ਹਠੂਰ, 18 ਦਸੰਬਰ (ਜਸਵਿੰਦਰ ਸਿੰਘ ਛਿੰਦਾ)-ਬਲਾਕ ਸੰਮਤੀ ਜ਼ੋਨ ਭੰਮੀਪੁਰਾ ਕਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਲੰਮਾ ਨੇ 262 ਵੋਟਾਂ ਦੇ ਫਰਕ ਨਾਲ ਆਪਣੇ ਵਿਰੋਧੀ ਉਮੀਦਵਾਰ ਜਗਤਾਰ ਸਿੰਘ ਨੂੰ ਹਰਾ ਕੇ ਚੋਣ ਜਿੱਤੀ ਹੈ | ਭੰਮੀਪੁਰਾ ਕਲਾਂ, ਬੱਸੂਵਾਲ ਅਤੇ ਲੰਮਾ ਤਿੰਨ ਪਿੰਡਾਂ ਵਿਚੋਂ ਅਕਾਲੀ ਦਲ ਦੇ ਜੇਤੂ ਰਹੇ ਉਮੀਦਵਾਰ ਗੁਰਪ੍ਰੀਤ ਸਿੰਘ ਨੂੰ 764 ਵੋਟਾਂ ਪਈਆਂ, ਜਦਕਿ ਆਈ.ਐੱਨ.ਸੀ. ਦੇ ਜਗਤਾਰ ਸਿੰਘ ਨੂੰ 502 ਅਤੇ ਆਈ.ਐੱਨ.ਡੀ. ਦੇ ਸੁਰਜੀਤ ਸਿੰਘ ਨੂੰ 441 ਵੋਟਾਂ ਪਈਆਂ | ਸੀਨੀਅਰ ਆਗੂ ਜਥੇਦਾਰ ਆਤਮਾ ਸਿੰਘ ਬੱਸੂਵਾਲ, ਬੂਟਾ ਸਿੰਘ ਭੰਮੀਪੁਰਾ, ਨੰਬਰਦਾਰ ਸਤਨਾਮ ਸਿੰਘ ਬੱਸੂਵਾਲ, ਨੰਬਰਦਾਰ ਗੋਪਾਲ ਸਿੰਘ, ਗੁਰਪ੍ਰੀਤ ਸਿੰਘ ਬੱਸੂਵਾਲ ਨੇ ਇਸ ਜਿੱਤ ਲਈ ਵਧਾਈਆਂ ਦਿੱਤੀਆਂ |