21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਘਲੋਟੀ ਪਰਿਵਾਰ ਨੂੰ ਸਦਮਾ, ਮਾਤਾ ਸੁਦੇਸ਼ ਗੋਇਲ ਅਕਾਲ ਚਲਾਣਾ ਕਰ ਗਏ

Ad Position 21
No active advertisement
ਅਜੀਤ ਡੈਸਕ 19-12-2025
ਅਹਿਮਦਗੜ੍ਹ, 18 ਦਸੰਬਰ (ਰਵਿੰਦਰ ਪੁਰੀ)-ਇਲਾਕੇ ਦੇ ਪ੍ਰਸਿੱਧ ਕਾਰੋਬਾਰੀ ਘਲੋਟੀ ਪਰਿਵਾਰ ਦੇ ਪੂਜਨੀਕ ਮਾਤਾ ਸੁਦੇਸ਼ ਰਾਣੀ ਘਲੋਟੀ ਵਾਲੇ (ਪਤਨੀ ਸਵ: ਖੇਤ ਪਾਲ ਗੋਇਲ) ਅਕਾਲ ਚਲਾਣਾ ਕਰ ਗਏ | ਰਾਜੀਵ ਗੋਇਲ ਅਤੇ ਸੰਜੀਵ ਸੋਮੀ ਗੋਇਲ ਘਲੋਟੀ ਵਾਲਿਆਂ ਦੇ ਸਤਿਕਾਰਯੋਗ ਮਾਤਾ ਸਵ: ਸੁਦੇਸ਼ ਰਾਣੀ (85) ਜਿੰਨ੍ਹਾਂ ਦਾ ਅੰਤਿਮ ਸੰਸਕਾਰ ਜਗੇੜਾ ਰੋਡ ਸਮਸ਼ਾਨਘਾਟ ਵਿਖੇ ਕੀਤਾ ਗਿਆ | ਜਿੱਥੇ ਨਾਮਵਰ ਸ਼ਖ਼ਸੀਅਤਾਂ ਅਤੇ ਵੱਡੀ ਗਿਣਤੀ ਵਿਚ ਪਹੁੰਚੇ ਸ਼ਹਿਰ ਨਿਵਾਸੀਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਇਨ੍ਹਾਂ ਤੋਂ ਇਲਾਵਾ ਕੇਂਦਰੀ ਮੰਤਰੀ ਰਵਨੀਤ ਬਿੱਟੂ, ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ, ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਵਿਧਾਇਕ ਪ੍ਰੋ: ਜਸਵੰਤ ਸਿੰਘ ਗੱਜਣਮਾਜਰਾ, ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ, ਸੀਨੀਅਰ ਕਾਂਗਰਸੀ ਆਗੂ ਸੁਮਿਤ ਮਾਨ, ਸਾਬਕਾ ਵਿਧਾਇਕ ਜੱਸੀ ਖੰਗੂੜਾ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਮਾਨ ਸਿੰਘ ਗਰਚਾ, ਸੰਜੀਵ ਪੁਰੀ ਸਾਬਕਾ ਪ੍ਰਧਾਨ ਮਲੌਦ, ਸਾਬਕਾ ਪ੍ਰਧਾਨ ਨੋਨਾ ਪਾਇਲ, ਸਾਬਕਾ ਚੇਅਰਮੈਨ ਮਨਮੋਹਨ ਸਿੰਘ ਪੱਪੂ ਕਾਲਖ, ਪ੍ਰਭਦੀਪ ਸਿੰਘ ਨਾਰੰਗਵਾਲ, ਜ਼ਿਲ੍ਹਾ ਲੁਧਿਆਣਾ ਰਾਇਸ ਮਿਲਰਜ਼ ਐਸੋ: ਦੇ ਪ੍ਰਧਾਨ ਹਰੀ ਓਮ ਜਗਰਾਉਂ, ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਕਮਲ ਧਾਲੀਵਾਲ, ਰੁਪਿੰਦਰ ਰਾਜਾ ਗਿੱਲ ਸਮਰਾਲਾ, ਡਾ. ਕਮਲਪ੍ਰੀਤ ਸਿੰਘ ਢਿੱਲੋਂ ਆਈ.ਏ.ਐੱਸ, ਐੱਸ.ਐੱਸ.ਪੀ. ਪਰਮਜੀਤ ਸਿੰਘ ਪੰਨੂ, ਰਿਟਾ. ਸ਼ੈਸ਼ਨ ਜੱਜ ਕੇ.ਕੇ ਕਰੀਰ, ਵਿਕਾਂਤ ਗਰਗ ਐਡੀਸ਼ਨ ਸੈਸ਼ਨ ਜੱਜ ਮੋਹਾਲੀ, ਪ੍ਰਧਾਨ ਨਗਰ ਕੌਂਸਲ ਵਿੱਕੀ ਸ਼ਰਮਾ, ਚੇਅਰਮੈਨ ਕਮਲਜੀਤ ਸਿੰਘ ਉੱਭੀ, ਲੱਖਾ ਰੋਣੀ ਪਾਇਲ, ਬਲੌਰ ਸਿੰਘ ਘਲੋਟੀ ਆਦਿ ਨੇ ਵੀ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ |
Ad Position 22
No active advertisement
ਪਿਛਲੀ ਖ਼ਬਰ ਭੰਮੀਪੁਰਾ ਬਲਾਕ ਸੰਮਤੀ ਜ਼ੋਨ ਤੋਂ ਅਕਾਲੀ ਦਲ ਦੇ ਗੁਰਪ੍ਰੀਤ ਸਿੰਘ ਲੰਮਾ ਨੇ 262 ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤੀ ਅਗਲੀ ਖ਼ਬਰ ਲਤਾਲਾ ਤੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਜਿੱਤੇ ਉਮੀਦਵਾਰਾਂ ਦਾ ਇਯਾਲੀ ਵਲੋਂ ਸਨਮਾਨ
Ad Position 24