16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਸੰਘਣੀ ਧੁੰਦ ਕਾਰਨ ਟਰੱਕ ਸੜਕ ਕਿਨਾਰੇ ਬਣੀ ਝੁੱਗੀ 'ਚ ਜਾ ਵੜਿ੍ਹਆ

Ad Position 21
No active advertisement
ਅਜੀਤ ਡੈਸਕ 20-12-2025
ਰਾਏਕੋਟ, 19 ਦਸੰਬਰ (ਬਲਵਿੰਦਰ ਸਿੰਘ ਲਿੱਤਰ)-ਪਿਛਲੇ 2 ਦਿਨਾਂ ਤੋਂ ਪੈ ਰਹੀ ਸੰਘਣੀ ਧੁੰਦ ਕਾਰਨ ਰਾਏਕੋਟ ਦੇ ਬਰਨਾਲਾ ਚੌਂਕ ਵਿਚ ਇਕ ਟਰੱਕ ਸੜਕ ਕਿਨਾਰੇ ਬਣੀਆਂ ਝੁੱਗੀਆਂ ਵਿਚ ਜਾ ਵੜਿ੍ਹਆ, ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ | ਇਸ ਮੌਕੇ ਪੁਲਿਸ ਥਾਣਾ ਸਿਟੀ ਰਾਏਕੋਟ ਦੇ ਐੱਸ.ਐੱਚ.ਓ. ਗੁਰਸੇਵਕ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ 4 ਵਜੇ ਦੇ ਕਰੀਬ ਬਰਨਾਲਾ ਸਾਈਡ ਤੋਂ ਇਕ ਟਰੱਕ ਲੁਧਿਆਣਾ ਸਾਈਡ ਵੱਲ ਨੂੰ ਜਾ ਰਿਹਾ ਸੀ, ਜਦ ਉਹ ਬਰਨਾਲਾ ਚੌਂਕ ਵਿਚ ਪੁੱਜਿਆ ਤਾਂ ਸੰਘਣੀ ਧੁੰਦ ਹੋਣ ਕਾਰਨ ਟਰੱਕ ਕਿਨਾਰੇ ਬਣੀਆਂ ਝੁੱਗੀਆਂ ਵਿਚ ਜਾ ਵੜਿ੍ਹਆ | ਇਸ ਝੁੱਗੀ ਵਿਚ ਰਹਿੰਦੇ ਪ੍ਰਵਾਸੀ ਮਜ਼ਦੂਰ ਹੇਤੀ ਲਾਲ ਵਾਸੀ ਯੂ.ਪੀ. (ਹਾਲ ਵਾਸੀ ਬਰਨਾਲਾ ਚੌਂਕ ਰਾਏਕੋਟ) ਨੇ ਦੱਸਿਆ ਕਿ ਉਹ ਇਸ ਝੁੱਗੀ ਵਿਚ ਆਪਣੀ ਪਤਨੀ ਸਮੇਤ ਇਕ ਬੇਟੀ ਨਾਲ ਰਹਿੰਦਾ ਹੈ | ਉਸ ਨੇ ਦੱਸਿਆ ਕਿ ਉਹ ਨਾਲ ਵਾਲੀ ਝੁੱਗੀ ਵਿਚ ਪਰਿਵਾਰ ਸਮੇਤ ਸੁੱਤਾ ਪਿਆ ਸੀ, ਜਿਸ ਕਰਕੇ ਇਸ ਦੁਰਘਟਨਾ ਵਿਚ ਪਰਿਵਾਰ ਨੇ ਬੜੀ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ, ਪ੍ਰੰਤੂ ਝੁੱਗੀ ਵਿਚ ਪਿਆ ਉਸ ਦਾ ਸਾਮਾਨ ਤੇ ਝੁੱਗੀ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ | ਉਨ੍ਹਾਂ ਰਾਏਕੋਟ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਸ ਨੂੰ ਆਰਥਿਕ ਮਦਦ ਦਿੱਤੀ ਜਾਵੇ ਤਾਂ ਜੋ ਉਹ ਦੁਬਾਰਾ ਆਪਣੇ ਪਰਿਵਾਰ ਲਈ ਰੈਣ-ਬਸੇਰਾ ਬਣਾ ਸਕੇ |
Ad Position 22
No active advertisement
ਪਿਛਲੀ ਖ਼ਬਰ ਬੀਬੀ ਅਮਰਜੀਤ ਕੌਰ ਹਾਂਸ ਕਲਾਂ ਨੇ ਕੀਤੀ ਜਿੱਤ ਪ੍ਰਾਪਤ ਅਗਲੀ ਖ਼ਬਰ ਵਿਧਾਇਕ ਇਯਾਲੀ ਨੇ ਸੰਮਤੀ ਜੇਤੂ ਉਮੀਦਵਾਰਾਂ ਦਾ ਗੁਰਦੁਆਰਾ ਨਾਨਕ ਦਰਬਾਰ ਇਯਾਲੀ ਵਿਖੇ ਕੀਤਾ ਸਨਮਾਨ
Ad Position 24