20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਪੋਹ ਮਹੀਨੇ ਹੋਈਆਂ ਸ਼ਹਾਦਤਾਂ ਨੂੰ ਸਿੱਖ ਰਹਿੰਦੀ ਦੁਨੀਆ ਤੱਕ ਯਾਦ ਰੱਖਣਗੇ-ਸੰਤ ਬਾਬਾ ਗੁਰਜੀਤ ਸਿੰਘ ਨਾਨਕਸਰ

Ad Position 21
No active advertisement
ਅਜੀਤ ਡੈਸਕ 19-12-2025
ਜਗਰਾਉਂ, 18 ਦਸੰਬਰ (ਹਰਵਿੰਦਰ ਸਿੰਘ ਖ਼ਾਲਸਾ)-ਪੋਹ ਦੇ ਮਹੀਨੇ ਹੋਈਆਂ ਸ਼ਹਾਦਤਾਂ ਨੂੰ ਰਹਿੰਦੀ ਦੁਨੀਆਂ ਤੱਕ ਸਿੱਖ ਯਾਦ ਰੱਖਣਗੇ | ਇਸ ਮਹੀਨੇ ਸਿੱਖ ਕੌਮ ਦੇ ਯੋਧਿਆਂ ਨੇ ਲਾਸਾਨੀ ਸ਼ਹਾਦਤਾਂ ਦਿੱਤੀਆਂ ਜਿਸ ਦੀ ਮਿਸਾਲ ਸੰਸਾਰ ਅੰਦਰ ਕਿਤੇ ਵੀ ਨਹੀਂ ਮਿਲਦੀ | ਇਸ ਮਹੀਨੇ ਨੂੰ ਸਿੱਖ ਖੁਸ਼ੀ 'ਚ ਨਹੀਂ ਬਲਕਿ ਵੈਰਾਗ ਪਰ ਚੜ੍ਹਦੀਕਲਾ ਵਿਚ ਰਹਿ ਕੇ ਬਤੀਤ ਕਰਦੇ ਹਨ | ਉਹ ਸ਼ਹਾਦਤਾਂ ਨੂੰ ਸਮਰਪਿਤ ਹੋ ਕੇ ਕੋਈ ਵੀ ਖੁਸ਼ੀ ਵਾਲਾ ਸਮਾਗਮ ਨਹੀਂ ਕਰਦੇ ਬਲਕਿ ਗੁਰਬਾਣੀ ਦਾ ਜਾਪ ਕਰਕੇ ਸ਼ਰਧਾ ਦੇ ਫੁੱਲ ਭੇਟ ਕਰਦੇ ਹਨ | ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੰਤ ਬਾਬਾ ਗੁਰਜੀਤ ਸਿੰਘ ਨਾਨਕਸਰ ਵਾਲਿਆਂ ਵਲੋਂ ਸੰਗਤਾਂ ਨਾਲ ਵਿਚਾਰਾਂ ਕਰਦਿਆਂ ਕੀਤਾ | ਉਨ੍ਹਾਂ ਆਖਿਆ ਕਿ ਪੋਹ ਦੇ ਮਹੀਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸ੍ਰੀ ਅਨੰਦਪੁਰ ਸਾਹਿਬ ਛੱਡਣਾ ਪਿਆ, ਸਰਸਾ ਨਦੀ ਦੇ ਕਿਨਾਰੇ ਪਰਿਵਾਰ ਦਾ ਵਿਛੋੜਾ ਹੋਇਆ | ਚਮਕੌਰ ਸਾਹਿਬ ਦੇ ਯੁੱਧ ਜਿਸ ਵਿਚ ਦੋ ਵੱਡੇ ਸਾਹਿਬਜ਼ਾਦਿਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਿੱਖਾਂ ਨੂੰ ਸ਼ਹਾਦਤ ਦਾ ਜਾਮ ਪੀਣਾ ਪਿਆ | ਇਸ ਦੌਰਾਨ ਸਰਹੰਦ ਵਿਖੇ ਦੋ ਛੋਟੇ ਸਹਿਬਜ਼ਾਦਿਆਂ ਨੂੰ ਜਿੰਦਾ ਨੀਹਾਂ ਵਿਚ ਚਿਣ ਦਿੱਤਾ, ਮਾਤਾ ਗੁਜਰ ਕੌਰ ਤੇ ਹੋਰ ਸਿੰਘਾਂ ਨੂੰ ਸੂਬਾ ਸਰਹੰਦ ਨੇ ਸ਼ਹੀਦ ਕੀਤਾ | ਸੰਤ ਨਾਨਕਸਰ ਵਾਲਿਆਂ ਨੇ ਕਿਹਾ ਕਿ ਹਰ ਸਿੱਖ ਚਮਕੌਰ ਸਾਹਿਬ ਤੇ ਫਤਿਹਗੜ੍ਹ ਸਾਹਿਬ ਵਿਖੇ ਹੋਣ ਜਾ ਰਹੇ ਸ਼ਹੀਦੀ ਸਮਾਗਮ ਵਿਚ ਸ਼ਾਮਿਲ ਹੋਵੇ | ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਆਖਿਆ ਕਿ ਇਸ ਮਹੀਨੇ ਪਿੰਡਾਂ ਸ਼ਹਿਰਾਂ ਵਿਚ ਸ਼ਹਾਦਤਾਂ ਸਬੰਧੀ ਸੈਮੀਨਾਰ ਹੋਣੇ ਚਾਹੀਦੇ ਹਨ ਤਾਂ ਜੋ ਲੋਕਾਈ ਇਹ ਕੁਰਬਾਨੀਆਂ ਕਿਸ ਮਕਸਦ ਲਈ ਹੋਈਆਂ ਹਨ ਖਾਸ ਕਰਕੇ ਨਵੀਂ ਪੀੜ੍ਹੀ ਜਾਣੂ ਹੋ ਸਕੇ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਪੁੜੈਣ ਤੋਂ ਇਯਾਲੀ ਸਮਰਥਕ ਗੁਰਮੀਤ ਸਿੰਘ ਹਾਂਸ ਵਲੋਂ ਸ਼ਾਨਦਾਰ ਜਿੱਤ ਦਰਜ ਅਗਲੀ ਖ਼ਬਰ ਚਕਰ ਤੋਂ 'ਆਪ' ਦੇ ਬਲਾਕ ਸੰਮਤੀ ਉਮੀਦਵਾਰ ਚਮਕੌਰ ਸਿੰਘ 442 ਵੋਟਾਂ ਦੇ ਫ਼ਰਕ ਨਾਲ ਜੇਤੂ
Ad Position 24