ਰਾਏਕੋਟ, 19 ਦਸੰਬਰ (ਬਲਵਿੰਦਰ ਸਿੰਘ ਲਿੱਤਰ)-ਗੁਰਦੇਵ ਸਿੰਘ ਤਲਵੰਡੀ (ਸਾਬਕਾ ਵਿਕਾਸ ਅਫ਼ਸਰ ਐੱਲ.ਆਈ.ਸੀ. ਅਤੇ ਪ੍ਰਧਾਨ ਗੁਰਦੁਆਰਾ ਬਾਬਾ ਜੀਵਨ ਸਿੰਘ ਪ੍ਰਬੰਧਕੀ ਕਮੇਟੀ ਤਲਵੰਡੀ ਰਾਏ) ਦੀ ਧਰਮਪਤਨੀ ਰਿਟਾ: ਸੈਂਟਰ ਹੈੱਡ ਟੀਚਰ ਮਲਕੀਅਤ ਕੌਰ, ਜੋ ਪਿਛਲੇ ਦਿਨੀਂ ਅਚਾਨਕ ਆਪਣੇ ਸੁਆਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ | ਉਨ੍ਹਾਂ ਦੀ ਇਸ ਬੇਵਕਤੀ ਮੌਤ 'ਤੇ ਉਨ੍ਹਾਂ ਦੇ ਪਤੀ ਗੁਰਦੇਵ ਸਿੰਘ ਤਲਵੰਡੀ ਤੇ ਬੇਟੇ ਡਾ. ਅਮਨਦੀਪ ਸਿੰਘ ਨਾਲ ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਕਮੇਟੀ, ਵਿਧਾਇਕ ਠੇਕੇਦਾਰ ਹਾਕਮ ਸਿੰਘ, ਕਾਂਗਰਸ ਦੇ ਹਲਕਾ ਇੰਚਾਰਜ ਕਾਮਿਲ ਅਮਰ ਸਿੰਘ, ਜਗਤਾਰ ਸਿੰਘ ਤਾਰਾ ਤਲਵੰਡੀ, ਸਾਬਕਾ ਸਰਪੰਚ ਜਸਪ੍ਰੀਤ ਸਿੰਘ ਤਲਵੰਡੀ ਰਾਏ, ਡਾਇਰੈਕਟਰ ਗੁਰਪ੍ਰੀਤ ਸਿੰਘ ਤਲਵੰਡੀ, ਨੰਬਰਦਾਰ ਬੂਟਾ ਸਿੰਘ ਤਲਵੰਡੀ, ਸਰਪੰਚ ਕਰਮਜੀਤ ਕੌਰ ਤਲਵੰਡੀ, ਰੋਟਰੀ ਕਲੱਬ ਰਾਏਕੋਟ ਦੇ ਚੇਅਰਮੈਨ ਅਤਰ ਸਿੰਘ ਚੱਢਾ, ਕਲੱਬ ਪ੍ਰਧਾਨ ਡਾ. ਇੰਦਰਜੀਤ ਸਿੰਘ ਤਲਵੰਡੀ, ਹਰਮਿੰਦਰ ਸਿੰਘ ਰਾਣਾ ਛੱਜਾਵਾਲ, ਨਰੈਣ ਦੱਤ ਕੌਸ਼ਿਕ, ਸਤਵੀਰ ਸਿੰਘ ਚੱਢਾ, ਸਤੀਸ਼ ਭੱਲਾ, ਤਲਵਿੰਦਰ ਸਿੰਘ ਜੱਸਲ, ਡਾ. ਤਲਵਿੰਦਰ ਸਿੰਘ ਗਰੇਵਾਲ, ਡਾ: ਅਵਤਾਰ ਸਿੰਘ, ਹਾਕਮ ਸਿੰਘ ਧਾਲੀਵਾਲ, ਲਛਮਣ ਸਿੰਘ, ਜਗਜੀਤ ਸਿੰਘ ਬਰਾੜ ਕਾਲਸਾਂ, ਸੰਤੋਸ਼ ਖੁਰਾਣਾ, ਮੈਨੇਜਰ ਸੰਤਰਾਮ ਸਿੰਘ, ਮਾ. ਜਗਦੀਪ ਸਿੰਘ, ਮਾ. ਕਮਿੱਕਰ ਸਿੰਘ, ਇੰਸਪੈਕਟਰ ਦਰਸ਼ਨ ਸਿੰਘ ਤਲਵੰਡੀ, ਰਾਜਮਿੰਦਰਪਾਲ ਸਿੰਘ ਪਰਮਾਰ, ਹਰਦਿਆਲ ਸਿੰਘ ਢਿੱਲੋਂ, ਜਸਮੇਲ ਸਿੰਘ ਪੁਰਬਾ, ਸ਼ਿੰਦਰਪਾਲ ਸਿੰਘ ਢਿੱਲੋਂ, ਪੰਚ ਬੂਟਾ ਸਿੰਘ ਤਲਵੰਡੀ, ਜਗਦੀਸ਼ ਸਿੰਘ ਸੁਧਾਰੀਆ ਆਦਿ ਆਗੂਆਂ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ |