ਹਠੂਰ, 18 ਦਸੰਬਰ (ਜਸਵਿੰਦਰ ਸਿੰਘ ਛਿੰਦਾ)-ਜ਼ਿਲ੍ਹਾ ਪ੍ਰੀਸ਼ਦ ਜ਼ੋਨ ਮਾਣੂੰਕੇ ਤੋਂ ਆਮ ਆਦਮੀ ਪਾਰਟੀ ਦੀ ਬੀਬੀ ਸਹਿਰੀਨ ਕੌਰ ਖ਼ਾਲਸਾ ਪਤਨੀ ਭਾਈ ਗੁਰਜੰਟ ਸਿੰਘ ਖ਼ਾਲਸਾ ਪਿੰਡ ਰਸੂਲਪੁਰ ਚੋਣ ਜਿੱਤ ਗਏ ਹਨ | ਉਨ੍ਹਾਂ ਨੇ 856 ਵੋਟਾਂ ਦੇ ਫਰਕ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਮਨਜੀਤ ਕੌਰ ਦੇਹੜਕਾ ਨੂੰ ਹਰਾ ਕੇ ਚੋਣ ਜਿੱਤੀ ਹੈ | ਬੀਬੀ ਸਹਿਰੀਨ ਕੌਰ (ਆਪ) ਨੂੰ 7182 ਵੋਟਾਂ ਪਈਆਂ, ਬੀਬੀ ਮਨਜੀਤ ਕੌਰ ਦੇਹੜਕਾ (ਸ਼੍ਰੋ.ਅ.ਦਲ) ਨੂੰ 6326 ਅਤੇ ਤੀਜੇ ਸਥਾਨ 'ਤੇ ਕਾਂਗਰਸ ਦੀ ਉਮੀਦਵਾਰ ਬੀਬੀ ਬਲਜਿੰਦਰ ਕੌਰ ਭੰਮੀਪੁਰਾ ਨੂੰ 5378 ਵੋਟਾਂ ਪਈਆਂ | ਜ਼ਿਕਰਯੋਗ ਹੈ ਕਿ ਉਕਤ ਮਾਣੂੰਕੇ ਜ਼ੋਨ ਦੀ ਜ਼ਿਲ੍ਹਾ ਪ੍ਰੀਸ਼ਦ ਵਿਚ 14 ਪਿੰਡ ਬੁਰਜ਼ ਕੁਲਾਰਾ, ਹਠੂਰ, ਚਕਰ, ਲੱਖਾ, ਮਾਣੂੰਕੇ, ਮੱਲ੍ਹਾ, ਰਸੂਲਪੁਰ, ਦੇਹੜਕਾ, ਡੱਲਾ, ਨਵਾਂ ਡੱਲਾ, ਕਾਉਂਕੇ ਖੋਸਾ, ਭੰਮੀਪੁਰਾ ਕਲਾਂ, ਬੱਸੂਵਾਲ ਅਤੇ ਲੰਮਾ ਆਦਿ ਪਿੰਡ ਸ਼ਾਮਿਲ ਸਨ |