21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਬਲਾਕ ਸੰਮਤੀ ਜ਼ੋਨ ਰਛੀਨ ਤੋਂ ਜੇਤੂ ਰਹੇ ਅਕਾਲੀ ਉਮੀਦਵਾਰ ਹਰਬੰਸ ਸਿੰਘ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 19-12-2025
ਲੋਹਟਬੱਦੀ, 18 ਦਸੰਬਰ (ਕੁਲਵਿੰਦਰ ਸਿੰਘ ਡਾਂਗੋਂ)-ਬਲਾਕ ਸੰਮਤੀ ਰਾਏਕੋਟ ਅਧੀਨ ਅਕਾਲੀਆਂ ਦਾ ਗੜ੍ਹ ਮੰਨੇ ਜਾਂਦੇ ਪਿੰਡ ਮਹੇਰਨਾਂ ਕਲਾਂ ਅਤੇ ਰਛੀਨ 2 ਪਿੰਡਾਂ ਦੇ ਸਾਂਝੇ ਜੋਨ ਰਛੀਨ ਪੁਰਸ਼ (ਰਾਖਵੇਂ) ਲਈ ਕਾਂਗਰਸ ਨੂੰ ਹਰਾ ਕੇ ਜੇਤੂ ਰਹੇ ਹਰਬੰਸ ਸਿੰਘ ਰਛੀਨ ਦਾ ਅੱਜ ਪਿੰਡ ਰਛੀਨ ਵਿਖੇ ਅਕਾਲੀ ਆਗੂਆਂ ਵਲੋਂ ਵਧਾਈ ਦਿੰਦਿਆਂ ਸਨਮਾਨ ਕੀਤਾ ਗਿਆ | ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਸਿਰਫ਼ ਹਰਬੰਸ ਸਿੰਘ ਰਛੀਨ ਹੀ ਜਿੱਤੇ ਹਨ ਜਦਕਿ ਬਾਕੀ ਸਾਰੇ ਉਮੀਦਵਾਰ ਜੇਤੂ ਝੰਡਾ ਲਹਿਰਾਉਣ 'ਚ ਅਜੇ ਵੀ ਅਸਫ਼ਲ ਰਹੇ | ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਜਗਦੀਸ਼ ਸਿੰਘ ਗਰਚਾ ਦੇ ਸਪੁੱਤਰ ਹਰਜਿੰਦਰ ਸਿੰਘ ਬੌਬੀ ਗਰਚਾ ਅਤੇ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ, ਸੁਖਰਾਜ ਸਿੰਘ ਮਹੇਰਨਾਂ ਕਲਾਂ ਪ੍ਰਧਾਨ ਸਰਕਲ ਪੱਖੋਵਾਲ ਨੇ ਉਨ੍ਹਾਂ ਦਾ ਸਨਮਾਨ ਕੀਤਾ | ਇਸ ਮੌਕੇ ਹਰਜਿੰਦਰ ਸਿੰਘ ਬੌਬੀ ਗਰਚਾ ਅਤੇ ਬਲਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਪਿਛਲੇ ਦਹਾਕੇ ਤੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਹੱਕਾਂ ਦੀ ਰਾਖੀ ਕਰਨ ਵਾਲੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਹਰ ਪਾਸੇ ਰਾਹ ਰੋਕਿਆ ਜਾਂਦਾ ਰਿਹਾ ਹੈ | ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਗਰਾਊਾਡ ਜੀਰੋ ਤੋਂ ਉੱਠੇ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਰਾਂ ਵਲੋਂ ਸਹਿਯੋਗ ਦੇਣ 'ਤੇ ਧੰਨਵਾਦ ਕੀਤਾ ਜਾਂਦਾ ਹੈ | ਇਸ ਮੌਕੇ ਨਵ ਨਿਯੁਕਤ ਸੰਮਤੀ ਮੈਂਬਰ ਹਰਬੰਸ ਸਿੰਘ ਰਛੀਨ ਨੇ ਕਿਹਾ ਕਿ ਉਹ ਲੋਕਾਂ ਦੇ ਮਸਲਿਆਂ 'ਤੇ ਗੌਰ ਕਰੇਗਾ | ਇਸ ਮੌਕੇ ਜਗਜੀਤ ਸਿੰਘ ਮਹੇਰਨਾਂ ਕਲਾਂ, ਜਰਨੈਲ ਸਿੰਘ ਰਛੀਨ ਪੀ.ਏ, ਯੂਥ ਆਗੂ ਸਤਵੀਰ ਸਿੰਘ ਰਛੀਨ, ਸ਼ੇਰ ਸਿੰਘ, ਫੌਜੀ ਰਣਜੀਤ ਸਿੰਘ, ਨੰਬਰਦਾਰ ਬਲਵੀਰ ਸਿੰਘ, ਜਗਜੀਤ ਸਿੰਘ, ਦਵਿੰਦਰ ਸਿੰਘ ਬੱਬੂ, ਚਰਨਜੀਤ ਸਿੰਘ ਨੰਬਰਦਾਰ, ਨੌੌਧ ਸਿੰਘ, ਹਰਪਾਲ ਸਿੰਘ, ਪਿ੍ਤਪਾਲ ਸਿੰਘ, ਗੁਰਸੇਵਕ ਸਿੰਘ ਬ੍ਰਹਮਪੁਰ, ਸੁਰਿੰਦਰ ਸਿੰਘ ਸਿੰਦਾ, ਦਰਸ਼ਨ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 30 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ ਅਗਲੀ ਖ਼ਬਰ ਜ਼ੋਨ ਪੁੜੈਣ ਤੋਂ ਇਯਾਲੀ ਦੇ ਆਜ਼ਾਦ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਹਾਂਸ ਦੇ ਚੋਣ ਜਿੱਤਣ 'ਤੇ ਸਮਰਥਕਾਂ 'ਚ ਖੁਸ਼ੀ ਦੀ ਲਹਿ...
Ad Position 24