21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵਲੋਂ ਹਲਕਾ ਦਾਖਾ 'ਚ ਆਜ਼ਾਦ ਜੇਤੂ-ਉੱਪ ਜੇਤੂ ਉਮੀਦਵਾਰਾਂ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 19-12-2025
ਮੁੱਲਾਂਪੁਰ-ਦਾਖਾ, 18 ਦਸੰਬਰ (ਨਿਰਮਲ ਸਿੰਘ ਧਾਲੀਵਾਲ)-3 ਜਿਲ੍ਹਾ ਪ੍ਰੀਸ਼ਦ, 25 ਬਲਾਕ ਸੰਮਤੀ ਜ਼ੋਨਾਂ ਲਈ ਵੋਟ ਪੋਲਿੰਗ ਬਾਅਦ ਵੋਟ ਗਿਣਤੀ ਸਮੇਂ ਵਿਧਾਨ ਸਭਾ ਹਲਕਾ ਦਾਖਾ ਐੱਮ.ਐੱਲ.ਏ ਮਨਪ੍ਰੀਤ ਸਿੰਘ ਇਯਾਲੀ ਦੀ ਹਮਾਇਤ ਆਜ਼ਾਦ ਉਮੀਦਵਾਰਾਂ ਦੀ ਹੂੰਝਾਫੇਰ ਜਿੱਤ ਬਾਅਦ ਅੱਜ ਇਯਾਲੀ ਦੇ ਮੰਡੀ ਮੁੱਲਾਂਪੁਰ ਦਫ਼ਤਰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਾ ਰਿਹਾ | ਤਿੰਨੋਂ ਜਿਲ੍ਹਾ ਪ੍ਰੀਸ਼ਦ ਜ਼ੋਨਾਂ ਦੇ ਜੇਤੂ ਉਮੀਦਵਾਰ ਜ਼ੋਨ ਹਾਂਸ ਕਲਾਂ ਅਮਨਦੀਪ ਕੌਰ ਰੂਮੀ, ਜ਼ੋਨ ਮੋਹੀ ਪ੍ਰੋ: ਪ੍ਰਦੀਪ ਕੌਰ ਲਤਾਲਾ, ਜ਼ੋਨ ਪੁੜੈਣ ਗੁਰਮੀਤ ਸਿੰਘ ਹਾਂਸ ਦੇ ਨਾਲ 17 ਸੰਮਤੀ ਜ਼ੋਨਾਂ ਦੇ ਜੇਤੂ ਅਤੇ 8 ਸੰਮਤੀ ਜ਼ੋਨਾਂ ਦੇ ਉੱਪ ਜੇਤੂਆਂ ਦਾ ਐੱਮ.ਐੱਲ.ਏ ਮਨਪ੍ਰੀਤ ਸਿੰਘ ਇਯਾਲੀ ਵਲੋਂ ਸੈਂਕੜੇ ਟਕਸਾਲੀ ਸਮਰਥਕਾਂ ਦੀ ਹਾਜ਼ਰੀ ਵਿਚ ਸਨਮਾਨ ਸਮੇਂ ਟਕਸਾਲੀ ਅਕਾਲੀ ਜਥੇਦਾਰ ਮੱਘਰ ਸਿੰਘ ਬੜੈਚ, ਸ਼੍ਰੋਮਣੀ ਅਕਾਲੀ ਦਲ ਦੇ ਡੈਲੀਗੇਟ ਅਮਰਜੀਤ ਸਿੰਘ ਮੁੱਲਾਂਪੁਰ, ਜਥੇਦਾਰ ਜਗਤਾਰ ਸਿੰਘ ਲਤਾਲਾ, ਹਰਬੀਰ ਸਿੰਘ ਇਯਾਲੀ, ਸਰਪੰਚ ਪਮਾਲ ਬਲਵਿੰਦਰ ਸਿੰਘ, ਸਰਪੰਚ ਪੁੜੈਣ ਜਗਦੀਪ ਸਿੰਘ, ਲਖਵੀਰ ਸਿੰਘ ਦੇਤਵਾਲ, ਹੋਰ ਮੌਜੂਦ ਰਹੇ | ਵਲੰਟੀਅਰ ਟੀਮ ਦੀ ਲਾਮਿਸਾਲ ਇਕੱਤਰਤਾ ਨੂੰ ਸੰਬੋਧਨ ਹੁੰਦਿਆਂ ਐੱਮ.ਐੱਲ.ਏ. ਇਯਾਲੀ ਨੇ ਕਿਹਾ ਕਿ ਮੇਰੇ ਪੰਥਕ ਫ਼ੈਸਲੇ ਨੂੰ ਹਲਕੇ ਦੇ ਵੋਟਰਾਂ ਨੇ ਪ੍ਰਵਾਨ ਕੀਤਾ, ਅੱਗੋਂ ਵੀ ਰਾਜਨੀਤੀ ਤੇ ਪੰਥ ਪ੍ਰਸਤੀ ਦਾ ਸੁਮੇਲ ਕਰਕੇ ਆਗਾਮੀ ਚੋਣਾਂ ਲੜੀਆਂ ਜਾਣਗੀਆਂ | ਸ੍ਰੀ ਅਕਾਲ ਤਖਤ ਸਾਹਿਬ ਦੀ ਫ਼ਸੀਲ ਤੋਂ ਸਿੰਘ ਸਾਹਿਬਾਨਾਂ ਦੁਆਰਾ ਮਿਲੀ ਸੇਵਾ ਨੂੰ ਬਾਖੂਬੀ ਨਿਭਾਉਣ ਵਾਲੇ ਮਨਪ੍ਰੀਤ ਸਿੰਘ ਨੂੰ ਉਸੇ ਸੇੇਵਾ ਦਾ ਫ਼ਲ ਮਿਲਿਆ ਹੈ | ਸਨਮਾਨ ਉਪਰੰਤ ਪੱਤਰਕਾਰ ਨਾਲ ਗੱਲਬਾਤ ਸਮੇਂ ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਕਿਰਸਾਨੀ ਮਾਮਲੇ, ਪੰਥਕ ਮਸਲੇ, ਸ਼੍ਰੋਮਣੀ ਅਕਾਲੀ ਦਲ ਦੀ ਮੁੜ ਸੁਰਜੀਤੀ, ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ, ਡਿਬਰੂਗੜ੍ਹ ਜੇਲ੍ਹ 'ਚ ਬੰਦ ਸਾਂਸਦ ਭਾਈ ਅੰਮਿ੍ਤਪਾਲ ਸਿੰਘ, ਹੋਰ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਆਵਾਜ਼ ਪਹਿਲਾਂ ਵਾਂਗ ਬੁਲੰਦ ਰਹੇਗੀ | ਸ਼੍ਰੋਮਣੀ ਅਕਾਲੀ ਦਲ ਨਾਲ ਚੱਲਦੇ ਵਖਰੇਵਿਆਂ ਨੂੰ ਲੈ ਕੇ ਆਜ਼ਾਦ ਚੋਣਾਂ ਲੜੇ ਜਾਣ ਵਾਲੇ ਫ਼ੈਸਲੇ ਬਾਰੇ ਸਵਾਲ ਦੇ ਜਵਾਬ 'ਚ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਮੇਰੇ ਵਖਰੇਵੇਂ ਸਿਧਾਂਤਕ ਵਖਰੇਵੇਂ ਹਨ, ਨਾ ਕਿਸੇ ਨਿੱਜੀ ਲਾਭ ਲਈ | ਉਨ੍ਹਾਂ ਸਪੱਸ਼ਟ ਕੀਤਾ ਕਿ ਸਿਧਾਂਤਾ ਤੇ ਸੋਚ ਇਕ ਬਣੀ ਤਾਂ ਸ਼੍ਰੋਮਣੀ ਅਕਾਲੀ ਦਲ ਨਾਲ ਮੁੜ ਤੁਰਿਆ ਜਾ ਸਕਦਾ, ਪ੍ਰੰਤੂ ਅਜਿਹੇ ਸਿੱਟੇ ਲਈ ਕੋਈ ਲੰਮੀ ਉਡੀਕ ਨਹੀਂ ਕਰਾਂਗਾ | ਇਯਾਲੀ ਨੇ ਆਪਣੇ ਜੇਤੂ ਉਮੀਦਵਾਰਾਂ ਜਾਂ ਚੰਦ ਵੋਟਾਂ ਨਾਲ ਪਛੜ ਗਏ ਉਮੀਦਵਾਰਾਂ ਨੂੰ ਵਧਾਈ ਦਿੰਦਿਆਂ ਹਲਕੇ ਦੇ ਵੋਟਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ | ਆਗਾਮੀ ਵਿਧਾਨ ਸਭਾ ਚੋਣਾਂ ਲਈ ਸਵਾਲ ਦੇ ਜਵਾਬ 'ਚ ਇਯਾਲੀ ਨੇ ਏਨਾ ਹੀ ਕਿਹਾ ਕਿ ਉਨ੍ਹਾਂ ਚੋਣਾਂ ਦੇ ਨਤੀਜੇ ਹੁਣ ਨਾਲੋਂ ਵੀ ਹੈਰਾਨੀਜਨਕ ਹੋਣਗੇ |
Ad Position 22
No active advertisement
ਪਿਛਲੀ ਖ਼ਬਰ ਜ਼ੋਨ ਪੁੜੈਣ ਤੋਂ ਇਯਾਲੀ ਦੇ ਆਜ਼ਾਦ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਹਾਂਸ ਦੇ ਚੋਣ ਜਿੱਤਣ 'ਤੇ ਸਮਰਥਕਾਂ 'ਚ ਖੁਸ਼ੀ ਦੀ ਲਹਿ... ਅਗਲੀ ਖ਼ਬਰ ਕਾਂਗਰਸੀ ਉਮੀਦਵਾਰ ਹਰਿੰਦਰਜੀਤ ਸਿੰਘ ਚਾਹਲ ਨੂੰ ਜੇਤੂ ਸਰਟੀਫ਼ਿਕੇਟ ਸੌਂਪਿਆ
Ad Position 24