ਜੋਧਾਂ, 7 ਦਸੰਬਰ (ਗੁਰਵਿੰਦਰ ਸਿੰਘ ਹੈਪੀ)-ਧਾਰਮਿਕ ਸ਼ਖ਼ਸੀਅਤ ਭਾਈ ਰਣਧੀਰ ਸਿੰਘ ਜੀ ਦੇ ਪਿੰਡ ਨਾਰੰਗਵਾਲ ਵਿਖੇ ਉਨ੍ਹਾਂ ਦੇ ਨਾਂਅ 'ਤੇ ਬਣੀ ਲਾਇਬ੍ਰੇਰੀ ਵਿਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਇਸ ਮੌਕੇ ਉਘੇ ਨਾਟਕਕਾਰ ਡਾ. ਸੋਮਪਾਲ ਹੀਰਾ ਨੇ ਡਾ. ਕੁਲਦੀਪ ਸਿੰਘ ਦੀਪ ਦੇ ਲਿਖੇ ਨਾਟਕ 'ਛੱਲਾ' ਦੀ ਪੇਸ਼ਕਾਰੀ ਕੀਤੀ | ਗੁਰਦੁਆਰਾ ਅਕਾਲੀ ਵਾਲਾ ਸਾਹਿਬ ਦੇ ਲੰਗਰ ਹਾਲ ਵਿਚ ਹੋਏ ਸਮਾਗਮ ਦਾ ਪ੍ਰਬੰਧ ਭਾਈ ਸਾਹਿਬ ਰਣਧੀਰ ਸਿੰਘ ਯਾਦਗਾਰੀ ਲਾਇਬ੍ਰੇਰੀ ਦੇ ਪ੍ਰਬੰਧਕਾਂ ਹਰਵਿੰਦਰ ਸਿੰਘ ਗਰੇਵਾਲ, ਡਾ. ਮਨਦੀਪ ਕੌਰ ਰਾਏ, ਗੁਰਵਿੰਦਰ ਸਿੰਘ ਗਰੇਵਾਲ, ਬਲਵਿੰਦਰ ਸਿੰਘ ਗਰੇਵਾਲ, ਮਾ: ਇੰਦਰਜੀਤ ਸਿੰਘ, ਮਾ: ਅਮਰੀਕ ਸਿੰਘ, ਮਾ: ਪਰਮਜੀਤ ਸਿੰਘ. ਅਮਰਪ੍ਰੀਤ ਸਿੰਘ ਗੁੱਜਰਵਾਲ, ਮਨਜੀਤ ਸਿੰਘ ਨੇ ਸਾਂਝੇ ਤੌਰ 'ਤੇ ਕੀਤਾ ¢ ਲਾਇਬ੍ਰੇਰੀ ਕਮੇਟੀ ਨੇ ਦੱਸਿਆ ਕਿ ਇਹ ਸਮਾਗਮ ਜਿੱਥੇ ਨੌਜਵਾਨਾਂ ਨੂੰ ਪੜ੍ਹਨ ਦੀ ਆਦਤ ਪਾ ਕੇ ਕਿਤਾਬਾਂ ਨਾਲ ਜੋੜਨਾ ਹੈ, ਉਥੇ ਹੋ ਰਹੇ ਪ੍ਰਵਾਸ ਦੇ ਕਾਰਨਾਂ ਅਤੇ ਉਸ ਦੇ ਹੱਲ ਲਈ ਨਾਟਕ ਰਾਹੀਂ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨਾ ਹੈ | ਇਸ ਮੌਕੇ ਡਾ: ਸੋਮਪਾਲ ਹੀਰਾ ਦੇ ਵਲੋਂ ਖੇਡੇ ਗਏ ਨਾਟਕ ਨੇ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ | ਪ੍ਰਬੰਧਕਾਂ ਵਲੋਂ ਬੱਚਿਆਂ ਅਤੇ ਡਾ. ਸੋਮਪਾਲ ਦਾ ਸਨਮਾਨ ਵੀ ਕੀਤਾ ਗਿਆ | ਨਾਟਕ ਦੇਖਣ ਲਈ ਵਿਸ਼ੇਸ਼ ਤੌਰ 'ਤੇ ਪਬਲਿਕ ਸਕੂਲ ਨਾਰੰਗਵਾਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਰੰਗਵਾਲ, ਸਰਕਾਰੀ ਸਕੂਲ ਮਹਿਮਾ ਸਿੰਘ ਵਾਲਾ, ਸਰਕਾਰੀ ਸਕੂਲ ਕਿਲ੍ਹਾ ਰਾਏਪੁਰ ਦੇ ਵਿਦਿਆਰਥੀ ਅਤੇ ਅਧਿਆਪਕ ਹਾਜ਼ਰ ਹੋਏ | ਇਸ ਮੌਕੇ ਨੌਜਵਾਨਾਂ ਵਿਚ ਪੁਸਤਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਸੁਮਨਦੀਪ ਕੌਰ ਅਤੇ ਨੇਹਾ ਨਾਯਾਬ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਦੀਪ ਪਬਲੀਕੇਸ਼ਨ ਸਮਰਾਲਾ ਵਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ | ਇਸ ਮੌਕੇ ਭੁਪਿੰਦਰ ਸਿੰਘ ਗਰੇਵਾਲ, ਸਰਪੰਚ ਮਨਜਿੰਦਰ ਸਿੰਘ, ਮਾ: ਹਰੀਸ਼ ਮੋਦਗਿਲ, ਮਦਨ ਲਾਲ ਸ਼ਰਮਾ, ਲਵਪ੍ਰੀਤ ਕੌਰ, ਪੰਚ ਨਵਨੀਤ ਕੌਰ, ਪੰਚ ਕਰਮਜੀਤ ਕੌਰ, ਪੰਚ ਜਸਪ੍ਰੀਤ ਕੌਰ, ਪੰਚ ਬਲਜੀਤ ਸਿੰਘ, ਨਵਕਿਰਨ ਕੌਰ, ਨਵਨੀਤ ਕੌਰ ਕਿਲ੍ਹਾ ਰਾਏਪੁਰ, ਪੰਡਿਤ ਯੋਗੇਦਰ ਸ਼ਰਮਾ, ਪ੍ਰੋ. ਗੁਰਪ੍ਰੀਤ ਸਿੰਘ ਕਿਲ੍ਹਾ ਰਾਏਪੁਰ, ਹਰਨੇਕ ਸਿੰਘ ਗੁੱਜਰਵਾਲ, ਜਗਤਾਰ ਸਿੰਘ ਚਕੋਹੀ, ਕੁਲਦੀਪ ਸਿੰਘ ਗਰੇਵਾਲ, ਭਾਈ ਸ਼ਮਸ਼ੇਰ ਸਿੰਘ ਆਸੀ ਕਲਾਂ, ਕੁਲਵਿੰਦਰ ਸਿੰਘ ਮਾਨੂੰਪੁਰ ਆਦਿ ਹਾਜ਼ਰ ਸਨ |