰੀ ਮੁਕਾਬਲਿਆਂ ਲਈ ਬੱਚਿਆਂ ਦੀ ਚੋਣ ਵੀ ਕੀਤੀ ਗਈ | ਇਸ ਮੌਕੇ ਮੈਡਮ ਸੁਰਿੰਦਰ ਕੌਰ ਨੇ ਬਾਹਰੋਂ ਆਏ ਮਹਿਮਾਨਾਂ ਸਮੇਤ ਬੱਚਿਆਂ ਦੀ ਹੌਂਸਲਾ ਅਫ਼ਜਾਈ ਕਰਨ ਵਾਲੇ ਸੱਜਣਾਂ ਦਾ ਧੰਨਵਾਦ ਕੀਤਾ | ਇਸ ਮੌਕੇ ਪਰਮਿੰਦਰ ਸਿੰਘ ਗੁੱਜਰਵਾਲ, ਜਸਵਿੰਦਰ ਸਿੰਘ, ਸੁਰਿੰਦਰ ਦਾਸ, ਕੁਲਦੀਪ ਕੌਰ ਹਠੂਰ, ਗੁਰਮੀਤ ਸਿੰਘ ਭੁਮਾਲ, ਰਮੇਸ਼ ਕੁਮਾਰ, ਬਹਾਦਰ ਸਿੰਘ ਫੌਜੀ, ਬਲਵੀਰ ਕੌਰ, ਜਸਵੀਰ ਕੌਰ, ਹਰਜਿੰਦਰ ਕੌਰ, ਵੀਰਪਾਲ ਸਿੰਘ, ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ |