ਹਠੂਰ, 18 ਦਸੰਬਰ (ਜਸਵਿੰਦਰ ਸਿੰਘ ਛਿੰਦਾ)-ਬਲਾਕ ਸੰਮਤੀ ਜ਼ੋਨ ਚਕਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਚਮਕੌਰ ਸਿੰਘ ਨੇ ਚੋਣ ਜਿੱਤ ਲਈ ਹੈ | ਉਨ੍ਹਾਂ ਨੇ 1085 ਵੋਟਾਂ ਲੈ ਕੇ ਆਪਣੇ ਵਿਰੋਧੀ ਕਾਂਗਰਸ ਦੇ ਉਮੀਦਵਾਰ ਬਲਦੇਵ ਸਿੰਘ ਨੂੰ 442 ਵੋਟਾਂ ਦੇ ਫਰਕ ਨਾਲ ਹਰਾਇਆ | ਬਲਦੇਵ ਸਿੰਘ ਨੂੰ 643 ਵੋਟਾਂ ਪਈਆਂ ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਭਗਵਾਨ ਸਿੰਘ ਨੂੰ 607 ਵੋਟਾਂ ਪਈਆਂ | ਜ਼ਿਕਰਯੋਗ ਹੈ ਕਿ ਨੰਬਰਦਾਰ ਚਮਕੌਰ ਸਿੰਘ ਉੱਘੇ ਸਮਾਜ ਸੇਵੀ ਹਨ ਅਤੇ ਉਨ੍ਹਾਂ ਦਾ ਪਿੰਡ ਵਿਚ ਆਪਣਾ ਵੱਖਰਾ ਅਸਰ ਰਸੂਖ ਹੈ | ਸਰਪੰਚ ਸੋਹਨ ਸਿੰਘ ਚਕਰ ਨੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਉਂਦਿਆਂ ਕਿਹਾ ਕਿ ਇਹ ਜਿੱਤ ਪਿੰਡ ਦੇ ਐੱਨ.ਆਰ.ਆਈ. ਵੀਰਾਂ ਮਰਹੂਮ ਅਜਮੇਰ ਸਿੰਘ ਸਿੱਧੂ, ਬਲਦੇਵ ਸਿੰਘ ਸਿੱਧੂ ਦੀ ਜਿੱਤ ਹੈ |