ਚੌਂਕੀਮਾਨ, 18 ਦਸੰਬਰ (ਤੇਜਿੰਦਰ ਸਿੰਘ ਚੱਢਾ)-ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੀ ਹਮਾਇਤ ਪ੍ਰਾਪਤ ਜ਼ੋਨ ਗੁੜੇ ਤੋਂ ਬਲਾਕ ਸੰਮਤੀ ਉਮੀਦਵਾਰ ਬੀਬੀ ਹਰਭਜਨ ਕੌਰ ਸ਼ਹਿਰੀਆ ਤਲਵੰਡੀ (ਮਾਤਾ ਯੂਥ ਆਗੂ ਅਵਨਿੰਦਰ ਸਿੰਘ ਗੋਲਡੀ ਸ਼ਹਿਰੀਆ ਤਲਵੰਡੀ) ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ | ਇਸ ਮੌਕੇ ਗੋਲਡੀ ਸ਼ਹਿਰੀਆ ਤਲਵੰਡੀ ਨੇ ਦੱਸਿਆ ਕਿ ਬੀਬੀ ਹਰਭਜਨ ਕੌਰ ਸ਼ਹਿਰੀਆ ਤਲਵੰਡੀ ਨੇ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਗਰਪ੍ਰੀਤ ਕੌਰ ਮੰਡਿਆਣੀ ਸਾਬਕਾ ਸਰਪੰਚ ਨੂੰ 1232 ਵੋਟਾਂ ਦੇ ਫਰਕ ਨਾਲ ਹਰਾਇਆ | ਇਸ ਮੌਕੇ ਬਲਾਕ ਸੰਮਤੀ ਮੈਂਬਰ ਬਣੇ ਬੀਬੀ ਹਰਭਜਨ ਕੌਰ ਸ਼ਹਿਰੀਆ ਤਲਵੰਡੀ ਨੇ ਜ਼ੋਨ ਗੁੜੇ ਅਧੀਨ ਆਉਂਦੇ ਪਿੰਡ ਗੁੜੇ, ਤਲਵੰਡੀ ਕਲਾਂ, ਮੋਰਕਰੀਮਾਂ ਤੇ ਮੰਡਿਆਣੀ ਵਾਸੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਬੀਬੀ ਹਰਭਜਨ ਕੌਰ ਸ਼ਹਿਰੀਆ ਤਲਵੰਡੀ ਤੇ ਗੋਲਡੀ ਸ਼ਹਿਰੀਆ ਤਲਵੰਡੀ ਨੂੰ ਵਧਾਈ ਦਿੱਤੀ |