28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਸ਼ਹੀਦ ਭਾਈ ਰੂਪ ਸਿੰਘ ਖਹਿਰਾ ਦੀ 33ਵੀਂ ਬਰਸੀ ਸ਼ਰਧਾ ਨਾਲ ਮਨਾਈ

Ad Position 21
No active advertisement
ਅਜੀਤ ਡੈਸਕ 08-12-2025
ਹਠੂਰ, 7 ਦਸੰਬਰ (ਜਸਵਿੰਦਰ ਸਿੰਘ ਛਿੰਦਾ)-ਸ਼ਹੀਦ ਭਾਈ ਰੂਪ ਸਿੰਘ ਖਹਿਰਾ ਦੀ 33ਵੀਂ ਬਰਸੀ ਨੂੰ ਸਮਰਪਿਤ ਸ਼ਹੀਦ ਬਾਬਾ ਹਾਕਮ ਸਿੰਘ ਦੇ ਅਸਥਾਨ ਗੁਰਦੁਆਰਾ ਅੰਗੀਠਾ ਸਾਹਿਬ ਪਿੰਡ ਦੇਹੜਕਾ ਵਿਖੇ ਸ਼ਹੀਦ ਪਰਿਵਾਰ, ਪ੍ਰਬੰਧਕ ਕਮੇਟੀ, ਨਗਰ ਦੀ ਸੰਗਤ ਤੇ ਪੰਚਾਇਤ ਵਲੋਂ ਧਾਰਮਿਕ ਸਮਾਗਮ ਕਰਵਾਏ ਗਏ | ਸ੍ਰੀ ਸਹਿਜ ਪਾਠਾਂ ਦੇ ਭੋਗ ਉਪਰੰਤ ਸਜੇ ਦੀਵਾਨਾਂ 'ਚ ਰਾਗੀ ਭਾਈ ਮਨਜਿੰਦਰ ਸਿੰਘ ਖ਼ਾਲਸਾ ਹਠੂਰ ਵਾਲਿਆਂ ਨੇ ਵੀਰ ਰਸ ਵਾਲੇ ਗੁਰਬਾਣੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਉੱਚਾਰੇ ਸ਼ਬਦਾਂ ਦੁਆਰਾ ਕੀਰਤਨ ਦੀ ਹਾਜ਼ਰੀ ਲਵਾਈ | ਅਰਦਾਸ ਬੇਨਤੀ ਉਪਰੰਤ ਸ਼ਹੀਦ ਭਾਈ ਰੂਪ ਸਿੰਘ ਖਹਿਰਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਅਤੇ ਮੌਜੂਦਾ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਸਿੱਖ ਕੌਮ ਦਾ ਇਤਿਹਾਸ ਜਿਊਾਦਾ ਇਤਿਹਾਸ ਹੈ | ਸ਼ਹੀਦ ਭਾਈ ਰੂਪ ਸਿੰਘ ਖਹਿਰਾ ਵੀ ਸਿੱਖ ਕੌਮ ਦੇ ਮਹਾਨ ਸ਼ਹੀਦ ਹਨ, ਜਿੰਨ੍ਹਾਂ ਨੇ ਸਿੱਖ ਸੰਘਰਸ਼ 'ਚ ਕੁਰਬਾਨੀ ਦਿੱਤੀ | ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਮੈਂਬਰ ਐੱਸ.ਆਰ. ਕਲੇਰ, ਗੁਰਦੁਆਰਾ ਸ੍ਰੀ ਮੈਹਦੇਆਣਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਕੁਲਵੰਤ ਸਿੰਘ ਲੱਖਾ, ਗਿਆਨੀ ਭਜਨ ਸਿੰਘ ਦੇਹੜਕਾ ਨੇ ਵੀ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਸ਼ਹੀਦ ਭਾਈ ਰੂਪ ਸਿੰਘ ਖਹਿਰਾ ਨੂੰ ਝੂਠੇ ਮੁਕਾਬਲੇ 'ਚ ਸ਼ਹੀਦ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰ ਨੇ ਵੀ ਤਸ਼ੱਦਦ ਝੱਲਣਾ ਪਿਆ | ਗੁਰਦੁਆਰਾ ਅੰਗੀਠਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਬਲਵਿੰਦਰ ਸਿੰਘ ਅਤੇ ਨੰਬਰਦਾਰ ਜਸਵੀਰ ਸਿੰਘ ਸਿੱਧੂ ਨੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਰਾਗੀ ਭਾਈ ਮਨਜਿੰਦਰ ਸਿੰਘ ਖ਼ਾਲਸਾ ਹਠੂਰ ਵਾਲਿਆਂ ਨੂੰ ਸਿਰੋਪਾਉ ਦੇ ਕੇ ਸਨਮਾਨ ਕੀਤਾ | ਸਟੇਜ਼ ਦੀ ਕਾਰਵਾਈ ਗਿਆਨੀ ਭਜਨ ਸਿੰਘ ਨੇ ਚਲਾਈ | ਇਸ ਮੌਕੇ ਜਥੇਦਾਰ ਸੁਖਦੇਵ ਸਿੰਘ ਖਹਿਰਾ, ਬਾਈ ਰਛਪਾਲ ਸਿੰਘ ਚਕਰ, ਜਗਰਾਜ ਸਿੰਘ ਰਾਜਾ ਮਾਣੂੰਕੇ, ਕੈਪਟਨ ਪੂਰਨ ਸਿੰਘ ਗਗੜਾ, ਇੰਜੀਨੀਅਰ ਪ੍ਰਮਿੰਦਰ ਸਿੰਘ ਭੰਮੀਪੁਰਾ, ਅਜੀਤ ਸਿੰਘ ਕੈਨੇਡਾ, ਸੈਕਟਰੀ ਰਾਜਵੀਰ ਸਿੰਘ ਰਾਜਾ ਧਾਲੀਵਾਲ, ਰਵਿੰਦਰ ਕੁਮਾਰ ਰਾਜੂ, ਚਰਨਜੀਤ ਸਿੰਘ ਜਗਰਾਉਂ, ਬੂਟਾ ਸਿੰਘ ਭੰਮੀਪੁਰਾ, ਜਗਦੇਵ ਸਿੰਘ ਭੰਮੀਪੁਰਾ, ਬਹਾਦਰ ਸਿੰਘ ਲੱਖਾ, ਸੰਦੀਪ ਸਿੰਘ ਮੱਲ੍ਹਾ, ਜਸਵਿੰਦਰ ਸਿੰਘ ਲਾਡੀ, ਮਾਤਾ ਮਨਜੀਤ ਕੌਰ ਦੇਹੜਕਾ, ਪਰਮਜੀਤ ਕੌਰ, ਸਰਬਜੀਤ ਕੌਰ (ਸ਼ਹੀਦ ਦੀਆਂ ਭੈਣਾਂ), ਬਲਵਿੰਦਰ ਸਿੰਘ ਖਹਿਰਾ, ਗੁਰਦੇਵ ਸਿੰਘ ਖਹਿਰਾ, ਪ੍ਰਧਾਨ ਬਲਵੰਤ ਸਿੰਘ ਸਿੱਧੂ, ਕਰਮਜੀਤ ਸਿੰਘ ਕੱਕੂ ਸਾਬਕਾ ਸਰਪੰਚ, ਦਲਜੀਤ ਸਿੰਘ ਧਾਲੀਵਾਲ, ਲਛਮਣ ਸਿੰਘ ਖਹਿਰਾ, ਸਰਬਜੀਤ ਸਿੰਘ ਖਹਿਰਾ, ਜਗਦੀਸ਼ ਸਿੰਘ ਨਿੱਕਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪ੍ਰਭ ਆਸਰਾ ਨਿਆਸਰਿਆਂ ਦਾ ਘਰ ਫੇਰੂਰਾਈ ਵਿਖੇ ਲਾਵਾਰਿਸ ਤੇ ਮੰਦਬੁੱਧੀ ਵਿਅਕਤੀ ਨੂੰ ਸ਼ਰਨ ਦਿੱਤੀ ਅਗਲੀ ਖ਼ਬਰ ਨਾਰੰਗਵਾਲ 'ਚ ਭਾਈ ਰਣਧੀਰ ਸਿੰਘ ਯਾਦਗਾਰੀ ਲਾਇਬ੍ਰੇਰੀ ਵਲੋਂ ਸਮਾਗਮ
Ad Position 24